ਐਕਟਰੇਸ ਰੁਬੀਨਾ ਦਿਲੈਕ ਹੋਈ ਕੋਰੋਨਾ ਪਾਜ਼ੇਟਿਵ, ਖੁਦ ਟਵੀਟ ਕਰ ਦਿੱਤੀ ਜਾਣਕਾਰੀ

ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਪ੍ਰਕੋਪ ਨਾਲ ਮਨੋਰੰਜਨ ਜਗਤ ਬਚਿਆ ਨਹੀਂ ਹੈ। ਪਿਛਲੇ ..............

ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਪ੍ਰਕੋਪ ਨਾਲ ਮਨੋਰੰਜਨ ਜਗਤ ਬਚਿਆ ਨਹੀਂ ਹੈ। ਪਿਛਲੇ ਦਿਨਾਂ ਵਿਚ ਟੀਵੀ ਅਤੇ ਫਿਲਮੀ ਸਿਤਾਰੇ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਹਾਲ ਹੀ ਵਿਚ ਬਿੱਗ ਬਾਸ 14 ਦੀ ਵਿਜੇਤਾ ਰੁਬੀਨਾ ਦਿਲੈਕ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਉਤੇ ਦਿਤੀ ਹੈ। 

ਐਕਟਰੇਸ ਨੇ ਖੁਦ ਨੂੰ ਇਸ ਸਮੇਂ ਆਪਣੇ ਸ਼ਿਮਲਾ ਵਾਲੇ ਘਰ ਵਿਚ ਆਈਸੋਲੇਟ ਕਰ ਲਿਆ ਹੈ। ਇਸ ਕਾਰਨ ਉਹਨਾ ਦੇ ਪਤੀ ਉਹਨਾਂ ਨੂੰ ਮਿਲਣ ਲਈ ਨਹੀਂ ਜਾ ਰਹੇ ਹਨ।

ਅਭਿਨਵ ਸ਼ੁਕਲਾ ਨੇ ਦੱਸਿਆ ਕਿ ਉਹਨਾਂ ਨੂੰ ਰੁਬੀਨਾ ਦੇ ਪਾਜ਼ੇਟਿਵ ਹੋਣ ਬਾਰੇ ਪਤਾ ਨਹੀਂ ਸੀ।  ਅਭਿਨਵ ਕੁੱਝ ਦਿਨ ਪਹਿਲਾ ਹੀ ਮੁੰਬਈ ਵਾਪਸ ਆ ਗਏ ਸਨ। ਉਹਨਾਂ ਦੇ ਵਾਪਸ ਆਉਣ ਤੋਂ ਬਾਅਦ ਰੁਬੀਨਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਪਤਾ ਲੱਗੀ। ਅਭਿਨਵ ਨੇ ਦੱਸਿਆ ਕਿ ਉਹ ਮੁੰਬਈ ਵਿਚ ਹੀ ਰਹਿਣਗੇ, ਅਤੇ ਰੁਬੀਨਾ ਸ਼ਿਮਲਾ ਵਿਚ ਆਪਣੇ ਘਰ 'ਚ ਆਈਸੋਲੇਸ਼ਨ ਵਿਚ ਹਨ।

ਰੁਬੀਨਾ ਨੇ ਇਹ ਗੱਲ ਖੁਦ ਆਪਣੇ ਸੋਸ਼ਲ ਮੀਡੀਆ ਉਤੇ ਇਕ ਪਾਵਰਫੁੱਲ ਮੈਸੇਜ ਸ਼ੇਅਰ ਕਰ ਕੇ ਦਿਤੀ। ਉਹਨਾਂ ਨੇ ਲਿਖਿਆ ਕਿ ਮੈਂ ਹਮੇਸ਼ਾ ਪਾਜ਼ੇਟਿਵ ਰਹਿੰਦੀ ਹਾ, ਪਾਜ਼ੇਟਿਵ ਹੀ ਸੋਚਦੀ ਹਾਂ। ਕੋਰੋਨਾ ਪਾਜ਼ੇਟਿਵ ਹੋ ਗਈ ਹਾਂ, 17 ਦਿਨਾਂ ਤੱਕ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਪਿਛਲੀ ਦਿਨੀ ਜੋ ਲੋਕ ਸੰਪਰਕ ਵਿਚ ਆਏ ਹਨ, ਉਹ ਆਪਣੀ ਜਾਂਚ ਕਰਵਾ ਲੈਣ।

ਬਹੁਤ ਜਲਦ ਠੀਕ ਹੋ ਰੇ ਵਾਪਸ ਆਵਾਗੀ, ਅਤੇ ਆਪਣੇ ਫੈਨਸ ਨੂੰ ਐਂਟਰਟੇਨ ਕਰੋਗੀ। ਮੈਂ ਸਭ ਨੂੰ ਇਹੀ ਕਹਾਗੀ ਕਿ ਆਪਣਾ ਧਿਆਨ ਰਖੋ, ਆਪਣੇ ਪਰਿਵਾਰ ਨਾਲ ਰਹੋਂ, ਕਿਉਂਕਿ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ।  

Get the latest update about shimla, check out more about true scoop, abhinav shukla, diagnosis & television

Like us on Facebook or follow us on Twitter for more updates.