ਗਾਇਕਾ ਲਤਾ ਮੰਗੇਸ਼ਕਰ ਨੇ ਕੋਵਿਡ ਰਾਹਤ ਕਾਰਜਾਂ ਲਈ 7 ਲੱਖ ਰੁਪਏ ਕੀਤੇ ਦਾਨ

91 ਸਾਲਾ ਗਾਇਕਾ ਲਤਾ ਮੰਗੇਸ਼ਕਰ ਨੇ ਕੋਵਿਡ -19 ਰਾਹਤ ਕਾਰਜਾਂ ਲਈ.................

91 ਸਾਲਾ ਗਾਇਕਾ ਲਤਾ ਮੰਗੇਸ਼ਕਰ ਨੇ ਕੋਵਿਡ -19 ਰਾਹਤ ਕਾਰਜਾਂ ਲਈ ਮੁੱਖ ਮੰਤਰੀ ਦੇ ਰਾਹਤ ਫੰਡ ਲਈ 7 ਲੱਖ ਰੁਪਏ ਦਾਨ ਕੀਤਾ ਹੈ।

ਮੁੱਖ ਮੰਤਰੀ ਮੰਤਰੀ ਊਧਵ ਠਾਕਰੇ ਨੇ ਸ਼ਨੀਵਾਰ ਨੂੰ ਲਤਾ ਮੰਗੇਸ਼ਕਰ ਦਾ ਧੰਨਵਾਦ ਕਰਦਿਆਂ ਕਿਹਾ, “ਅਸੀਂ ਭਾਰਤ ਰਤਨ ਲਤਾ ਮੰਗੇਸ਼ਕਰ ਦੁਆਰਾ ਦਿੱਤੇ 7 ਲੱਖ ਰੁਪਏ ਦੇ ਦਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹ ਰਕਮ ਕੋਵਿਡ -19 ਵਿਰੁੱਧ ਸਾਡੀ ਲੜਾਈ ਲਈ ਵਰਤੀ ਜਾਏਗੀ। ”

ਉਨ੍ਹਾਂ ਹੋਰਨਾਂ ਨਾਗਰਿਕਾਂ ਨੂੰ ਵੀ ਕੋਰੋਨਾ ਖ਼ਿਲਾਫ਼ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਹੈ। ਵਰਨਣਯੋਗ ਹੈ ਕਿ ਦੇਸ਼ ਦੇ ਹੋਰਨਾਂ ਸੂਬਿਆ ਵਾਂਗ ਮਹਾਰਾਸ਼ਟਰ ਵਿਚ ਵੀ ਕੋਰੋਨਾ ਸੰਕਟ ਬਹੁਤ ਹੀ ਭਿਆਨਕ ਰੂਪ ਲੈ ਚੁੱਕਾ ਹੈ। ਦਿੱਲੀ, ਉੱਤਰ ਪ੍ਰਦੇਸ਼ ਸਮੇਤ ਹੋਰਨਾਂ ਸੂਬਿਆ ਵਾਂਗ ਇੱਥੇ ਵੀ ਕੋਰੋਨਾ ਦੀ ਰਫਤਾਰ ਬਹੁਤ ਤੇਜ਼ ਹੈ।

ਸੂਬੇ ਨੇ ਉਨ੍ਹਾਂ ਸਾਰਿਆਂ ਲਈ ਮੁੱਖ ਮੰਤਰੀ ਰਾਹਤ ਫੰਡ ਸਥਾਪਤ ਕੀਤਾ ਜੋ ਮਹਾਂਮਾਰੀ ਦੇ ਵਿਰੁੱਧ ਲੜਨ ਵਿਚ ਯੋਗਦਾਨ ਪਾਉਣ ਦੇ ਚਾਹਵਾਨ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਫੰਡ ਵਿਚ ਯੋਗਦਾਨ ਪਾ ਕੇ ਅੱਗੇ ਆਉਣ ਦੀ ਅਪੀਲ ਕੀਤੀ ਹੈ।

Get the latest update about bollywood, check out more about cm relief fund, true scoop, true scoop news & for fight against

Like us on Facebook or follow us on Twitter for more updates.