ਜਲੰਧਰ: ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਘੁੰਮਦਾ ਰਿਹਾ ਮਰੀਜ਼ਾ, ਪੁਲਸ ਵਲੋਂ FIR ਦਰਜ

ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਿਚ ਜਲੰਧਰ ਵਿਚ ਫਿਰ ਲਾਪਰਵਾਹੀ ਸਾਹਮਣੇ ਆਈ ਹੈ। ਇਕ ਵਿਅਕਤੀ ਕੋਰੋਨਾ...

ਜਲੰਧਰ: ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਿਚ ਜਲੰਧਰ ਵਿਚ ਫਿਰ ਲਾਪਰਵਾਹੀ ਸਾਹਮਣੇ ਆਈ ਹੈ। ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਵੀ ਬਾਹਰ ਘੁੰਮਦਾ ਰਿਹਾ। ਪੁਲਸ ਦੇ ਸਮਝਾਉਣ ਦੇ ਬਾਵਜੂਦ ਵੀ ਉਹ ਨਹੀਂ ਮੰਨਿਆ, ਜਿਸ ਤੋਂ ਬਾਅਦ ਪੁਲਸ ਨੇ ਹੁਣ ਉਸ ਦੇ ਖਿਲਾਫ ਕੋਰੋਨਾ ਇਨਫੈਕਸ਼ਨ ਦਾ ਖਤਰਾ ਪੈਦਾ ਕਰਨ, ਜ਼ਿਲਾ ਮੈਜਿਸਟ੍ਰੇਟ ਦੇ ਹੁਕਮ ਦਾ ਉਲੰਘਣ ਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦਾ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਹੁਣ ਉਸ ਨੂੰ ਸਖਤ ਨਿਗਰਾਨੀ ਵਿਚ ਰੱਖਿਆ ਗਿਆ ਹੈ।

ਹੋਮ ਆਈਸੋਲੇਟ ਕੀਤਾ ਗਿਆ ਸੀ ਪਰ ਪਿੰਡ 'ਚ ਘੁੰਮਦਾ ਰਿਹਾ
ਗੋਰਾਇਆ ਦੇ ਪਿੰਡ ਔਜਲਾ ਢੱਕ ਦੀ ਸਰਪੰਚ ਸ਼ਰਨਜੀਤ ਕੌਰ ਤੇ ਪੰਚ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਸੁਖਵਿੰਦਰ ਸਿੰਘ 27 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਆਇਆ ਸੀ। ਇਸ ਤੋਂ ਬਾਅਦ ਉਸ ਨੂੰ ਹੋਮ ਆਈਸੋਲੇਟ ਕੀਤਾ ਗਿਆ ਸੀ। ਇਸ ਦੇ ਬਾਵਜੂਦ ਉਹ ਬਾਹਰ ਘੁੰਮਦਾ ਰਿਹਾ। ਜਦੋਂ ਪਿੰਡ ਦੇ ਲੋਕਾਂ ਨੇ ਦੇਖਿਆ ਤਾਂ ਪੰਚਾਇਤ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਉਸ ਨੂੰ ਸਮਝਾਇਆ। ਇਸ ਦੇ ਬਾਵਜੂਦ ਉਹ ਨਹੀਂ ਮੰਨਿਆ। ਫਿਰ ਪੁਲਸ ਵੀ ਬੁਲਾਈ ਗਈ। ਉਸ ਵੇਲੇ ਤਾਂ ਉਹ ਘਰ ਦੇ ਅੰਦਰ ਚਲਾ ਗਿਆ ਪਰ ਫਿਰ ਬਾਹਰ ਘੁੰਮਣ ਲੱਗਿਆ। ਪਿੰਡ ਵਿਚ ਕੋਰੋਨਾ ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਪੁਲਸ ਬੁਲਾਈ ਗਈ।

ਪੁਲਸ ਵੀ ਹੋਈ ਪਰੇਸ਼ਾਨ ਤਾਂ ਦਰਜ ਕੀਤਾ ਮਾਮਲਾ
ਇਸ ਦੇ ਬਾਵਜੂਦ ਉਹ ਨਹੀਂ ਮੰਨਿਆ ਤਾਂ ਪੁਲਸ ਵੀ ਪਰੇਸ਼ਾਨ ਹੋ ਗਈ। ਇਸ ਦੇ ਬਾਅਦ ਪੁਲਸ ਨੇ  ਇਸ ਬਾਰੇ ਵਿਚ ਪ੍ਰਾਈਮਰੀ ਹੈਲਥ ਸੈਂਟਰ ਦੋਸਾਂਝ ਕਲਾਂ ਦੇ ਮੈਡੀਕਲ ਅਫਸਰ ਡਾ. ਮੋਹਿਤ ਚੰਦਰ ਤੋਂ ਇਸ ਦੀ ਪੁਸ਼ਟੀ ਕਰਾਈ ਕਿ ਸੁਖਵਿੰਦਰ ਕੋਰੋਨਾ ਪਾਜ਼ੇਟਿਵ ਹੈ। ਜਿਸ ਦੇ ਬਾਅਦ ਉਸ ਦੇ ਖਿਲਾਫ ਮਾਮਲਾ ਦਰਜ ਕਰ ਕੇ ਹੁਣ ਪੰਚਾਇਤ ਨੂੰ ਉਸ ਦੀ ਨਿਗਰਾਨੀ ਦਾ ਜ਼ਿੰਮਾ ਸੌਂਪ ਦਿੱਤਾ ਗਿਆ ਹੈ।

Get the latest update about corona positive, check out more about Truescoopnews, Truescoop, Wandering outside & FIR

Like us on Facebook or follow us on Twitter for more updates.