ਦੇਸ 'ਚ ਵੱਧਦੇ ਕੋਰੋਨਾ ਦੇ ਮਾਮਲਿਆ ਕਾਰਨ ਸਰਕਾਰ ਸਖਤੀ ਨਾਲ ਨਵੇਂ ਨਿਯਮ ਅਤੇ ਗਾਈਡ ਲਾਈਨਜ ਦੇ ਰਹੀ ਹੈ ਜਿਸ ਨਾਲ ਕੁੱਝ ਪਰੇਸ਼ਾਨ ਵੀ ਹਨ। ਹੁਣ ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਕੋਰੋਨਾ ਦੀਆਂ ਨਵੀਆਂ ਗਾਈਡਲਾਈਨਜ਼ ਤੋਂ ਕਾਫੀ ਪ੍ਰੇਸ਼ਾਨ ਹਨ। ਗਿੱਪੀ ਦਾ ਕਹਿਣਾ ਹੈ ਕਿ ਇਹ ਕਿਹੜਾ ਕੋਰੋਨਾ ਹੈ ਜਿਹੜਾ ਰਾਤ 8 ਵਜੇ ਤੋਂ ਬਾਅਦ ਆਉਂਦਾ ਹੈ, ਪਰ ਹੁਣ ਗਿੱਪੀ ਗਰੇਵਾਲ ਨੂੰ ਵੀ ਇਹ ਸਮਝਣਾ ਪੈਣਾ ਕਿ ਨਵੀਆਂ ਗਾਈਡਲਾਈਨਜ਼ ਤਹਿਤ ਰਾਤ 8 ਤੋਂ ਬਾਅਦ ਲੋਕ ਸੋਸ਼ਲ ਗੈਦਰਿੰਗ ਵੱਧ ਕਰਦੇ ਹਨ, ਜਿਸ ਕਾਰਨ ਕੋਰੋਨਾ ਦੇ ਫੈਲਣ ਦਾ ਡਰ ਜ਼ਿਆਦਾ ਹੈ।
ਇਸ ਦੇ ਨਾਲ ਹੀ ਜੇਕਰ ਪਿਛਲੇ ਸਾਲ ਵਾਂਗ ਇੱਕ ਵਾਰ ਫਿਰ ਤੋਂ ਪੂਰਨ ਲਾਕਡਾਊਨ ਲੱਗ ਗਿਆ ਤੇ ਗਿੱਪੀ ਨੂੰ ਸਭ ਕੁਝ ਬੰਦ ਦਿਖਿਆ ਮਿਲਿਆ ਤਾਂ ਪਿਛਲੀ ਵਾਰ ਵਾਂਗੂ ਗਿੱਪੀ ਨੂੰ ਇੱਕ ਵਾਰ ਫੇਰ ਕਹਿਣਾ ਪੈਣਾ 'ਸੁਖ ਤਾਂ ਹੈ'। ਦੱਸ ਦਈਏ ਕਿ ਪਿਛਲੇ ਲਾਕਡਾਊਨ ਦੌਰਾਨ ਗਿੱਪੀ ਨੇ ਇਹ ਗਾਣਾ ਰਿਲੀਜ਼ ਕੀਤਾ ਸੀ, ਜੋ ਉਨ੍ਹਾਂ ਨੇ ਫੋਨ 'ਤੇ ਰਿਕਾਰਡ ਕੀਤਾ ਸੀ।
ਉਂਝ ਕੋਰੋਨਾ ਤੋਂ ਤਾਂ ਹਰ ਕੋਈ ਪ੍ਰੇਸ਼ਾਨ ਹੈ, ਫਿਲਮ ਇੰਡਸਟਰੀ ਵੀ ਲੰਬੇ ਸਮੇ ਤੋਂ ਬੰਦ ਪਈ ਹੈ। ਹੁਣ ਕੁਝ ਕੁ ਫ਼ਿਲਮਾਂ ਦੀ ਸ਼ੂਟਿੰਗ ਗਿੱਪੀ ਮੁੜ ਕਰ ਰਹੇ ਹਨ ਪਰ ਸਰਕਾਰ ਦੇ ਵੀਕੈਂਡ ਲਾਕਡਾਊਨ ਵਾਲੇ ਫੈਸਲੇ 'ਤੇ ਗਿੱਪੀ ਦਾ ਕੀ ਕਹਿਣਾ ਹੈ, ਤੁਸੀਂ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ 'ਚ ਖੁਦ ਹੀ ਸੁਣ ਲਓ।
ਇਸ ਦੇ ਨਾਲ ਹੀ ਆਪਣੀ ਇਸ ਵੀਡੀਓ ਦੇ ਵਿਚ ਗਿੱਪੀ ਨੇ ਆਪਣੇ ਫੈਨਜ਼ ਨੂੰ ਸੁਨੇਹਾ ਵੀ ਦਿੱਤਾ ਕਿ ਤੁਸੀਂ ਸਭ ਵੀ ਆਪਣਾ ਧਿਆਨ ਰੱਖੋ, ਮਾਸਕ ਪਾ ਕੇ ਰੱਖੋ ਤੇ ਕੋਰੋਨਾ ਤੋਂ ਬਚੇ ਰਹੋ। ਜਦੋਂ ਗਿੱਪੀ ਗਰੇਵਾਲ ਤੋਂ ਪੁੱਛਿਆ ਗਿਆ ਕਿ ਕੋਰੋਨਾ ਵੈਕਸੀਨ ਲਵਾਉਣ ਬਾਰੇ ਤੁਹਾਡੇ ਕੀ ਵਿਚਾਰ ਹਨ ਤਾਂ ਗਿੱਪੀ ਦਾ ਜਵਾਬ ਰਿਹਾ ਕਿ ਹਾਂ ਹਾਂ ਲਵਾਉਂਦੇ ਹਾਂ।