ਮੁਫਤ 'ਚ ਹੋਵੇਗਾ ਕੋਰੋਨਾ ਟੇਸਟ, ਸੋਨੂੰ ਸੂਦ ਨੇ ਲਾਂਚ ਕੀਤਾ ਕੋਵਿਡ ਹੈਲਪ ਨੰਬਰ

ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਪਿਛਲੇ ਸਾਲ ਮਾਰਚ 2020 ਤੋਂ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਤੋਂ................

ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਪਿਛਲੇ ਸਾਲ ਮਾਰਚ 2020 ਤੋਂ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਤੋਂ ਅੰਨਜਾਣ ਵਿਅਕਤੀਆਂ ਲਈ ਮਦਦ ਕਰ ਰਹੇ ਹਨ। ਸੋਨੂੰ ਸੂਦ ਨੇ ਪਿਛਲੇ ਸਾਲ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਬਹੁਤ ਚੰਗਾ ਕੰਮ ਕੀਤਾ ਸੀ। ਹੁਣ ਉਹ ਹਰ ਪਾਸੇ ਮਦਦ ਲਈ ਅੱਗੇ ਆ ਰਹੇ ਹਨ।

ਵਾਇਰਸ ਤੋ ਪਾਜ਼ੇਟਿਵ ਲੋਕ ਦਵਾਈਆਂ, ਬੈੱਡਸ ਲਈ ਤਰਸ ਰਹੇ ਹਨ। ਇਸ ਹਾਲਤ ਵਿਚ ਸੋਨੂੰ ਸੂਦ ਨੇ ਇਕ ਵਾਰ ਫਿਰ ਤੋਂ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਇਆ ਹੈ। ਉਹਨਾਂ ਨਾ ਕੋਵਿਡ19 ਐੱਪ ਲਾਂਚ ਕਰ ਦਿੱਤੀ ਹੈ।

ਮੰਗਲਵਾਰ ਨੂੰ ਸੋਨੂੰ ਨੇ ਟਵੀਟ ਕਰ ਜਾਨਕਾਰੀ ਦਿਤੀ ਕਿ ਕੋਵਿਡ19 ਦੀ ਹੇਲਪ ਲਾਂਚ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਕੋਵਿਡ 19 ਦਾ ਟੇਸਟ ਮੁਫਤ ਕਰਵਾ ਸਕਦੇ ਹੋ। ਅਤੇ ਡਾਕਟਰਾ ਦੀ ਸਲਾਹ ਲੈ ਸਕਦੇ ਹੋ। ਸੋਨੂੰ ਨੇ ਟਵੀਟ ਵਿਚ ਲਿਖਿਆ ਹੈ ਕਿ ਆਪ ਲੋਕ ਅਰਾਮ ਕਰੋ, ਮੈਨੂੰ ਸਭ ਹੈੱਡਲ ਕਰਨ ਦਿਓ। ਫਰੀ ਕੋਵਿਡ ਟੇਸਟ ਲਾਂਚ ਕਰ ਰਿਹਾ ਹਾਂ। 

ਸੋਨੂੰ ਸੂਦ ਕਰ ਰਹੇ ਹਨ, ਆਕਸੀਜਨ ਸਿੰਲਡਰ ਦੇ ਜੋਗਾੜ
ਇਸ ਤੋਂ ਇਲਾਵਾ ਐਕਟਰ ਆਪਣੀ ਟੀਮ ਨਾਲ ਮਿਲ ਕੇ ਆਕਸੀਜਨ, ਬੈੱਡਸ ਅਤੇ ਦਵਾਈਆਂ ਉਪਲੱਬਧ ਕਰਵਾ ਰਹੇ ਹਨ।

ਹਾਲ ਹੀ 'ਚ ਸੋਨੂੰ ਸੂਦ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਜਿੱਥੇ ਇਕ ਸ਼ਖ਼ਸ ਨੇ ਉਨ੍ਹਾਂ ਤੋਂ ਚੱਲਦੇ-ਚੱਲਦੇ ਮਦਦ ਮੰਗ ਲਈ। ਸੋਨੂੰ ਆਪਣੀ ਫਲਾਈਟ ਚੜਨ ਦੀ ਕਾਹਲੀ 'ਚ ਸਨ, ਪਰ ਉਸ ਦੇ ਬਾਵਜੂਦ ਉਨ੍ਹਾਂ ਸ਼ਖ਼ਸ ਨਾਲ ਚੱਲਦੇ-ਚੱਲਦੇ ਗੱਲ ਕੀਤੀ ਤੇ ਕਿਹਾ ਕਿ ਆਪਣੀ ਡਿਟੇਲ ਭੇਜੋ ਮੈਂ ਦਵਾਈ ਭੇਜਦਾ ਹਾਂ। ਇਸ ਪੂਰੀ ਗੱਲਬਾਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਸੋਨੂੰ ਸੂਦ ਦੇ ਇਕ ਫੈਨ ਪੇਜ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।  ਵੀਡੀਓ 'ਚ ਦਿਸ ਰਿਹਾ ਹੈ ਚਿਹਰੇ 'ਤੇ ਮਾਸਕ ਲਾਏ ਸੋਨੂੰ ਸੂਦ ਏਅਰਪੋਰਟ ਦੇ ਅੰਦਰ ਜਾ ਰਹੇ ਹਨ ਉਦੋਂ ਇਕ ਸ਼ਖ਼ਸ ਉਨ੍ਹਾਂ ਦੇ ਕੋਲ ਆਉਂਦਾ ਹੈ ਤੇ ਇੰਜੈਕਸ਼ਨ ਸੰਬਧੀ ਕੁਝ ਕਹਿੰਦਾ ਹੈ। ਇਸ ਤੋਂ ਬਾਅਦ ਸੋਨੂੰ ਉਸ ਸ਼ਖ਼ਸ ਨੂੰ ਕਹਿੰਦੇ ਹਨ ਕਿ ਆਪਣਾ ਐਡਰੀਐੱਸ ਭੇਜ ,ਅਸੀਂ ਕਿੱਥੇ ਦਵਾਈ ਭੇਜੀਏ। ਸੋਨੂੰ ਆਪਣੇ ਨਾਲ ਮੌਜੂਦ ਟੀਮ ਮੈਂਬਰ ਤੋਂ ਉਸ ਸ਼ਖ਼ਸ ਦੀ ਡਿਟੇਲ ਲੈਣ ਲਈ ਕਹਿੰਦੇ ਹਨ ਤੇ ਅੱਗੇ ਵਧ ਜਾਂਦੇ ਹਨ।

Get the latest update about covid19, check out more about covid help, doctors consultation, free of cost & sonu sood

Like us on Facebook or follow us on Twitter for more updates.