ਟੀਵੀ ਅਦਾਕਾਰਾਂ ਨੇ ਸ਼ੇਅਰ ਕੀਤੀਆਂ ਆਪਣੀ ਤਸਵੀਰਾਂ, ਕਰਵਾ ਰਹੀ ਹੈ ਫੋਟੋਸ਼ੂਟ

ਟੀਵੀ ਅਤੇ ਭੋਜਪੁਰੀ ਦੀ ਮਸ਼ਹੂਰ ਅਦਾਕਾਰਾ ਮੋਨਾਲਿਸਾ ਨੇ ਸੋਸ਼ਲ...........

ਟੀਵੀ ਅਤੇ ਭੋਜਪੁਰੀ ਦੀ ਮਸ਼ਹੂਰ ਅਦਾਕਾਰਾ ਮੋਨਾਲਿਸਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

ਮੋਨਾਲਿਸਾ ਨੇ ਆਪਣਾ ਕਰੀਅਰ ਭੋਜਪੁਰੀ ਫਿਲਮਾ ਤੋਂ ਸ਼ੁਰੂ ਕੀਤਾ ਸੀ। ਫਿਰ ਉਹ ਬਿੱਗ ਬੌਸ ਵਿਚ ਵੀ ਦਿਖਾਈ ਦਿੱਤੀ। ਉਸ ਤੋਂ ਬਾਅਦ ਉਹ ਟੈਲੀਵਿਜ਼ਨ ਵਿਚ ਆਪਣੀ ਪਛਾਣ ਲੱਗ ਗਈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਭੋਜਪੁਰੀ ਇੰਡਸਟਰੀ ਦੀ ਜਾਣੀ ਮਾਨੀ ਅਦਾਕਾਰਾ ਮੋਨਾਲਿਸਾ ਵੱਖ-ਵੱਖ ਅੰਦਾਜ਼ 'ਚ ਪੋਜ਼ ਦੇ ਰਹੀ ਹੈ।
ਮੋਨਾਲਿਸਾ ਨੂੰ ਵਾਈਟ ਕਲਰ ਦੇ ਖੂਬਸੂਰਤ ਵੈਸਟਰਨ ਡਰੈਸ 'ਚ ਦੇਖ ਕੇ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਜੋ ਉਨ੍ਹਾਂ ਦੀ ਤਸਵੀਰ ਤੇ ਵੱਧੀਆ ਜਿਹੇ ਕਮੈਂਟ ਕਰ ਰਹੇ ਹਨ। ਸੋਸ਼ਲ ਮੀਡੀਆ 'ਚ ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ 'ਚ ਮੋਨਾਲਿਸਾ ਨੂੰ ਵਾਈਟ ਕਲਰ ਦੇ ਕਰੌਪ ਟੌਪ ਤੇ ਵਾਈਟ ਕਲਰ ਦਾ ਪਲਾਜ਼ੋ ਪਹਿਨਿਆ ਹਇਆ ਹੈ।  ਇਸ ਦੇ ਨਾਲ ਹੀ ਉਨ੍ਹਾਂ ਲਾਈਟ ਮੇਕਅਪ ਦੇ ਨਾਲ ਵਾਲਾਂ ਦੀ ਪੋਨੀਟੇਲ ਬਣਾਈ ਹੋਈ ਹੈ।

ਮੋਨਾਲਿਸਾ ਅਦਾਕਾਰੀ ਦੇ ਨਾਲ ਆਪਣੇ ਡਾਂਸ ਨਾਲ ਵੀ ਚਰਚਾ 'ਚ ਬਣੀ ਰਹਿੰਦੀ ਹੈ। ਇਸ ਦਰਮਿਆਨ ਮੋਨਾਲਿਸਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀਆਂ ਹਨ। ਤਹਾਨੂੰ ਦੱਸ ਦੇਈਏ ਮੋਨਾਲਿਸਾ ਦੇ ਇੰਸਟਾਗ੍ਰਾਮ 'ਤੇ 44 ਲੱਖ ਫੌਲੋਅਰਸ ਹਨ। ਉਹ ਭੋਜਪੁਰੀ ਸਿਨੇਮਾ ਦੇ ਨਾਲ-ਨਾਲ ਹਿੰਦੀ ਟੀਵੀ ਸੀਰੀਅਲ 'ਚ ਵੀ ਕੰਮ ਕਰ ਚੁੱਕੀ ਹੈ। ਮੋਨਾਲਿਸਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਫੈਨਜ਼ ਦੇ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਅਪਡੇਟ ਕਰਦੀ ਰਹਿੰਦੀ ਹੈ।

Get the latest update about entertainment, check out more about true scoop, social media, western dress & television

Like us on Facebook or follow us on Twitter for more updates.