ਬਹਿਰੂਪੀਆ ਮਹਿਲਾਵਾਂ ਦਾ ਪਰਦਾਫਾਸ਼: ਘਰ 'ਚ ਕੰਮ ਮੰਗਣ ਦੇ ਬਹਾਨੇ ਲਈ ਐਂਟਰੀ, ਪੰਜਾਹ ਤੋਲੇ ਸੋਨਾ ਤੇ ਹਜ਼ਾਰਾਂ ਰੁਪਏ ਕੈਸ਼ ਲੈ ਹੋਈਆਂ ਫਰਾਰ

ਮਾਮਲਾ ਜਲੰਧਰ ਦੇ ਸ਼ਕਤੀ ਨਗਰ ਵਿਚ ਸਾਹਮਣੇ ਆਇਆ ਹੈ ਜਿੱਥੇ ਦੋ ਮਹਿਲਾਵਾਂ ਵੱਲੋਂ ਇਲਾਕੇ ਵਿਚ ਘਰ ਘਰ ਜਾ ਕੇ ਕੰਮ ਮੰਗਣ ਦੀ ਗੱਲ ਆਖੀ ਗਈ ਹੈ ਤੇ ਕੰਮ ਮੰਗਨ ਦੇ ਬਹਾਨੇ ਇਕ ਘਰ ਵਿੱਚੋਂ ਕਰੀਬ ਪੰਜਾਹ ਤੋਲੇ ਸੋਨਾ ਲੈ ਕੇ ਫ਼ਰਾਰ ਹੋ ਗਈਆਂ...

ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸ਼ਹਿਰ ਵਿੱਚ ਆਮ ਹੋ ਗਈਆਂ ਹਨ ਤੇ ਹੁਣ ਲੋਕ ਘਰਾਂ ਦੇ ਵਿੱਚ ਵੜ ਕੇ ਵੀ ਲੁੱਟ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਇਹੋ ਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਸ਼ਕਤੀ ਨਗਰ ਵਿਚ ਸਾਹਮਣੇ ਆਇਆ ਹੈ ਜਿੱਥੇ ਦੋ ਮਹਿਲਾਵਾਂ ਵੱਲੋਂ ਇਲਾਕੇ ਵਿਚ ਘਰ ਘਰ ਜਾ ਕੇ ਕੰਮ ਮੰਗਣ ਦੀ ਗੱਲ ਆਖੀ ਗਈ ਹੈ ਤੇ ਕੰਮ ਮੰਗਨ ਦੇ ਬਹਾਨੇ ਇਕ ਘਰ ਵਿੱਚੋਂ ਕਰੀਬ ਪੰਜਾਹ ਤੋਲੇ ਸੋਨਾ ਲੈ ਕੇ ਫ਼ਰਾਰ ਹੋ ਗਈਆਂ। ਮੁਹੱਲੇ ਦੇ ਸੀਸੀਟੀਵੀ ਕੈਮਰੇ ਵਿੱਚ ਉਹਨਾਂ ਦੀਆਂ ਤਸਵੀਰਾਂ ਵੀ ਕੈਦ ਹੋ ਗਈਆਂ । 


ਘਰ ਦੀ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਘਰ ਵਿਚ ਉਨ੍ਹਾਂ ਦੀ ਪਤਨੀ ਇਕੱਲੀ ਸੀ ਜਦੋਂ ਦੋ ਪਰਵਾਸੀ ਮਹਿਲਾ ਉਨ੍ਹਾਂ ਦੇ ਘਰ ਵਿਚ ਕੰਮ ਮੰਗਣ ਵਾਸਤੇ ਆਈਆਂ। ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਘਰ ਵਿਚ ਕੰਮ ਕਰਨ ਲਈ ਕਿਹਾ ਤੇ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਅਲਮਾਰੀ ਦਾ ਲਾਕਰ ਖੋਲ੍ਹ ਕੇ ਵਿੱਚੋਂ ਕੈਸ਼ ਤੇ ਸੋਨਾ ਕੱਢ ਕੇ ਪਰਸ ਨੂੰ ਵਾਸ਼ਿੰਗ ਮਸ਼ੀਨ ਵਿੱਚ ਸੁੱਟ ਕੇ ਉਥੋਂ ਚਲੀਆਂ ਗਈਆਂ। ਇਸ ਘਟਨਾ ਤੋਂ ਬਾਅਦ ਉਨ੍ਹਾਂ ਵੱਲੋਂ ਪੁਲੀਸ ਨੂੰ ਇਤਲਾਹ ਕਰ ਦਿੱਤੀ ਗਈ ਹੈ।

ਉੱਥੇ ਦੂਜੇ ਪਾਸੇ ਮੌਕੇ ਤੇ ਪਹੁੰਚੀ ਥਾਣਾ ਚਾਰ ਦੇ ਪੁਲਸ ਅਧਿਕਾਰੀ ਕਮਲਜੀਤ ਸਿੰਘ ਵਲੋਂ ਆਸ ਪਾਸ ਦੇ ਸੀਸੀਟੀਵੀ ਖੰਗਾਲੇ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਮਹਿਲਾਵਾਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਦਿੱਤੀ। 

Get the latest update about jalandhar news, check out more about robbery, shakti nagar jalandhar & jalandhar

Like us on Facebook or follow us on Twitter for more updates.