ਪੰਜਾਬੀ ਅਦਾਕਾਰ Dev Kharoud ਦੀ ਗਾਣਾ 'ਸਿਰੰਡਰ' ਦਾ ਟ੍ਰੇਲਰ ਹੋਇਆ ਲਾਂਚ, ਰਿਹਾ ਐਕਸ਼ਨ ਨਾਲ ਭਰਪੂਰ

ਪੰਜਾਬੀ ਅਦਾਕਾਰ Dev Kharoud ਨੂੰ ਹੇਮਸ਼ਾ ਹੀ ਐਕਸ਼ਨ ਭਰਪੂਰ ਫਿਲਮਾਂ 'ਚ ਕੰਮ ਕਰਦੇ.......

ਪੰਜਾਬੀ ਅਦਾਕਾਰ Dev Kharoud ਨੂੰ ਹੇਮਸ਼ਾ ਹੀ ਐਕਸ਼ਨ ਭਰਪੂਰ ਫਿਲਮਾਂ 'ਚ ਕੰਮ ਕਰਦੇ ਵੇਖਿਆ ਗਿਆ ਹੈ। ਹੁਣ ਪੰਜਾਬ ਐਕਸ਼ਨ ਸਟਾਰ ਦੇਵ ਖਰੌੜ ਇਕ ਵਾਰ ਫਿਰ ਸਕਰੀਨ 'ਤੇ ਆਉਣ ਲਈ ਤਿਆਰ ਹਨ ਪਰ ਇਸ ਵਾਰ ਦੇਵ ਖਰੌੜ ਕਿਸੇ ਫ਼ਿਲਮ 'ਚ ਨਹੀਂ ਸਗੋਂ ਇਕ ਗਾਣੇ 'ਚ ਨਜ਼ਰ ਆ ਰਹੇ ਹਨ। ਇਹ ਗਾਣਾ ਹੈ 'ਸਿਰੰਡਰ' ਜਿਸ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਦੇਵ ਦੇ ਗਾਣੇ ਦਾ ਟ੍ਰੇਲਰ ਵੀ ਕਿਸੇ ਫਿਲਮ ਦੇ ਟ੍ਰੇਲਰ ਤੋਂ ਘੱਟ ਨਹੀਂ ਲੱਗ ਰਿਹਾ।

ਪੰਜਾਬੀ ਫ਼ਿਲਮ ਇੰਡਸਟਰੀ ਦਾ ਸੁਪਰਸਟਾਰ ਐਕਸ਼ਨ ਹੀਰੋ ਗਾਣੇ ਦੇ ਵਿਚ ਵੀ ਐਕਸ਼ਨ ਕਰਦਾ ਦਿਖਾਈ ਦੇ ਰਿਹਾ ਹੈ। ਇਸ ਐਕਸ਼ਨ ਹੀਰੋ ਦੇਵ ਖਰੌੜ ਦੇ ਨਾਲ ਗਾਣੇ 'ਚ ਪੰਜਾਬੀ ਐਕਟਰਸ ਜਪੁਜੀ ਖੈਰਾ ਫੀਚਰ ਹੋਈ ਹੈ। ਗੀਤ 'ਸਿਰੰਡਰ' ਦੇ ਟ੍ਰੇਲਰ ਨੂੰ ਦੇਖ ਤਹਾਨੂੰ ਮੂਵੀ ਦੀ ਫੀਲ ਹੀ ਆਵੇਗੀ।

ਦੱਸ ਦਈਏ ਕਿ ਦੇਵ ਖਰੌੜ ਦੀ ਇਸ  ਗੀਤ ਨੂੰ ਅਫਸਾਨਾ ਖ਼ਾਨ ਨੇ ਗਾਇਆ ਹੈ। ਜਦਕਿ ਇਸ ਨੂੰ ਪੰਜਾਬੀ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਪ੍ਰੈਜੰਟ ਕਰ ਰਹੇ ਹਨ। ਦੇਵ ਖਰੌੜ ਦੇ ਨਾਲ ਇਸ ਗੀਤ ਵਿਚ ਪੰਜਾਬੀ ਅਦਾਕਾਰਾ ਜਪਜੀ ਖੈਰਾ ਵੀ ਨਜ਼ਰ ਆ ਰਹੀ ਹੈ। 

ਫਿਲਹਾਲ ਗੀਤ 'ਸਿਰੰਡਰ' ਦੇ ਟ੍ਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ। ਪੂਰੇ ਗੀਤ ਨੂੰ ਕਿਸੇ ਵੇਲੇ ਵੀ ਰਿਲੀਜ਼ ਕੀਤਾ ਜਾ ਸਕਦਾ ਹੈ। ਪੰਜਾਬੀ ਐਕਟਰ ਦੇਵ ਖਰੌੜ ਇਨੀਂ ਦਿਨੀਂ ਕੋਵਿਡ ਕਰਕੇ ਵੱਡੇ ਪਰਦੇ 'ਤੇ ਨਹੀਂ ਨਜ਼ਰ ਆ ਰਹੇ। ਅਜਿਹੇ 'ਚ ਆਪਣੇ ਆਪ ਨੂੰ ਇੱਕ ਗੀਤ ਰਾਹੀਂ ਫੈਨਜ਼ ਦੇ ਰੂਬਰੂ ਕਰਨਾ ਵਧੀਆ ਤਰੀਕਾ ਹੈ। ਦਮਦਾਰ ਐਕਸ਼ਨ ਨਾਲ ਭਰੇ ਗੀਤ 'ਸਿਰੰਡਰ' ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਫੈਨਜ਼ ਦੇ ਅੰਦਰ ਪੂਰੇ ਗੀਤ ਨੂੰ ਵੇਖਣ ਲਈ ਉਤਸੁੱਕ ਹਨ। 


Get the latest update about song, check out more about true scoop, filled powerful action, devkharouds & surrender

Like us on Facebook or follow us on Twitter for more updates.