ਨੌਜਵਾਨਾਂ 'ਚ ਅਗਨੀਪਥ ਨੂੰ ਲੈ ਵਧਿਆ ਉਤਸ਼ਾਹ, ਏਅਰ ਫੋਰਸ ਨੂੰ ਚਾਰ ਦਿਨਾਂ 'ਚ ਮਿਲੀਆਂ 94 ਹਜ਼ਾਰ ਤੋਂ ਵੱਧ ਅਰਜ਼ੀਆਂ, ਇੰਝ ਕਰੋ ਅਪਲਾਈ

ਜਿਸ 'ਚ ਅਗਨੀਵੀਰਾਂ ਦੀ ਭਰਤੀ ਲਈ ਨੌਜਵਾਨ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਤੇ ਜੋਰਦਾਰ ਢੰਗ ਨਾਲ ਅਪਲਾਈ ਕਰ ਰਹੇ ਹਨ। ਐਪਲੀਕੇਸ਼ਨ ਦੇ ਲਿੰਕ ਦੇ ਐਕਟੀਵੇਟ ਹੋਣ ਦੇ ਸਿਰਫ਼ ਚਾਰ ਦਿਨਾਂ ਦੇ ਅੰਦਰ ਹੀ ਏਅਰ ਫੋਰਸ ਨੂੰ ਸੋਮਵਾਰ ਤੱਕ 94,281 ਉਮੀਦਵਾਰਾਂ ਦੀਆਂ ਅਰਜ਼ੀਆਂ ਮਿਲ ਚੁਕੀਆਂ ਹਨ...

ਭਾਰਤ 'ਚ ਜਿਥੇ ਅਗਨੀਪੱਥ ਸਕੀਮ ਦੇ ਸ਼ੁਰੂ ਹੋਣ ਨਾਲ ਹੀ ਵਿਵਾਦ ਸ਼ੁਰੂ ਹੋ ਗਿਆ ਸੀ। ਪਰ ਹੁਣ ਇਸ ਸਕੀਮ ਦੇ ਅੰਡਰ ਹੋ ਰਹੀ ਭਰਤੀ 'ਚ ਨੌਜਵਾਨਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਹਵਾਈ ਸੈਨਾ (IAF) ਵਿੱਚ ਅਗਨੀਪਥ ਯੋਜਨਾ ਦੇ ਤਹਿਤ ਅਰਜ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ। ਜਿਸ 'ਚ ਅਗਨੀਵੀਰਾਂ ਦੀ ਭਰਤੀ ਲਈ ਨੌਜਵਾਨ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਤੇ ਜੋਰਦਾਰ ਢੰਗ ਨਾਲ ਅਪਲਾਈ ਕਰ ਰਹੇ ਹਨ। ਐਪਲੀਕੇਸ਼ਨ ਦੇ ਲਿੰਕ ਦੇ ਐਕਟੀਵੇਟ ਹੋਣ ਦੇ ਸਿਰਫ਼ ਚਾਰ ਦਿਨਾਂ ਦੇ ਅੰਦਰ ਹੀ ਏਅਰ ਫੋਰਸ ਨੂੰ ਸੋਮਵਾਰ ਤੱਕ 94,281 ਉਮੀਦਵਾਰਾਂ ਦੀਆਂ ਅਰਜ਼ੀਆਂ ਮਿਲ ਚੁਕੀਆਂ ਹਨ। 

ਨੌਜਵਾਨ ਅਗਨੀਵੀਰ ਬਣਨ ਦੇ ਲਈ ਏਅਰ ਫੋਰਸ careerindianairforce.cdac.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੀ ਅਰਜ਼ੀ ਜਮ੍ਹਾ ਕਰ ਸਕਦੇ ਹਨ। ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ ਅਗਲੇ ਮਹੀਨੇ 5 ਜੁਲਾਈ, 2022 ਤੱਕ ਜਾਰੀ ਰਹੇਗੀ। ਭਰਤੀ ਲਈ ਪ੍ਰੀਖਿਆ 24 ਜੁਲਾਈ, 2022 ਤੋਂ ਕਰਵਾਈ ਜਾਵੇਗੀ।

ਕੌਣ ਅਰਜ਼ੀ ਦੇ ਸਕਦਾ ਹੈ?
ਹਵਾਈ ਸੈਨਾ ਵਿੱਚ ਅਗਨੀਵੀਰਾਂ ਦੀ ਭਰਤੀ ਲਈ 17.5 ਸਾਲ ਤੋਂ 23 ਸਾਲ ਤੱਕ ਦੇ ਨੌਜਵਾਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਨੂੰ ਚਾਰ ਸਾਲਾਂ ਲਈ ਭਰਤੀ ਕੀਤਾ ਜਾਵੇਗਾ। ਇਸ ਤੋਂ ਬਾਅਦ ਕਾਰਗੁਜ਼ਾਰੀ ਦੇ ਆਧਾਰ 'ਤੇ 25 ਫੀਸਦੀ ਮੁਲਾਜ਼ਮਾਂ ਨੂੰ ਰੈਗੂਲਰ ਕੇਡਰ 'ਚ ਭਰਤੀ ਕੀਤਾ ਜਾਵੇਗਾ। ਇਸ ਦੌਰਾਨ ਚੁਣੇ ਗਏ ਉਮੀਦਵਾਰਾਂ ਦੀ ਤਨਖਾਹ ਪਹਿਲੇ ਸਾਲ 30,000, ਦੂਜੇ ਸਾਲ 33,000, ਤੀਜੇ ਸਾਲ 36,500 ਅਤੇ ਚੌਥੇ ਸਾਲ 40,000 ਰੁਪਏ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਈ ਹੋਰ ਸਹੂਲਤਾਂ, ਛੁੱਟੀਆਂ ਅਤੇ ਭੱਤੇ ਦਿੱਤੇ ਜਾਣਗੇ। ਵਿਦਿਅਕ ਯੋਗਤਾ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਲਈ ਦਿੱਤੇ ਗਏ ਨੋਟੀਫਿਕੇਸ਼ਨ 'ਤੇ ਕਲਿੱਕ ਕਰੋ- ਅਗਨੀਪਥ ਏਅਰਫੋਰਸ ਨੋਟੀਫਿਕੇਸ਼ਨ

ਇਹਨਾਂ ਪੜਾਵਾਂ ਵਿੱਚ ਕੀਤੀ ਜਾਵੇਗੀ ਉਮੀਦਵਾਰਾਂ ਦੀ ਚੋਣ:
*ਆਨਲਾਈਨ ਟੈਸਟ
*ਸਰੀਰਕ ਤੰਦਰੁਸਤੀ ਟੈਸਟ (PFT)
*ਮੈਡੀਕਲ ਟੈਸਟ
*ਅਸਥਾਈ ਚੋਣ ਸੂਚੀ - 1 ਦਸੰਬਰ, 2022
*ਦਾਖਲਾ - 11 ਦਸੰਬਰ, 2022

ਅਰਜ਼ੀ ਕਿਵੇਂ ਦੇਣੀ ਹੈ?
*ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ careerindianairforce.cdac.in 'ਤੇ ਜਾਓ।
*ਹੁਣ ਹੋਮ ਪੇਜ 'ਤੇ ਦਿਖਾਈ ਦੇਣ ਵਾਲੇ ਅਗਨੀਵੀਰ ਵਾਯੂ ਦੇ ਭਾਗ 'ਤੇ ਕਲਿੱਕ ਕਰੋ।
*ਹੁਣ ਤੁਸੀਂ ਇੱਕ ਨਵੇਂ ਪੰਨੇ 'ਤੇ ਹੋਵੋਗੇ।
*ਬੇਨਤੀ ਕੀਤੀ ਜਾਣਕਾਰੀ ਦਰਜ ਕਰਕੇ ਇੱਥੇ ਰਜਿਸਟਰ ਕਰੋ।
*ਹੁਣ ID ਅਤੇ ਪਾਸਵਰਡ ਦੀ ਮਦਦ ਨਾਲ ਲਾਗਇਨ ਕਰੋ।
*ਹੁਣ ਅਰਜ਼ੀ ਫਾਰਮ ਨੂੰ ਸਾਰੀ ਲੋੜੀਂਦੀ ਜਾਣਕਾਰੀ ਅਤੇ ਦਸਤਾਵੇਜ਼ਾਂ ਨਾਲ ਭਰੋ।
*ਹੁਣ ਅਰਜ਼ੀ ਫੀਸ ਦਾ ਭੁਗਤਾਨ ਕਰੋ ਅਤੇ ਜਮ੍ਹਾਂ ਕਰੋ।
*ਅਰਜ਼ੀ ਫਾਰਮ ਨੂੰ ਡਾਉਨਲੋਡ ਕਰੋ ਅਤੇ ਹੋਰ ਲੋੜ ਲਈ ਇਸ ਦਾ ਪ੍ਰਿੰਟ ਆਊਟ ਲਓ।


Get the latest update about agnipath applications, check out more about agnipath website for apply, agnipath scheme, agniveer & agnipathvayu

Like us on Facebook or follow us on Twitter for more updates.