ਹੁਣ ਕੋਰੋਨਾ ਦੀ ਚਪੇਟ 'ਚ ਆਈ ਇਹ ਐਕਟਰੇਸ, ਹਾਲ ਹੀ 'ਚ ਹੋਈ ਸੀ ਪਿਤਾ ਦੀ ਮੌਤ

ਟੀਵੀ ਦੀ ਮਸ਼ਹੂਰ ਐਕਟਰੇਸ ਹਿਨਾ ਖਾਨ ਲਈ ਉਹ ਬਹੁਤ ਮਸ਼ਕੁਲ ਵਾਲੀ ਕੜੀ ਹੈ। 6 ਦਿਨ ........................

ਟੀਵੀ ਦੀ ਮਸ਼ਹੂਰ ਐਕਟਰੇਸ ਹਿਨਾ ਖਾਨ ਲਈ ਉਹ ਬਹੁਤ ਮਸ਼ਕੁਲ ਵਾਲੀ ਕੜੀ ਹੈ। 6 ਦਿਨ ਪਹਿਲਾ ਹੀ ਐਕਟਰੇਸ ਦੇ ਪਿਤਾ ਦੀ ਮੌਤ ਹੋ ਗਈ ਸੀ, ਅਤੇ ਹੁਣ ਹਿਨਾ ਖੁਦ ਕੋਰੋਨਾ ਦੀ ਚਪੇਟ ਵਿਚ ਆ ਗਈ ਹੈ। ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਉਤੇ ਪੋਸਟ ਕਰ ਦਿੱਤੀ ਹੈ। ਹਿਨਾ ਨੇ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਗੱਲ ਦੱਸੀ ਹੈ। ਨਾਲ ਹੀ ਪਿਛਲੇ ਦਿਨਾਂ ਵਿਚ ਆਪਣੇ ਸੰਪਰਕ ਵਿਚ ਆਏ ਲੋਕੋ ਨੂੰ ਕੋਰੋਨਾ ਟੇਸਟ ਕਰਾਨ ਦੀ ਅਪੀਲ ਕੀਤੀ ਹੈ।

ਹਿਨਾ ਨੇ ਲਿਖਿਆ- ਇਹ ਬਹੁਤ ਮਸ਼ੁਕਲ ਅਤੇ ਚਾਨੋਤੀ ਭਰਿਆ ਸਮੇਂ ਹੈ। ਮੈਂ ਕੋਵਿਡ ਪਾਜ਼ੇਟਿਵ ਹੋ ਗਈ ਹਾਂ, ਡਾਕਟਰਾਂ ਦੇ ਧਿਆਨ ਵਿਚ ਮੈਂ ਖੁਦ ਨੂੰ ਕਵਾਰੰਟੀਨ ਕਰ ਲਿਆ ਹੈ। ਤੇ ਸਾਰੇ ਜ਼ਰੂਰੀ ਇਹਤਿਆਤ ਵਰਤ ਰਹੀ ਹਾਂ। ਜੋ ਲੋਕ ਮੇਰੇ ਸੰਪਰਕ ਵਿਚ ਆਏ ਹਨ, ਮੈਂ ਉਨ੍ਹਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣਾ ਕੋਰੋਨਾ ਟੇਸਟ ਕਰਵਾ ਲੋ। ਤੇ ਮੈਨੂੰ ਤੁਹਾਡੀਆਂ ਦੁਵਾਵਾਂ ਦੀ ਜ਼ਰੂਰਤ ਹੈ। ਧਿਆਨ ਰੱਖੋ ਅਤੇ ਸੇਵ ਰਹੋ।

6 ਦਿਨ ਪਹਿਲੇ ਹੋਇਆ ਪਿਤਾ ਦਾ ਨਿਧਨ
ਦੱਸ ਦਈਏ ਕਿ ਕੁੱਝ ਦਿਨ ਪਹਿਲਾ ਹੀ ਹਿਨਾ ਨੇ ਆਪਣੇ ਪਿਤਾ ਨੂੰ ਖੋ ਦਿੱਤਾ ਹੈ। ਰਿਪੋਟਸ ਦੇ ਮੁਤਾਬਕ ਹਿਨਾ ਦੇ ਪਿਤਾ ਦੀ ਮੌਤ Cardiac Arrest  ਦੇ ਕਾਰਨ ਹੋਈ ਹੈ। ਇਸ ਸਮੇਂ ਹਿਨਾ ਸ਼ਹਿਰ ਤੋਂ ਬਾਹਰ ਸੀ, ਜਦੋ ਪਿਤਾ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਜਲਦੀ ਵਿਚ ਮੁੰਬਈ ਵਾਪਸ ਪਰਤੀ।

ਸੋਸ਼ਲ ਮੀਡੀਆ ਤੋਂ ਲਿਆ ਹੈ ਬ੍ਰੈਕ
ਪਿਤਾ ਦੀ ਮੌਤ ਤੋਂ ਬਾਅਦ ਐਕਟਰੇਸ ਨੇ ਸੋਸ਼ਲ ਮੀਡੀਆ ਤੋਂ ਬ੍ਰੈਕ ਲਿਆ ਹੈ। ਉਹਨਾਂ ਦਾ ਆਕਾਊਂਟ ਉਹਨਾਂ ਦੀ ਟੀਮ ਹੈੱਡਲ ਕਰੇਗੀ।

Get the latest update about entertainment, check out more about actress, true scoop, inform on social media & corona positive

Like us on Facebook or follow us on Twitter for more updates.