ਐਲੋਨ ਮਸਕ ਦਾ ਐਲਾਨ, ਹੁਣ ਵਪਾਰਕ, ਸਰਕਾਰੀ ਯੂਜ਼ਰਸ ਟਵਿੱਟਰ ਵਰਤੋਂ ਲਈ ਕਰਨਗੇ ਭੁਗਤਾਨ !

ਲਗਾਤਾਰ ਟਵਿੱਟਰ 'ਚ ਬਦਲਾਅ ਦੀਆਂ ਖਬਰਾਂ ਵੀ ਆ ਰਹੀਆਂ ਹਨ। ਐਲੋਨ ਮਸਕ ਨੇ ਕੁਝ ਖਾਸ ਉਪਭੋਗਤਾਵਾਂ ਦੇ ਲਈ ਇਸ ਨੂੰ paid ਕਰਨ ਬਾਰੇ ਸੋਚਿਆ ਹੈ। ਐਲੋਨ ਮਸਕ ਟਵੀਟ ਕੀਤਾ ਕਿ ਹੁਣ ਵਪਾਰਕ ਅਤੇ ਸਰਕਾਰੀ ਉਪਭੋਗਤਾਵਾਂ ਨੂੰ ਟਵਿੱਟਰ ਦੀ ਵਰਤੋਂ ਕਰਨ ਲਈ ਕੁਝ ਪੈਸੇ ਦੇਣੇ ਪੈ ਸਕਦੇ ਹਨ। ਹਾਲਾਂਕਿ, ਉਸਨੇ ਸਪੱਸ਼ਟ ਕੀਤਾ ਕਿ ਟਵਿੱਟਰ ਆਮ ਉਪਭੋਗਤਾਵਾਂ...

ਟਵਿੱਟਰ ਹੁਣ ਤੱਕ ਆਪਣੇ ਉਪਭੋਗਤਾਵਾਂ ਨੂੰ ਫਰੀ ਸੇਵਾਵਾਂ ਦੇ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਬਸਕ੍ਰਿਪਸ਼ਨ ਦੀ ਕੋਈ ਚਾਰਜ ਨਹੀਂ ਕਰਨਾ ਪੈਂਦਾ ਰਿਹਾ ਪਰ ਹੁਣ ਐਲੋਨ ਮਸਕ ਨੇ ਇਸ ਪੋਲਿਸੀ ਨੂੰ ਬਦਲ ਕੇ ਇਸ ਨੂੰ paid ਕਰਨ ਦਾ ਮੰਨ ਬਣਾ ਲਿਆ ਹੈ। ਐਲੋਨ ਮਸਕ ਨੇ ਪਹਿਲਾ ਟਵਿੱਟਰ ਨੂੰ ਖਰੀਦ ਕੇ ਹਲਚਲ ਮਚਾ ਦਿੱਤੀ ਸੀ ਤੇ ਹੁਣ ਲਗਾਤਾਰ ਟਵਿੱਟਰ 'ਚ ਬਦਲਾਅ ਦੀਆਂ ਖਬਰਾਂ ਵੀ ਆ ਰਹੀਆਂ ਹਨ। ਐਲੋਨ ਮਸਕ ਨੇ ਕੁਝ ਖਾਸ ਉਪਭੋਗਤਾਵਾਂ ਦੇ ਲਈ ਇਸ ਨੂੰ paid ਕਰਨ ਬਾਰੇ ਸੋਚਿਆ ਹੈ। ਐਲੋਨ ਮਸਕ ਟਵੀਟ ਕੀਤਾ ਕਿ ਹੁਣ ਵਪਾਰਕ ਅਤੇ ਸਰਕਾਰੀ ਉਪਭੋਗਤਾਵਾਂ ਨੂੰ ਟਵਿੱਟਰ ਦੀ ਵਰਤੋਂ ਕਰਨ ਲਈ ਕੁਝ ਪੈਸੇ ਦੇਣੇ ਪੈ ਸਕਦੇ ਹਨ। ਹਾਲਾਂਕਿ, ਉਸਨੇ ਸਪੱਸ਼ਟ ਕੀਤਾ ਕਿ ਟਵਿੱਟਰ ਆਮ ਉਪਭੋਗਤਾਵਾਂ ਲਈ ਹਮੇਸ਼ਾਂ ਮੁਫਤ ਰਹੇਗਾ।

ਟਵਿੱਟਰ ਬਲੂ ਆਪਣੇ ਯੂਜ਼ਰਸ ਜੋ ਕਿ ਇਸ ਦੇ ਕਿ ਭੁਗਤਾਨ ਕਰਦੇ ਹਨ ਉਨ੍ਹਾਂ ਨੂੰ ਖਾਸ ਵਿਵਸਥਾਵਾਂ ਦੇਂਦਾ ਹੈ। ਮਸਕ ਨੇ ਹੁਣ ਸੰਕੇਤ ਦਿੱਤਾ ਹੈ ਕਿ ਉਹ ਵਪਾਰਕ ਅਤੇ ਸਰਕਾਰੀ ਉਪਭੋਗਤਾਵਾਂ ਲਈ ਬੁਨਿਆਦੀ ਪਲੇਟਫਾਰਮ ਫੀਸ-ਅਧਾਰਤ ਦੀ ਵਰਤੋਂ ਕਰ ਸਕਦੇ ਹਨ ਪਰ ਇਸ ਨੇ ਆਪਣੇ ਟਵੀਟ 'ਚ ਇੱਕ 'ਸ਼ਾਇਦ' ਜੋੜਿਆ ਹੈ, ਇਹ ਸਪੱਸ਼ਟ ਹੈ ਕਿ ਮਸਕ ਨੇ ਖੁਦ ਇਸ ਵਿਚਾਰ ਨੂੰ ਸੰਭਾਵਨਾ ਦੀ ਸਥਿਤੀ 'ਤੇ ਰੱਖਿਆ ਹੈ 


ਜਿਕਰਯੋਗ ਹੈ ਕਿ ਐਲੋਨ ਮਸਕ ਜਦੋਂ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਖਰੀਦਿਆ ਹੈ ਉਦੋਂ ਤੋਂ ਹੀ ਸੁਰਖੀਆਂ ਵਿੱਚ ਹੈ। ਟੇਸਲਾ ਦੇ ਸੀਈਓ ਐਲੋਨ ਮਸਕ ਨੇ ਟਵਿਟਰ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਯਾਨੀ 3,368 ਅਰਬ ਰੁਪਏ ਦਾ ਸੌਦਾ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਸਕ ਨੇ ਟਵਿਟਰ 'ਚ 9 ਫੀਸਦੀ ਹਿੱਸੇਦਾਰੀ ਲਈ ਸੀ। ਉਹ ਟਵਿੱਟਰ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਸੀ। ਹਾਲੀਆ ਡੀਲ ਤੋਂ ਬਾਅਦ ਉਹ ਕੰਪਨੀ ਦਾ ਨਵਾਂ ਮਾਲਕ ਬਣ ਗਿਆ।

Get the latest update about TWITTER WILL BE CHARGEABLE FOR GOVT USERS, check out more about ELON MUSK TWEET, TWITTER, & WORLD NEWS

Like us on Facebook or follow us on Twitter for more updates.