ਨੋਰਾ ਫਤੇਹੀ ਹੋਈ ਕੋਰੋਨਾ ਪਾਜ਼ੇਟਿਵ, ਪੋਸਟ ਸ਼ੇਅਰ ਕਰ ਕਿਹਾ- ਤੁਹਾਡੀ ਜ਼ਿੰਦਗੀ ਤੋਂ ਜ਼ਰੂਰੀ ਕੁਝ ਵੀ ਨਹੀਂ

ਇੰਡਸਟਰੀ 'ਚ ਇਕ ਤੋਂ ਬਾਅਦ ਇਕ ਬਾਲੀਵੁੱਡ ਸਿਤਾਰਿਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ..

ਇੰਡਸਟਰੀ 'ਚ ਇਕ ਤੋਂ ਬਾਅਦ ਇਕ ਬਾਲੀਵੁੱਡ ਸਿਤਾਰਿਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੱਲ੍ਹ ਹੀ ਅਰਜੁਨ ਕਪੂਰ ਦੇ ਕੋਰੋਨਾ ਹੋਣ ਦੀ ਖਬਰ ਆਈ ਸੀ। ਹੁਣ 'ਦਿਲਬਰ ਗਰਲ' ਨੋਰਾ ਫਤੇਹੀ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਨੋਰਾ ਹੋਮ ਕੁਆਰੰਟੀਨ 'ਚ ਹੈ। ਨੋਰਾ ਨੇ ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਆਪਣੇ ਕੋਰੋਨਾ ਸੰਕਰਮਿਤ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਨੋਰਾ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਉਹ 28 ਦਸੰਬਰ ਨੂੰ ਕੋਵਿਡ ਪਾਜ਼ੇਟਿਵ ਪਾਈ ਗਈ ਸੀ।

ਨੋਰਾ ਨੇ ਲਿਖਿਆ, ਦੋਸਤੋ, ਬਦਕਿਸਮਤੀ ਨਾਲ ਮੈਂ ਇਸ ਸਮੇਂ ਕੋਰੋਨਾ ਨਾਲ ਲੜ ਰਹੀ ਹਾਂ। ਇਸਨੇ ਮੈਨੂੰ ਸੱਚਮੁੱਚ ਬਹੁਤ ਪ੍ਰਭਾਵਿਤ ਕੀਤਾ। ਫਿਲਹਾਲ ਮੈਂ ਡਾਕਟਰਾਂ ਦੀ ਦੇਖ-ਰੇਖ 'ਚ ਹਾਂ। ਕਿਰਪਾ ਕਰਕੇ ਤੁਸੀਂ ਸਾਰੇ ਸੁਰੱਖਿਅਤ ਰਹੋ, ਮਾਸਕ ਪਹਿਨੋ, ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਜ਼ਿੰਦਗੀ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।

ਬਾਲੀਵੁੱਡ 'ਚ ਕੋਰੋਨਾ ਦੀ ਤੀਜੀ ਲਹਿਰ
ਸਭ ਤੋਂ ਪਹਿਲਾਂ ਕਰੀਨਾ ਅਤੇ ਅੰਮ੍ਰਿਤਾ ਅਰੋੜਾ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ, ਜਿਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ ਅਤੇ ਕਈ ਸਿਤਾਰਿਆਂ ਦੀ ਰਿਪੋਰਟ ਪਾਜ਼ੇਟਿਵ ਆਈ। ਕਪੂਰ ਪਰਿਵਾਰ 'ਚ ਅਰਜੁਨ ਕਪੂਰ ਸਮੇਤ ਅੰਸ਼ੁਲਾ ਕਪੂਰ, ਰੀਆ ਕਪੂਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।

ਸ਼ੂਟਿੰਗ 'ਤੇ Omicron ਦਾ ਪ੍ਰਭਾਵ
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਓਮੀਕਰੋਨ ਮਾਮਲੇ ਹਨ। ਮੁੰਬਈ ਵਿੱਚ ਓਮੀਕਰੋਨ ਅਤੇ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਸ਼ੂਟਿੰਗ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਰਾਤ ਦਾ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਫਿਲਮਾਂ ਦੀ ਰਿਲੀਜ਼ ਨੂੰ ਵੀ ਟਾਲ ਦਿੱਤਾ ਗਿਆ ਹੈ।

Get the latest update about nora fatehi tested positive, check out more about truescoop news, bollywood, entertainment & covid 19

Like us on Facebook or follow us on Twitter for more updates.