ਟੈਂਡਰਸ ਦੀ ਪੜਤਾਲ- 2 ਹੋਰ ਮੰਤਰੀ ਰਡਾਰ 'ਤੇ 51 ਟੈਂਡਰਾਂ ਦੀ ਖੁੱਲ੍ਹੇਗੀ ਫਾਈਲ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੂੰ ਡਾ. ਵਿਜੈ ਸਿੰਗਲਾ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਉਦੋਂ ਤੋਂ ਉਨ੍ਹਾਂ ਦੀ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੂੰ ਡਾ. ਵਿਜੈ ਸਿੰਗਲਾ ਦੇ ਖਿਲਾਫ ਸ਼ਿਕਾਇਤ ਮਿਲੀ ਸੀ ਉਦੋਂ ਤੋਂ ਉਨ੍ਹਾਂ ਦੀ ਵਿਭਾਗ 'ਤੇ ਨਜ਼ਰ ਸੀ। ਸਭ ਤੋਂ ਪਹਿਲਾਂ 21 ਅਪ੍ਰੈਲ ਤੋਂ 27 ਮਈ ਤੱਕ ਦੇ ਟੈਂਡਰਸ ਦੀ ਪੜਤਾਲ ਕੀਤੀ ਗਈ। ਸਿਹਤ ਵਿਭਾਗ ਨੂੰ ਇਸ ਦੌਰਾਨ 51 ਟੈਂਡਰ ਜਾਰੀ ਕਰਨੇ ਸਨ। 8-10 ਛੱਡਕੇ ਬਾਕੀ ਜਾਰੀ ਹੋ ਗਏ ਸਨ। ਹੁਣ ਸਾਰਿਆਂ ਦੀ ਜਾਂਚ ਹੋਵੇਗੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਰਡਾਰ 'ਤੇ ਦੋ ਹੋਰ ਮੰਤਰੀ ਵੀ ਹਨ। ਇਨ੍ਹਾਂ 'ਚੋਂ ਇੱਕ ਮਾਝਾ ਅਤੇ ਦੂਜਾ ਦੋਆਬੇ ਤੋਂ ਹੈ। ਸਿੰਗਲਾ ਪੇਸ਼ੇ ਤੋਂ ਡੈਂਟਿਸਟ ਹਨ। ਸੁਬੂਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਦੇ ਭਰੋਸੇਯੋਗ ਅਧਿਕਾਰੀ ਸਿੰਗਲਾ ਦੇ ਕੰਮ ਧੰਦੇ 'ਤੇ ਨਜ਼ਰ ਰੱਖੀ ਜਾ ਰਹੀ ਸੀ। 
7 ਦਿਨ ਪਹਿਲਾਂ ਹੀ ਟੈਂਡਰਾਂ ਨਾਲ ਜੁੜੀ ਜਾਣਕਾਰੀ ਮੁੱਖ ਮੰਤਰੀ ਨੂੰ ਦੇ ਦਿੱਤੀ ਗਈ ਸੀ। ਕੌਣ-ਕੌਣ ਸਿੰਗਲਾ ਦੇ ਕਰੀਬੀ ਕਿਸ-ਕਿਸ ਕੰਪਨੀ ਜਾਂ ਫਰਮ ਦੇ ਲੋਕਾਂ ਨਾਲ ਮਿਲ ਰਹੇ ਹਨ, ਇਸਦੀ ਵੀ ਰਿਪੋਰਟ ਬਣਾਈ ਗਈ। ਕੰਪਨੀ ਦੇ ਅਧਿਕਾਰੀਆਂ ਤੋਂ ਪਹਿਲਾਂ ਸਿੰਗਲਾ ਦੇ ਕਰੀਬੀ ਮਿਲਦੇ ਸਨ, ਬਾਅਦ ਵਿੱਚ ਸਿੰਗਲਾ ਮਿਲਦੇ ਸਨ। ਟੀਮ ਨੇ 13 ਲੋਕਾਂ ਦੀ ਪਛਾਣ ਕੀਤੀ ਹੈ, ਜੋ ਸਿੰਗਲਾ ਦੇ ਸਾਥੀ ਸਨ। ਇਨ੍ਹਾਂ 'ਚ ਉਨ੍ਹਾਂ ਦੇ ਦੋਸਤ, ਰਿਸ਼ਤੇਦਾਰ ਅਤੇ ਕੁੱਝ ਡਾਕਟਰ ਹਨ।  ਪੂਰੀ ਜਾਂਚ ਇੰਨੀ ਗੁਪਤ ਰੱਖੀ ਗਈ ਸੀ ਕਿ ਕਾਰਵਾਈ ਤੋਂ ਸਿਰਫ 3 ਮਿੰਟ ਪਹਿਲਾਂ ਦੋ ਅਫਸਰਾਂ ਨੂੰ ਦੱਸਿਆ ਗਿਆ। 
ਇਸ ਟੈਂਡਰਾਂ 'ਚ ਕਮੀਸ਼ਨ
ਲੈਬਾਰੇਟਰੀ ਦਾ ਸਮਾਨ, ਡੈਂਟਲ ਮੈਟੀਰੀਅਲ, ਮਾਇਕ੍ਰੋਸਕੋਪ, ਕੈਂਸਰ ਦੇ ਇਲਾਜ ਨਾਲ ਸਬੰਧਤ, ਡੈਸਕਟਾਪ, ਪ੍ਰਿੰਟਰਸ, ਐਂਟੀਬਾਇਓਟਿਕ ਅਤੇ ਮੈਡੀਕਲ ਇਕਵਿਪਮੈਂਟ ਦੇ ਟੈਂਡਰ ਵਿੱਚ ਕਮੀਸ਼ਨ ਤੈਅ ਕੀਤਾ ਜਾਂਦਾ ਸੀ। ਸਰਕਾਰ ਨੇ ਟੈਂਡਰ ਸਬੰਧੀ ਸਾਰੇ ਰਿਕਾਰਡ ਵੀ ਜ਼ਬਤ ਕਰ ਲਏ ਹਨ। ਇਨ੍ਹਾਂ 'ਚ ਮੁਹੱਲਾ ਕਲੀਨਿਕ ਅਤੇ ਹੋਰ ਕੰਮਾਂ ਲਈ 1015 ਲੈਪਟਾਪਸ, 500 ਡੇਸਕਟਾਪ, 1450 ਪ੍ਰਿੰਟਰ ਆਦਿ ਖਰੀਦਣ ਦਾ 20 ਤੋਂ 25 ਕਰੋੜ ਰੁਪਏ ਦੀ ਕੀਮਤ ਵਾਲਾ ਟੈਂਡਰ ਵੀ ਹੈ। ਉਥੇ ਹੀ, ਕਾਰਵਾਈ ਕਰਨ ਤੋਂ 24 ਘੰਟੇ ਪਹਿਲਾਂ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ ਸੀ।

Get the latest update about truescoop news, check out more about latest news & punjab news

Like us on Facebook or follow us on Twitter for more updates.