ਮਿਊਜ਼ਿਕ ਸਿੰਗਿੰਗ ਰਿਐਲਿਟੀ ਸ਼ੋਅ ਤੇ ਮੀਕਾ ਸਿੰਘ ਨੇ ਇਸ ਸਟਾਰ ਸਿੰਗਰ ਨੂੰ ਕਰ ਦਿੱਤਾ ਵਿਆਹ ਲਈ ਪ੍ਰੋਪੋਜ਼, ਜਾਣੋਂ ਫਿਰ ਕੀ ਹੋਇਆ

ਟੀਵੀ ਦੇ ਮਸ਼ਹੂਰ ਸਿੰਗਰ ਮੀਕਾ ਸਿੰਘ ਭਰੇ ਸ਼ੇੋਅ 'ਚ ਗਇਕਾ ਨੂੰ ਪ੍ਰੋਪੋਜ਼ ਕਰ ਸਭ ਨੂੰ ਹੈਰਾਨ........................

ਟੀਵੀ ਦੇ ਮਸ਼ਹੂਰ ਸਿੰਗਰ ਮੀਕਾ ਸਿੰਘ ਭਰੇ ਸ਼ੇੋਅ 'ਚ ਗਇਕਾ ਨੂੰ ਪ੍ਰੋਪੋਜ਼ ਕਰ ਸਭ ਨੂੰ ਹੈਰਾਨ ਕਰ ਦਿਤਾ। ਟੀਵੀ ਦੇ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਪ੍ਰੋ ਮਿਊਜ਼ਿਕ ਲੀਗ' ਦਾ ਲੇਟੈਸਟ ਐਪੀਸੋਡ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ। ਪ੍ਰਸਿੱਧ ਗਾਇਕ ਤੇ ਸ਼ੋਅ ਜੱਜ ਮੀਕਾ ਸਿੰਘ ਨੇ ਗਾਇਕ ਅਤੇ ਗੁਜਰਾਤ ਦੇ ਰੋਕਰਸ ਦੀ ਕੋਚ ਭੂਮੀ ਤ੍ਰਿਵੇਦੀ ਨੂੰ ਪ੍ਰੋਪੋਜ਼ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਬਹੁਤ ਤੇਜ਼ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਮੀਕਾ ਸਿੰਘ ਸਿੰਗਰ ਆਸੀਸ ਕੌਰ ਤੇ ਰੁਪਾਲੀ ਦੇ ਨਾਲ ਮਿਊਜ਼ਿਕ ਕੰਪੋਜ਼ਰ ਸਾਜਿਦ-ਵਾਜਿਦ ਦੇ ਗਾਣੇ 'ਮੁਝਸੇ ਸ਼ਾਦੀ ਕਰੋਗੇ' 'ਤੇ ਪਰਫਾਰਮ ਕਰ ਰਹੇ ਹਨ। ਪਰਫਾਰਮੈਂਸ ਦੌਰਾਨ ਮੀਕਾ ਦਾ ਕਹਿਣਾ ਹੈ ਕਿ ਉਹ ਇਸ ਗਾਣੇ ਨੂੰ ਸਟੇਜ 'ਤੇ ਜ਼ਿਆਦਾ ਵਾਰ ਗਾ ਚੁੱਕੇ ਹਨ। ਇਸ ਦੌਰਾਨ ਉਹ ਸਟੇਜ਼ 'ਤੇ ਕੰਟੈਸਟੈਂਸ ਦੇ ਨਾਲ ਖੜ੍ਹੀ ਭੂਮੀ ਤ੍ਰਿਵੇਦੀ ਨੂੰ ਲੈ ਕੇ ਆਉਂਦੇ ਹਨ।

ਸਟੇਜ 'ਤੇ ਹੱਥ ਫੜ੍ਹ ਕੇ ਲਿਆਉਣ ਤੋਂ ਬਾਅਦ, ਮੀਕਾ ਸਿੰਘ ਗੋਡਿਆਂ ਭਰ ਬੈਠ ਕੇ ਭੂਮੀ ਨੂੰ ਪੁੱਛਦੇ ਹਨ ਕਿ, "ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਭੂਮੀ ਹੁਣ ਤਾਂ ਮੈਨੂੰ ਦੱਸ ਦੇ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਹਰ ਕੋਈ ਭੂਮੀ ਨਾਲ ਜੁੜਿਆ ਹੋਇਆ ਹੈ, ਮੈਂ ਸੋਚਿਆ ਕਿ ਮੈਂ ਵੀ ਇਸ ਭੂਮੀ ਨਾਲ ਜੁੜ ਜਾਵਾਂ।" ਮੀਕਾ ਦੇ ਇਸ ਪ੍ਰੋਪੋਜ਼ 'ਤੇ,  ਭੂਮੀ ਸ਼ਰਮ ਨਾਲ ਮੁਸਕਰਾਉਂਦੀ ਹੈ। ਉਹ ਕਹਿੰਦੀ ਹੈ, "ਤੁਸੀਂ ਮੀਕਾ ਤ੍ਰਿਵੇਦੀ ਬਣਨ ਬਾਰੇ ਕੀ ਸੋਚਦੇ ਹੋ?"

ਭੂਮੀ ਅੱਗੇ ਕਹਿੰਦੀ ਹੈ, "ਪਰ ਸੱਚ ਕਹਾਂ ਤਾਂ, ਮੈਂ ਤੁਹਾਡੇ ਲਈ ਇਕ ਦੁਲਹਨ ਲੱਭ ਕੇ ਲਿਆਈ ਹਾਂ, ਇਹ ਉਨ੍ਹਾਂ ਨਾਲ ਬੇਇਨਸਾਫੀ ਹੋਵੇਗੀ।" ਇਸ 'ਤੇ ਸ਼ੋਅ ਦੇ ਜੱਜ ਜਾਵੇਦ ਅਲੀ ਵੀ ਆਪਣਾ ਜਵਾਬ ਦਿੰਦੇ ਹਨ। ਉਹ ਕਹਿੰਦੇ ਹਨ, "ਇਹ ਵਿਆਹ ਤਾਂ ਹੀ ਹੋਵੇਗਾ ਜਦੋਂ ਮੀਕਾ ਪੰਜਾਬ ਛੱਡ ਕੇ ਗੁਜਰਾਤ ਆਵੇਗਾ।" ਜਾਵੇਦ ਦੇ ਇਸ ਮਾਮਲੇ 'ਤੇ ਅਸੀਸ ਕੌਰ ਨੇ ਜਵਾਬ ਦਿੱਤਾ, "ਨਹੀਂ, ਨਹੀਂ, ਭਾਬੀ ਪੰਜਾਬ ਆਉਣਗੇ।" ਹਰ ਕਿਸੇ ਦੇ ਇਸ ਨਾਲ ਸ਼ਾਮਿਲ ਹੋਣ ਨਾਲ, ਇਹ ਤਾਂ ਤੈਅ ਹੋ ਗਿਆ ਸੀ ਕਿ ਉਹ ਸਾਰੇ ਮਜ਼ਾਕ ਕਰ ਰਹੇ ਹਨ ਪਰ ਸ਼ੁਰੂਆਤ 'ਚ, ਹਰੇਕ ਨੇ ਮੀਕਾ ਦੇ ਪ੍ਰੋਪੋਜ਼ ਨੂੰ ਸੱਚ ਮੰਨ ਲਿਆ। 

Get the latest update about respons, check out more about mika singh, true scoop news, proposes & entertainment

Like us on Facebook or follow us on Twitter for more updates.