ਬਾਲੀਵੁੱਡ ਦੇ 'ਧਰਮ ਭਾਜੀ' ਮੁੜ ਬਣੇ ਨਾਨਾ, ਧੀ ਈਸ਼ਾ ਦੇ ਘਰ ਮੁੜ ਗੂੰਜੀ ਕਿਲਕਾਰੀ

ਬਾਲੀਵੁੱਡ ਅਭਿਨੇਤਰੀ ਈਸ਼ਾ ਦਿਓਲ ਅਤੇ ਭਰਤ ਤਖਤਾਨੀ ਇਕ ਵਾਰ ਫਿਰ ਮਾਤਾ-ਪਿਤਾ ਬਣ ਚੁੱਕੇ ਹਨ। ਈਸ਼ਾ ਨੇ 10 ਜੂਨ ਨੂੰ ਇਕ ਬੇਟੀ ਨੂੰ ਜਨਮ ਦਿੱਤਾ। ਈਸ਼ਾ ਦੀ ਇਹ ਦੂਜੀ...

ਮੁੰਬਈ— ਬਾਲੀਵੁੱਡ ਅਭਿਨੇਤਰੀ ਈਸ਼ਾ ਦਿਓਲ ਅਤੇ ਭਰਤ ਤਖਤਾਨੀ ਇਕ ਵਾਰ ਫਿਰ ਮਾਤਾ-ਪਿਤਾ ਬਣ ਚੁੱਕੇ ਹਨ। ਈਸ਼ਾ ਨੇ 10 ਜੂਨ ਨੂੰ ਇਕ ਬੇਟੀ ਨੂੰ ਜਨਮ ਦਿੱਤਾ। ਈਸ਼ਾ ਦੀ ਇਹ ਦੂਜੀ ਬੇਟੀ ਹੈ। ਬੱਚੀ ਦਾ ਨਾਂ ਮੀਰਾਇਆ ਤਖਤਾਨੀ ਰੱਖਿਆ ਗਿਆ ਹੈ। ਈਸ਼ਾ ਅਤੇ ਭਰਤ ਨੇ ਇੰਸਟਾਗਰਾਮ ਰਾਹੀਂ ਇਹ ਗੁੱਡ ਨਿਊਜ਼ ਸਾਰਿਆ ਨਾਲ ਸ਼ੇਅਰ ਕੀਤੀ। ਈਸ਼ਾ ਨੇ ਲਿਖਿਆ, ''ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਲਈ ਸ਼ੁੱਕਰੀਆ। ਈਸ਼ਾ ਨੇ ਜਨਵਰੀ 'ਚ ਆਪਣੀ ਪ੍ਰੇਗਨੈਂਸੀ ਦੀ ਖਬਰ ਅਨਾਊਂਸ ਕੀਤੀ ਸੀ। ਈਸ਼ਾ ਨੇ ਆਪਣੀ ਪ੍ਰੇਗਨੈਂਸੀ ਦੌਰਾਨ  ਇਕ ਇੰਟਰਵਿਊ ਕੀਤਾ ਸੀ। ਇਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਵੱਡੀ ਬੇਟੀ ਰਾਧਿਆ ਵੱਡੀ ਭੈਣ ਬਣਨ ਨੂੰ ਲੈ ਕੇ ਐਕਸਾਈਟੇਡ ਹੈ। 

 'ਏਕ ਥਾ ਟਾਈਗਰ' ਫੇਮ ਐਕਟਰ ਗਿਰੀਸ਼ ਕਰਨਾਡ ਦੀ ਮੌਤ ਕਾਰਨ ਬਾਲੀਵੁੱਡ 'ਚ ਛਾਈ ਸੋਗ ਦੀ ਲਹਿਰ

 

ਦੱਸ ਦੇਈਏ ਕਿ ਹਾਲ ਹੀ 'ਚ ਈਸ਼ਾ ਨੇ ਆਪਣੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਸਨ। ਹੁਣ ਸਾਰਿਆਂ ਨੂੰ ਬੱਚੀ ਦੇ ਘਰ ਆਉਣ ਦੀ ਉਡੀਕ ਹੈ। ਉਮੀਦ ਹੈ ਕਿ ਜਲਦ ਈਸ਼ਾ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਵਾਪਸ ਆਵੇਗੀ। ਇਸ ਮੌਕੇ ਉਨ੍ਹਾਂ ਦੀ ਮਾਂ ਹੇਮਾ ਮਾਲਿਨੀ ਅਤੇ ਪਿਤਾ ਧਰਮਿੰਦਰ ਵੀ ਕਾਫੀ ਐਕਸਾਈਟੇਡ ਹੋਣਗੇ। ਹੋ ਸਕਦਾ ਹੈ ਕਿ ਜਲਦ ਬੱਚੀ ਦੀ ਪਹਿਲੀ ਝਲਕ ਦੇਖਣ ਨੂੰ ਮਿਲ ਜਾਵੇ। ਫਿਲਹਾਲ ਤਾਂ ਹਸਪਤਾਲ ਦੀ ਕੋਈ ਤਸਵੀਰ ਸ਼ੇਅਰ ਨਹੀਂ ਕੀਤੀ ਗਈ ਹੈ।

Get the latest update about Esha Deol, check out more about Latest News Bollywood, True Scoop News, Bharat Takhtani & Dharmendra

Like us on Facebook or follow us on Twitter for more updates.