ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ, ਪਟਿਆਲਾ 'ਚ ਚੈਕਿੰਗ ਦੌਰਾਨ ਫੜੀ 35000 ਲੀਟਰ ਨਜਾਇਜ਼ ENA

ਕਾਂਗਰਸ ਅਤੇ ਅਕਾਲੀ ਸਰਕਾਰਾਂ ਵਿੱਚ ਈਐਨਏ ਦੀ ਨਜਾਇਜ਼ ਵਿਕਰੀ ਹੁੰਦੀ ਰਹੀ ਹੈ। ENA ਦੀ ਗੈਰ-ਕਾਨੂੰਨੀ ਵਿਕਰੀ ਵਿੱਚ 2 ਸਾਬਕਾ ਵਿਧਾਇਕਾਂ ਦੇ ਨਾਂ ਸਾਹਮਣੇ ਆਏ ਹਨ

ਪਟਿਆਲਾ ਵਿੱਚ ਆਬਕਾਰੀ ਵਿਭਾਗ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਆਬਕਾਰੀ ਵਿਭਾਗ ਨੇ ਇਸ ਕਾਰਵਾਈ ਦੌਰਾਨ 35000 ਲੀਟਰ ਈਐਨਏ ਬਰਾਮਦ ਕੀਤੀ ਹੈ, ਜਿਸ ਦੀ ਕੀਮਤ 3-4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾ ਕੱਲ ਜਲੰਧਰ ਦੇ ਪੀਪੀਆਰ ਮਾਰਕੀਟ 'ਚ ਵੀ ਆਬਕਾਰੀ ਵਿਭਾਗ ਨੇ ਕਾਰਵਾਈ ਕੀਤੀ ਸੀ ਅਤੇ ਬਿਨਾ ਪਰਮਿਸ਼ਨ ਸ਼ਰਾਬ ਵੇਚਣ ਵਾਲਿਆਂ ਨੂੰ ਫੜ੍ਹਿਆ ਸੀ।  

ਦਸ ਦਈਏ ਕਿ ਆਬਕਾਰੀ ਵਿਭਾਗ ਵਲੋਂ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਨਜ਼ਾਇਜ਼ ਸ਼ਰਾਬ ਅਤੇ ਨਸ਼ੀਲੇ ਵਸਤਾਂ ਨੂੰ ਫੜ੍ਹਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਕਿਉਂਕਿ ਮੰਗਲਵਾਰ ਨੂੰ ਹੀ ਮੰਤਰੀ ਹਰਪਾਲ ਚੀਮਾ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਤਾੜ ਲਾਈ ਸੀ। ਜਿਸ ਤੋਂ ਬਾਅਦ ਆਬਕਾਰੀ ਵਿਭਾਗ ਐਕਟਿਵ ਹੋ ਗਿਆ ਹੈ।    


ਜਿਕਰਯੋਗ ਹੈ ਕਿ ਕਾਂਗਰਸ ਅਤੇ ਅਕਾਲੀ ਸਰਕਾਰਾਂ ਵਿੱਚ ਈਐਨਏ ਦੀ ਨਜਾਇਜ਼ ਵਿਕਰੀ ਹੁੰਦੀ ਰਹੀ ਹੈ। ENA ਦੀ ਗੈਰ-ਕਾਨੂੰਨੀ ਵਿਕਰੀ ਵਿੱਚ 2 ਸਾਬਕਾ ਵਿਧਾਇਕਾਂ ਦੇ ਨਾਂ ਸਾਹਮਣੇ ਆਏ ਹਨ। 2021 ਵਿੱਚ ਅੰਮ੍ਰਿਤਸਰ ਦੇ ਕਈ ਇਲਾਕਿਆਂ 'ਚ ENA ਦੀ ਗੈਰ-ਕਾਨੂੰਨੀ ਵਿਕਰੀ ਕਾਰਨ ਕਈ ਲੋਕਾਂ ਦੀ ਮੌਤ ਹੋਈ ਸੀ। 

Get the latest update about 35000 ltr ENA, check out more about , excise department & punjab news

Like us on Facebook or follow us on Twitter for more updates.