ED ਦੁਆਰਾ ਬਾਲੀਵੁੱਡ ਅਦਾਕਾਰਾਂ ਨੂੰ ਸਮਨ, FEMA ਨਾਲ ਸਬੰਧਿਤ ਉਲੰਘਣ ਮਾਮਲੇ 'ਚ 7 ਜੁਲਾਈ ਨੂੰ ਪੁੱਛਗਿੱਛ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਭਿਨੇਤਰੀ ਯਾਮੀ ਗੌਤਮ ਨੂੰ ਪੁੱਛਗਿੱਛ ਲਈ ਤਲਬ ਕੀਤਾ..............

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਭਿਨੇਤਰੀ ਯਾਮੀ ਗੌਤਮ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਹ ਸੰਮਨ ਉਨ੍ਹਾਂ ਨੂੰ ਫੇਮਾ (ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ) ਅਧੀਨ ਕਥਿਤ ਬੇਨਿਯਮੀਆਂ ਦੇ ਸਬੰਧ ਵਿਚ ਭੇਜਿਆ ਗਿਆ ਹੈ। ਅਭਿਨੇਤਰੀ ਨੂੰ ਆਪਣਾ ਬਿਆਨ ਦਰਜ ਕਰਨ ਲਈ 7 ਜੁਲਾਈ ਨੂੰ ਸਵੇਰੇ 11 ਵਜੇ ਇਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਜਾਣਕਾਰੀ ਅਨੁਸਾਰ ਅਭਿਨੇਤਰੀ ਨੂੰ ਈਡੀ ਦਾ ਭੇਜਿਆ ਇਹ ਦੂਜਾ ਨੋਟਿਸ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੇਸ ਅਦਾਕਾਰਾ ਦੇ ਬੈਂਕ ਖਾਤੇ ਵਿਚ ਵਿਦੇਸ਼ੀ ਲੈਣ-ਦੇਣ ਨਾਲ ਜੁੜਿਆ ਹੋਇਆ ਹੈ। ਯਾਮੀ ਨੇ ਕੁਝ ਦਿਨ ਪਹਿਲਾਂ ਫਿਲਮ ਨਿਰਦੇਸ਼ਕ ਆਦਿਤਿਆ ਧਾਰ ਨਾਲ ਵਿਆਹ ਕਰਵਾ ਲਿਆ ਸੀ। ਤਿੰਨ ਦਿਨ ਪਹਿਲਾਂ ਹਨੀਮੂਨ ਤੋਂ ਪਰਤਣ ਤੋਂ ਬਾਅਦ, ਉਹ ਫਿਰ ਫਿਲਮ 'ਏ ਥਸਰਡੇ' ਦੀ ਸ਼ੂਟਿੰਗ ਵਿਚ ਸ਼ਾਮਲ ਹੋਈ। ਯਾਮੀ ਫਿਲਮ ਵਿਚ ਨੈਨਾ ਜੈਸਵਾਲ ਨਾਮੀ ਸਕੂਲ ਦੀ ਅਧਿਆਪਕਾ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

Get the latest update about yami gautam, check out more about questioning, bollywood, true scoop news & entertainment

Like us on Facebook or follow us on Twitter for more updates.