ਬਾਲੀਵੁੱਡ ਐਕਟਰੇਸ ਕਰੀਨਾ ਨੇ ਸ਼ੇਅਰ ਕੀਤੀ ਆਪਣੇ ਦੂਸਰੇ ਛੋਟੇ ਨਵਾਬ ਦੀ ਤਸਵੀਰ

ਅਦਾਕਾਰਾ ਕਰੀਨਾ ਕਪੂਰ ਖਾਨ ਨੇ ਹਾਲ ਹੀ ਵਿਚ ਆਪਣੇ ਦੂਜੇ ...............

ਬਾਲੀਵੁੱਡ ਐਕਟਰੇਸ ਕਰੀਨਾ ਕਪੂਰ ਖਾਨ ਨੇ ਹਾਲ ਹੀ ਵਿਚ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ। ਛੋਟੇ ਨਵਾਬ ਦੀ ਇਕ ਝਲਕ ਲਈ ਕਰੀਨਾ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬੇਨਤੀ ਕਰ ਰਹੇ ਸੀ। 

ਪਰ ਹੁਣ ਕਰੀਨਾ ਨੇ ਆਪਣੇ ਫੈਨਸ ਦੀ ਮੰਗ ਪੂਰੀ ਕੀਤੀ ਅਤੇ ਆਪਣੇ ਛੋਟੇ ਬੇਟੇ ਦੀ ਪਹਿਲੀ ਝਲਕ ਦਿਖਾਈ। ਮਦਰ ਡੇਅ ਦੇ ਮੌਕੇ 'ਤੇ ਕਰੀਨਾ ਨੇ ਫੈਨਸ ਲਈ ਆਪਣੇ ਬੇਟੇ ਦੀ ਪਹਿਲੀ ਫੋਟੋ ਖੁਦ ਸ਼ੇਅਰ ਕੀਤੀ।

ਕਰੀਨਾ ਦੁਆਰਾ ਸ਼ੇਅਰ ਕੀਤੀ ਫੋਟੋ ਵਿਚ, ਤੈਮੂਰ ਦੇ ਹੱਥ ਵਿਚ ਛੋਟਾ ਭਰਾ ਹੈ। ਫੋਟੋ ਵਿਚ ਕਰੀਨਾ ਦਾ ਛੋਟਾ ਬੱਚਾ ਬਹੁਤ ਪਿਆਰਾ ਲੱਗ ਰਿਹਾ ਹੈ। ਤੈਮੂਰ ਉਸਨੂੰ ਗੋਦ ਵਿਚ ਲੈ ਕੇ ਖੜਾ ਹੈ।

ਹਾਲਾਂਕਿ ਸੈਫ ਅਤੇ ਕਰੀਨਾ ਨੇ ਅਜੇ ਤਕ ਬੱਚੇ ਦਾ ਨਾਮ ਮੀਡੀਆ ਨਾਲ ਸਾਂਝਾ ਨਹੀਂ ਕੀਤਾ, ਪਰ ਕਰੀਨਾ ਨੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਅੱਜ ਉਮੀਦ 'ਤੇ ਪੂਰੀ ਦੁਨੀਆ ਕਾਇਮ ਹੈ, ਤੇ ਇਹ ਦੋਵੇਂ ਮੈਂਨੂੰ ਬਿਹਤਰ ਕੱਲ ਲਈ ਨਵੀਂ ਉਮੀਦ ਦਿੰਦੇ ਹਨ।

ਦੱਸ ਦਈਏ ਕਿ ਕਰੀਨਾ ਨੇ ਇਸ ਤਸਵੀਰ ਨੂੰ ਖੁਦ ਸ਼ੇਅਰ ਕੀਤਾ ਹੈ। ਉਹਨਾ ਨੇ 2012 ਵਿਚ ਵਿਆਹ ਕੀਤਾ ਸੀ। ਅਤੇ ਦੂਸਰੇ ਬੱਚੇ ਨੂੰ ਉਹਨਾਂ ਨੇ 21 ਫਰਵਰੀ ਨੂੰ ਜਨਮ ਦਿਤਾ ਸੀ।

Get the latest update about true scoop, check out more about ture scoop news, shares, taimurs arms & kareena kapoor

Like us on Facebook or follow us on Twitter for more updates.