ਆਸਿਮ ਰਿਆਜ਼ ਤੋਂ ਵਿਆਹ ਬਾਰੇ ਰਿਪੋਟਰ ਨੇ ਪੁਛਿਆ ਸਵਾਲ, ਜਾਣੋ ਐਕਟਰ ਨੇ ਕੀ ਦਿੱਤਾ ਜਵਾਬ

ਆਸਿਮ ਰਿਆਜ਼ ਇਸ ਸਮੇਂ ਉਹ ਐਕਟਰ ਹਨ ਜੋ ਹਰ ਕਿਸੀ ਵੱਲੋਂ ਪਸੰਦ ਕੀਤੇ ਜਾਦੇ ਹਨ............

ਆਸਿਮ ਰਿਆਜ਼ ਇਸ ਸਮੇਂ ਉਹ ਐਕਟਰ ਹਨ ਜੋ ਹਰ ਕਿਸੀ ਵੱਲੋਂ ਪਸੰਦ ਕੀਤੇ ਜਾਦੇ ਹਨ। ਕਿਉਕਿ ਉਹ ਆਪਣੀ ਲੁੱਕ ਨਾਲ ਹਰ ਕਿਸੀ ਨੂੰ ਪ੍ਰਭਾਵਿਤ ਕਰਦੇ ਹਨ। ਤੁਸੀ ਜਾਣਦੇ ਹੋ ਕਿ ਆਸਿਮ ਰਿਆਜ਼  ਬਿੱਗ ਬੌਸ 13 ਨਾਲ ਫੇਮਸ ਹੋਏ ਅਤੇ ਫਿਰ ਐਕਟਰ ਨੇ ਪਿਛੇ ਮੁੜ ਨਹੀਂ ਦੇਖਿਆ। ਹੁਣ ਉਹ  ਹਿਮਾਂਸ਼ੀ ਖੁਰਾਨਾ ਨਾਲ ਰਿਲੇਸ਼ਨਸ਼ਿਪ ਵਿਚ ਹਨ। ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਫੈਨਜ਼ ਦੇ ਫੇਵਰੇਟ ਕਪਲ ’ਚੋਂ ਇਕ ਹਨ। 

ਵਿਚ-ਵਿਚ ਦੋਵਾਂ ਦੇ ਬ੍ਰੇਕਅਪ ਦੀਆਂ ਖ਼ਬਰਾਂ ਵੀ ਆ ਚੁੱਕੀਆਂ ਹਨ ਪਰ ਹਰ ਵਾਰ ਉਹ ਖ਼ਬਰ ਸਿਰਫ਼ ਅਫਵਾਹ ਸਾਬਿਤ ਹੋਈ ਹੈ। ਫੈਨਜ਼ ਜਲਦ ਹੀ ਆਸਿਮ ਅਤੇ ਹਿਮਾਂਸ਼ੀ ਨੂੰ ਵਿਆਹ ਦੇ ਬੰਧਨ ’ਚ ਬੱਝੇ ਦੇਖਣਾ ਚਾਹੁੰਦੇ ਹਨ। ਪਰ ਆਸਿਮ ਦਾ ਕਹਿਣਾ ਹੈ ਕਿ ਉਹ ਹਾਲੇ ਵਿਆਹ ਨਹੀਂ ਕਰਨਗੇ। 

ਫਿਲਹਾਲ ਦੋਵੇਂ ਆਪਣਾ ਰਿਲੇਸ਼ਨਸ਼ਿਪ ਦੀ ਖੁਸ਼ੀ ਫੀਲ ਕਰ ਰਹੇ ਹਨ ਅਤੇ ਉਨ੍ਹਾਂ ਦਾ ਵਿਆਹ ਦਾ ਹਾਲੇ ਕੋਈ ਇਰਾਦਾ ਨਹੀਂ ਹੈ। ਜਦੋਂ ਆਸਿਮ ਤੋਂ ਹਿਮਾਂਸ਼ੀ ਅਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘ਇਹ ਬਹੁਤ ਜਲਦੀ ਹੈ ਅਤੇ ਅਸੀਂ ਹਾਲੇ ਕੰਮ ਕਰ ਰਹੇ ਹਾਂ। ਹਾਂ ਅਸੀਂ ਰਿਲੇਸ਼ਨਸ਼ਿਪ ’ਚ ਹਾਂ, ਪਰ ਹਾਲੇ ਅਸੀਂ ਲੋਕ ਕੰਮ ਕਰ ਰਹੇ ਹਾਂ।

ਇਕ ਸਮੇ ਤੇ ਅਸੀਂ ਵਿਆਹ ਕਰਾਂਗੇ ਪਰ ਅਸੀਂ ਹਾਲੇ ਸਿਰਫ਼ ਆਪਣੇ ਕੰਮ ’ਤੇ ਧਿਆਨ ਦੇਣਾ ਚਾਹੁੰਦੇ ਹਾਂ। ਸਾਡੇ ਫੈਨਜ਼ ਸਾਨੂੰ ਜਿੰਨਾ ਪਿਆਰ ਅਤੇ ਦੁਆਵਾਂ ਦਿੰਦੇ ਹਨ ਅਸੀਂ ਚਾਹੁੰਦੇ ਹਾਂ ਕਿ ਆਪਣੇ ਚੰਗੇ ਕੰਮ ਰਾਹੀਂ ਅਸੀਂ ਵੀ ਉਨ੍ਹਾਂ ਨੂੰ ਪਿਆਰ ਵਾਪਸ ਕਰੀਏ। 

ਸੱਚ ਦੱਸਾਂ ਤਾਂ ਮੈ ਇਸ ਇੰਡਸਟਰੀ ਨਾਲ ਤਾਲੁਕ ਨਹੀਂ ਰੱਖਦਾ, ਇਕ ਆਊਟਸਾਈਡਰਜ਼ ਹਾਂ ਪਰ ਮੈਂ ਆਪਣੇ ਫੈਨਜ਼ ਕਾਰਨ ਇਥੇ ਟਿਕਿਆ ਹੋਇਆ, ਅਤੇ ਚੰਗਾ ਕੰਮ ਕਰ ਰਿਹਾ ਹਾਂ। ਤੁਹਾਨੂੰ ਦੱਸ ਦੇਈਏ ਕਿ ਆਸਿਮ ਅਤੇ ਹਿਮਾਂਸ਼ੀ ਬਿੱਗ ਬੌਸ 13 ਤੋਂ ਬਾਅਦ ਤੋਂ ਰਿਲੇਸ਼ਨਸ਼ਿਪ ’ਚ ਹਨ। ਦੋਵਾਂ ਨੂੰ ਅਕਸਰ ਇਕੱਠੇ ਦੇਖਿਆ  ਜਾਂਦਾ ਹੈ। ਲਵ ਸਟੋਰੀ ਦੀ ਗੱਲ ਕਰੀਏ ਤਾਂ ਆਸਿਮ ਨੇ ਹਿਮਾਂਸ਼ੀ ਨੂੰ ਬਿੱਗ ਬੌਸ 13 ’ਚ ਪ੍ਰਪੋਜ਼ ਕੀਤਾ ਸੀ, ਉਸ ਸਮੇਂ ਐਕਟਰੈੱਸ ਪਹਿਲਾਂ ਤੋਂ ਕਿਸੀ ਹੋਰ ਨਾਲ ਰਿਸ਼ਤੇ ਵਿਚ ਸੀ।

Get the latest update about asim riaz, check out more about true scoop, bollywood, said have lot of work & entertainment

Like us on Facebook or follow us on Twitter for more updates.