Arrest Warrant: ਲਖਨਊ ਦੀ ਅਦਾਲਤ ਨੇ ਡਾਂਸਰ ਸਪਨਾ ਚੌਧਰੀ ਖਿਲਾਫ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ, ਜਾਣੋ ਪੂਰਾ ਮਾਮਲਾ

ਲਖਨਊ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਡਾਂਸਰ ਅਤੇ ਅਭਿਨੇਤਰੀ ਸਪਨਾ ਚੌਧਰੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ....

ਲਖਨਊ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਡਾਂਸਰ ਅਤੇ ਅਭਿਨੇਤਰੀ ਸਪਨਾ ਚੌਧਰੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਸਪਨਾ ਚੌਧਰੀ 'ਤੇ ਸ਼ੋਅ ਨੂੰ ਰੱਦ ਕਰਨ ਅਤੇ ਦਰਸ਼ਕਾਂ ਨੂੰ ਪੈਸੇ ਵਾਪਸ ਨਾ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿਚ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਤਿਆਗੀ ਨੇ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਪੁਲਸ ਨੂੰ ਅਗਲੀ ਸੁਣਵਾਈ ਵਿੱਚ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਅਦਾਲਤ ਨੇ ਸਪਨਾ ਚੌਧਰੀ 'ਤੇ ਦੋਸ਼ ਤੈਅ ਕਰਨੇ ਹਨ, ਇਸ ਲਈ ਉਸ ਦਾ ਅਦਾਲਤ 'ਚ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ। ਇਸ ਮਾਮਲੇ 'ਚ ਉਨ੍ਹਾਂ ਖਿਲਾਫ ਐੱਫ.ਆਈ.ਆਰ ਦਰਜ ਹੋਣ ਤੋਂ ਬਾਅਦ ਸਪਨਾ ਚੌਧਰੀ ਨੇ ਸ਼ਿਕਾਇਤ ਖਾਰਜ ਕਰਨ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਬਾਅਦ 'ਚ ਖਾਰਿਜ ਕਰ ਦਿੱਤਾ ਗਿਆ ਸੀ।

ਆਸ਼ਿਆਨਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ
ਇਹ ਐਫਆਈਆਰ 14 ਅਕਤੂਬਰ 2018 ਨੂੰ ਆਸ਼ਿਆਨਾ ਪੁਲਸ ਸਟੇਸ਼ਨ ਵਿਚ ਸਪਨਾ ਚੌਧਰੀ ਦੇ ਖਿਲਾਫ ਲਿਖੀ ਗਈ ਸੀ। ਦੋਸ਼ ਸੀ ਕਿ 13 ਅਕਤੂਬਰ ਨੂੰ ਲਖਨਊ ਦੇ ਸਮ੍ਰਿਤੀ ਉਪਵਨ 'ਚ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ। ਸਪਨਾ ਚੌਧਰੀ ਤੋਂ ਇਲਾਵਾ ਪ੍ਰੋਗਰਾਮ ਦੇ ਪ੍ਰਬੰਧਕ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਅਮਿਤ ਪਾਂਡੇ ਅਤੇ ਰਤਨਾਕਰ ਉਪਾਧਿਆਏ ਹਨ।

ਟਿਕਟ 300 ਰੁਪਏ ਵਿਚ ਵਿਕਦੀ ਸੀ
ਅਦਾਲਤ ਵਿਚ ਦਾਇਰ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਦਰਸ਼ਕਾਂ ਨੇ 300-300 ਰੁਪਏ ਦੇ ਕੇ ਇਸਦੀ ਟਿਕਟ ਖਰੀਦੀ ਸੀ। ਸਪਨਾ ਚੌਧਰੀ ਦੇ ਇਸ ਸ਼ੋਅ ਨੂੰ ਦੇਖਣ ਲਈ ਹਜ਼ਾਰਾਂ ਲੋਕ ਮੌਜੂਦ ਸਨ ਪਰ ਜਦੋਂ ਸਪਨਾ ਚੌਧਰੀ 10 ਵਜੇ ਤੱਕ ਨਹੀਂ ਆਈ ਤਾਂ ਦਰਸ਼ਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

Get the latest update about bollywood, check out more about national, sapna chaudhari arrest warrant, sapna chaudhary ka dance & TRUESCOOP NEWS

Like us on Facebook or follow us on Twitter for more updates.