Wedding Anniversary: ਆਪਣੇ ਵਿਆਹ 'ਚ ਸੋਨੇ ਤੇ ਹੀਰੇ ਦੇ ਗਹਿਣਿਆਂ ਨਾਲ ਸਜੀ ਸੀ ਸ਼ਿਲਪਾ ਸ਼ੈੱਟੀ, ਰਾਜ ਨੇ ਤੋਹਫੇ 'ਚ ਦਿੱਤਾ ਸੀ 50 ਕਰੋੜ ਦਾ ਬੰਗਲਾ

ਅੱਜ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਦੇ ਵਿਆਹ ਦੀ 12ਵੀਂ ਵਰ੍ਹੇਗੰਢ ....

ਅੱਜ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਦੇ ਵਿਆਹ ਦੀ 12ਵੀਂ ਵਰ੍ਹੇਗੰਢ ਹੈ। ਇਸ ਮੌਕੇ 'ਤੇ ਸ਼ਿਲਪਾ ਨੇ ਰਾਜ ਲਈ ਖਾਸ ਪੋਸਟ ਕੀਤੀ ਹੈ। ਉਸ ਨੇ ਰਾਜ ਨਾਲ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕਰਦੇ ਹੋਏ ਇਕ ਖਾਸ ਸੰਦੇਸ਼ ਲਿਖਿਆ ਹੈ। ਪਿਛਲੇ ਕੁਝ ਦਿਨਾਂ 'ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਪੋਰਨ ਰੈਕੇਟ 'ਚ ਰਾਜ ਦਾ ਨਾਂ ਆਉਣ ਤੋਂ ਬਾਅਦ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਇੰਨਾ ਹੀ ਨਹੀਂ ਕਈ ਖਬਰਾਂ 'ਚ ਤਾਂ ਇਹ ਵੀ ਕਿਹਾ ਗਿਆ ਸੀ ਕਿ ਸ਼ਿਲਪਾ ਰਾਜ ਨੂੰ ਤਲਾਕ ਦੇਣ ਜਾ ਰਹੀ ਹੈ ਪਰ ਇਨ੍ਹਾਂ ਸਾਰੀਆਂ ਖਬਰਾਂ ਨੂੰ ਗਲਤ ਦੱਸਦੇ ਹੋਏ ਸ਼ਿਲਪਾ ਨੇ ਰਾਜ ਲਈ ਖਾਸ ਪੋਸਟ ਕੀਤੀ ਹੈ। ਸ਼ਿਲਪਾ ਨੇ 22 ਨਵੰਬਰ 2009 ਨੂੰ ਯੂਕੇ ਦੇ ਕਾਰੋਬਾਰੀ ਰਾਜ ਕੁੰਦਰਾ ਨਾਲ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਦੋਵਾਂ ਦਾ ਵਿਆਹ ਅੱਜ ਵੀ ਚਰਚਾ 'ਚ ਬਣਿਆ ਹੋਇਆ ਹੈ।
Shilpa Shetty wishes 'cookie' Raj Kundra on 12th wedding anniversary with a  special message! | People News | Zee News

ਦੁਲਹਨ ਦੇ ਜੋੜੇ 'ਚ ਸ਼ਿਲਪਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ। ਸ਼ਿਲਪਾ ਸ਼ੈੱਟੀ ਦਾ ਵਿਆਹ ਸ਼ਾਹੀ ਅੰਦਾਜ਼ 'ਚ ਹੋਇਆ ਸੀ। ਮੰਗਣੀ 'ਤੇ ਰਾਜ ਨੇ ਸ਼ਿਲਪਾ ਨੂੰ 3 ਕਰੋੜ ਦੀ ਅੰਗੂਠੀ ਦਿੱਤੀ ਸੀ।

ਵਿਆਹ 'ਚ ਸ਼ਿਲਪਾ ਨੇ 50 ਲੱਖ ਰੁਪਏ ਦਾ ਲਹਿੰਗਾ ਪਾਇਆ ਸੀ। ਇਸ ਲਹਿੰਗਾ ਨੂੰ ਡਿਜ਼ਾਈਨਰ ਤਰੁਣ ਤਾਹਿਲਿਆਨੀ ਨੇ ਡਿਜ਼ਾਈਨ ਕੀਤਾ ਸੀ। ਜਿਸ ਵਿੱਚ ਲਾਲ ਸਵਰੋਵਸਕੀ ਕ੍ਰਿਸਟਲ ਲੱਗੇ ਹੋਏ ਸਨ। ਇਸ ਦੇ ਨਾਲ ਹੀ ਰਾਜ ਨੇ ਡਿਜ਼ਾਈਨਰ ਸ਼ਾਂਤਨੂ ਅਤੇ ਨਿਖਿਲ ਦੁਆਰਾ ਬਣਾਈ ਸ਼ੇਰਵਾਨੀ ਪਹਿਨੀ ਸੀ।
Shilpa Shetty on her 12th marriage anniversary with husband Raj Kundra |  english.lokmat.com

ਸ਼ਿਲਪਾ ਨੇ ਵਿਆਹ 'ਚ ਸੋਨੇ ਅਤੇ ਹੀਰੇ ਦੋਹਾਂ ਦੇ ਗਹਿਣੇ ਪਹਿਨੇ ਸਨ। ਸ਼ਿਲਪਾ ਨੇ ਕਰੀਬ 3 ਕਰੋੜ ਰੁਪਏ ਦੇ ਕੁੰਦਨ ਦੇ ਗਹਿਣੇ ਬਣਾਏ ਹਨ। ਵਿਆਹ ਤੋਂ ਪਹਿਲਾਂ ਹਲਦੀ, ਮਹਿੰਦੀ ਅਤੇ ਸੰਗੀਤ ਦੇ ਸ਼ਾਨਦਾਰ ਫੰਕਸ਼ਨ ਵੀ ਕੀਤੇ ਗਏ ਸਨ।

ਰਾਜ ਨੇ ਸ਼ਿਲਪਾ ਨੂੰ ਦੁਬਈ ਦੇ ਬੁਰਜ ਖਲੀਫਾ ਵਿੱਚ ਇੱਕ ਅਪਾਰਟਮੈਂਟ ਗਿਫਟ ਕੀਤਾ ਸੀ। ਜਿਸ ਦੀ ਕੀਮਤ ਕਰੀਬ 50 ਕਰੋੜ ਰੁਪਏ ਸੀ। ਵਿਆਹ ਤੋਂ ਪਹਿਲਾਂ ਹੀ ਰਾਜ ਨੇ ਸ਼ਿਲਪਾ ਨੂੰ ਅਮਿਤਾਭ ਬੱਚਨ ਦੇ ਘਰ ਦੇ ਸਾਹਮਣੇ ਵਾਲਾ ਬੰਗਲਾ ਖਰੀਦਿਆ ਸੀ, ਜਿਸ ਤੋਂ ਬਾਅਦ ਹੀ ਸ਼ਿਲਪਾ ਨੇ ਉਸ ਨਾਲ ਵਿਆਹ ਲਈ ਹਾਂ ਕਰ ਦਿੱਤੀ ਸੀ।
Shilpa Shetty posts wedding pictures with Raj Kundra on their anniversary;  talks about hard times and trusting in love
ਸ਼ਿਲਪਾ ਅਤੇ ਰਾਜ ਦੇ ਵਿਆਹ ਤੋਂ ਬਾਅਦ ਮੁੰਬਈ ਵਿੱਚ ਫਿਲਮੀ ਹਸਤੀਆਂ ਲਈ ਇੱਕ ਜਸ਼ਨ ਵੀ ਰੱਖਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਦੇ ਵਿਆਹ ਦੇ ਕੇਕ ਦਾ ਵਜ਼ਨ 80 ਕਿਲੋ ਤੋਂ ਵੱਧ ਸੀ।
Shilpa Shetty- Raj Kundra wedding album - IndiaTV News | Bollywood News –  India TV

ਦੱਸ ਦੇਈਏ ਕਿ ਰਾਜ ਕੁੰਦਰਾ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਤੋਂ ਹੀ ਲਾਈਮਲਾਈਟ ਤੋਂ ਦੂਰ ਹਨ। ਉਸ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤੇ ਹਨ। ਉਹ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਜੀ ਰਹੇ ਹਨ।

Get the latest update about bollywood, check out more about raj kundra, national, shilpa shetty &

Like us on Facebook or follow us on Twitter for more updates.