ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਬਾਲੀਵੁੱਡ ਦੇ ਇਹ ਮਸ਼ਹੂਰ ਐਕਟਰ ਹੋਏ ICU 'ਚ ਭਰਤੀ, ਖੁਦ ਦੱਸੀ ਆਪਣੀ ਹੈਲਥ ਅਪਡੇਟ

ਕੋਰੋਨਾ ਦਿਨੋ ਦਿਨ ਬਹੁਤ ਜ਼ਿਆਦਾ ਡਰਾਵਣਾ ਹੋ ਰਿਹਾ ਹੈ। ਇਸ ਤੋਂ ਕੋਈ ਬਚ ਨਹੀਂ ਪਾ ਰਿਹਾ, ਚਾਹੇ ਫਿਰ ਕੋਈ..............

ਕੋਰੋਨਾ ਦਿਨੋ ਦਿਨ ਬਹੁਤ ਜ਼ਿਆਦਾ ਡਰਾਵਣਾ ਹੋ ਰਿਹਾ ਹੈ। ਇਸ ਤੋਂ ਕੋਈ ਬਚ ਨਹੀਂ ਪਾ ਰਿਹਾ, ਚਾਹੇ ਫਿਰ ਕੋਈ ਵੀ ਹੋਵੇ, ਹੁਣ ਤੱਕ ਬਹੁਤ ਸਾਰੇ ਬਾਲੀਵੁੱਡ ਦੇ ਐਕਟਰ ਵੀ ਇਸ ਦੀ ਚਪੇਟ ਵਿਚ ਆ ਰਹੇ ਹਨ। ਹੁਣ ਬਾਲੀਵੁੱਡ ਦੇ ਮਸ਼ਹੂਰ ਐਕਟਰ ਰਣਧੀਰ ਕਪੂਰ ਵੀ ਇਸ ਦੀ ਚਪੇਟ ਵਿਚ ਆ ਗਏ ਹਨ।

ਕੋਰੋਨਾ ਪਾਜ਼ੇਟਿਵ ਆਨ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਕੋਕਿਲਾਬੇਨ ਅੰਬਾਨੀ ਹਸਪਤਾਲ ਵਿਚ ਭਰਤੀ ਹੋਏ ਹਨ। ਹੁਣ ਖਬਰ ਆਈ ਹੈ ਕਿ ਉਹਨਾਂ ਨੂੰ ICU  ਵਿਚ ਭਰਤੀ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਐਕਟਰ ਨੇ ਦਿਤੀ ਹੈ। ਉਹਨਾਂ ਨੇ ਦੱਸਿਆ ਕਿ ਮੈਨੂੰ ਅੱਗੇ ਦੀ ਜਾਂਚ ਲਈ ICU  ਵਿਚ ਸ਼ਿਫਟ ਕੀਤਾ ਗਿਆ ਹੈ।

ਇਕ ਅੰਗਰੇਜ਼ੀ ਨਿਊਜ਼ ਚੈਂਨਲ ਨਾਲ ਗੱਲ ਕਰਦੇ ਹੋਏ ਰਣਧੀਰ ਨੇ ਦੱਸਿਆ, ਹਸਪਤਾਲ ਵਿਚ ਮੇਰਾ ਖਿਆਲ ਚੰਗੀ ਤਰ੍ਹਾਂ ਰੱਖਿਆ ਜਾ ਰਿਹਾ ਹੈ। ਹਰ ਚੀਜ਼ ਕੰਟਰੋਲ ਵਿਚ ਹੈ। ਹਸਪਤਾਲ, ਡਾਕਟਰਸ ਮੇਰੇ ਲਈ ਸਭ ਕੁੱਝ ਕਰ ਰਹੇ ਹਨ। ਪੂਰੇ ਸਮੇਂ ਡਾਕਟਰਸ ਮੇਰੇ ਆਸ ਪਾਸ ਹੀ ਰਹਿੰਦੇ ਹਨ।

ਉਹਨਾਂ ਨੇ ਕਿਹਾ ਕਿ ਮੈਨੂੰ ਅੰਦਾਜਾ ਨਹੀਂ ਹੈ ਕਿ ਮੈ ਕੋਰੋਨਾ ਦੇ ਸੰਕਰਮਣ ਵਿਚ ਕਿਸ ਤਰ੍ਹਾਂ ਆ ਗਿਆ। ਪਰ ਮੈ ਹੈਰਾਨ ਹਾਂ। ਮੇਰੇ ਪਰਿਵਾਰ ਦੇ 5 ਮੈਂਬਰ ਅਤੇ ਪੂਰਾ ਸਟਾਫ ਪਾਜ਼ੇਟਿਵ ਹੈ। ਮੈ ਉਹਨਾਂ ਨੂੰ ਵੀ ਆਪਣੇ ਨਾਲ ਹਸਪਤਾਲ ਵਿਚ ਭਰਤੀ ਕਰਵਾਇਆ ਹੈ।

ਸੂਤਰਾਂ ਦੇ ਮੰਨੀਏ ਤਾਂ ICU  ਵਿਚ ਸ਼ਿਫਟ ਹੋਣ ਤੋ ਪਹਿਲਾ ਰਣਧੀਰ ਨੇ ਦੱਸਿਆ ਕਿ ਉਹਨਾਂ ਨੂੰ ਕਪਕਪੀ ਮਹਿਸੂਸ ਹੋਈ ਸੀ। ਇਸ ਲਈ ਉਹਨਾਂ ਨੇ ਕੋਰੋਨਾ ਟੈਸਟ ਕਰਵਾਣ ਦੇ ਫੈਸਲਾ ਲਿਆ ਸੀ। ਜਿਸ ਤੋਂ ਬਾਅਦ ਉਹ ਕੋਰੋਨਾ ਪਾਜ਼ੇਟਿਵ ਆਏ ਸਨ। 
  

Get the latest update about true scoop, check out more about health update, entertainment, randhir kapoor & true scoop news

Like us on Facebook or follow us on Twitter for more updates.