Sugandha Mishra ਨਾਲ ਵਿਆਹ ਕਰਨ ਤੋਂ ਪਹਿਲੇ ਲੱਗ ਰਿਹਾ ਹੈ ਡਰ, ਕਿਹਾ Sanket Bhosale ਨੇ

ਕੋਰੋਨਾ ਵਾਇਰਸ ਮਹਾਂਮਾਰੀ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿਤਾ ਹੈ। ਦੇਸ਼ ਦੇ ................

ਕੋਰੋਨਾ ਵਾਇਰਸ  ਮਹਾਂਮਾਰੀ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿਤਾ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਲਾਕਡਾਊਨ ਤੇ ਕਰਫਿਊ ਲਗਾਏ ਗਏ ਹਨ। ਇਸ ਮਹਾਂਮਾਰੀ ਦੌਰਾਨ ਮਸ਼ਹੂਰ ਕਾਮੇਡੀਅਨ ਤੇ ਪਲੇਬੈਕ ਗਾਇਕਾਂ ਸੁਗੰਧਾ ਮਿਸ਼ਰਾ ਜਲਦ ਵਿਆਹ ਕਰਨ ਜਾ ਰਹੀ ਹੈ। ਉਹ 26 ਅਪ੍ਰੈਲ ਨੂੰ ਕਾਮੇਡੀਅਨ ਡਾ. ਸੰਕੇਤ ਭੋਸਲੇ ਨਾਲ ਵਿਆਹ ਕਰਨ ਜਾ ਰਹੇ ਹਨ। ਉੱਥੇ ਹੀ Sanket Bhosale ਆਪਣੇ ਵਿਆਹ ਨੂੰ Exam ਸਮਝ ਰਹੇ ਹਨ।

ਸੁਗੰਧਾ ਮਿਸ਼ਰਾ ਤੇ ਡਾ. ਸੰਕੇਤ ਭੋਸਲੇ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਅਜਿਹੇ ’ਚ ਇਨ੍ਹਾਂ ਦੋਵਾਂ ਨੇ ਹੁਣ ਮਹਾਮਾਰੀ ਦੌਰਾਨ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਵਿਆਹ ਤੋਂ ਪਹਿਲਾਂ ਡਾ. ਸੰਕੇਤ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਫਨੀ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ’ਚ ਉਹ ਵਿਆਹ ਦੇ ਨਾਂ ਤੋਂ ਕਾਫੀ ਡਰੇ ਹੋਏ ਦਿਖਾਈ ਦੇ ਰਹੇ ਹਨ। ਨਾਲ ਹੀ ਉਹ ਵਿਆਹ ਨੂੰ Exam ਮੰਨ ਰਹੇ ਹਨ।
 
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਡਾਂ. ਸੰਕੇਤ ਨੇ ਪੋਸਟ ’ਚ ਲਿਖਿਆ, ‘Exam ਜਿਹਾ ਲੱਗ ਰਿਹਾ ਹੈ।’ ਇਸ ਪੋਸਟ ਨਾਲ ਉਨ੍ਹਾਂ ਨੇ ਹੈਸ਼ਟੈਗ ਨਾਲ #Future #plans ਲਿਖਿਆ ਹੈ। ਸੋਸ਼ਲ ਮੀਡੀਆ ’ਤੇ ਡਾ. ਸੰਕੇਤ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਾਮੇਡੀਅਨ ਦੇ ਫੈਨਜ਼ ਤੇ ਤਮਾਮ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਦੇ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਨਾਲ ਹੀ ਟਿੱਪਣੀ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Get the latest update about entertainment, check out more about true scoop, bollywood, dr sanket bhosale & before his marriage

Like us on Facebook or follow us on Twitter for more updates.