ਸਾਲ ਦੇ ਪਹਿਲੇ ਦਿਨ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕੀਮਤਾਂ

ਦਸੰਬਰ ਮਹੀਨੇ ਵਿਚ ਰਸੋਈ ਗੈਸ ਯਾਨੀ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ 2 ਵਾਰ...

ਦਸੰਬਰ ਮਹੀਨੇ ਵਿਚ ਰਸੋਈ ਗੈਸ ਯਾਨੀ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ 2 ਵਾਰ ਵਾਧਾ ਕਰਕੇ 100 ਰੁਪਏ ਕੀਮਤ ਵਧਾਈ ਸੀ। ਜਿਸ ਤੋਂ ਬਾਅਦ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 644 ਰੁਪਏ ਤੋਂ ਵਧ ਕੇ 694 ਰਪਏ ਹੋ ਗਈ ਹੈ। ਹਾਲਾਂਕਿ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਕੀਮਤ 694 ਰੁਪਏ ’ਤੇ ਸਥਿਰ ਹੈ। ਹਾਲਾਂਕਿ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿਚ 56 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਵਿਚ 19 ਕਿਲੋ ਵਾਲੇ ਐੱਲ.ਪੀ.ਜੀ. ਰਸੋਈ ਗੈਸ ਸਿਲੰਡਰ ਦੀ ਕੀਮਤ 1332 ਰੁਪਏ ਤੋਂ ਵੱਧ ਕੇ 1349 ਰੁਪਏ ਹੋ ਗਈ ਹੈ। 19 ਕਿਲੋਗ੍ਰਾਮ ਵਾਲਾ ਰਸੋਈ ਗੈਸ ਸਿਲੰਡਰ 17 ਰੁਪਏ ਤੱਕ ਮਹਿੰਗਾ ਹੋ ਗਿਆ ਹੈ। 14.2 ਕਿਲੋਗ੍ਰਾਮ ਰਸੋਈ ਗੈਸ ਸਿਲੰਡਰ ਦੀ ਕੀਮਤ 694 ਰੁਪਏ ਹੈ। ਕੋਲਕਾਤਾ ਵਿਚ 19 ਕਿਲੋ ਵਾਲੇ ਐੱਲ.ਪੀ.ਜੀ. ਰਸੋਈ ਗੈਸ ਸਿਲੰਡਰ ਦੀ ਕੀਮਤ 1387.50 ਰੁਪਏ ਤੋਂ ਵੱਧ ਕੇ 1410 ਰੁਪਏ ’ਤੇ ਆ ਗਈ ਹੈ। ਇਥੇ ਕੀਮਤਾਂ ਵਿਚ 22.50  ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਇੱਥੇ ਘਰੇਲੂ ਗੈਸ ਦੀ ਕੀਮਤ 720.50 ਰੁਪਏ ਹੈ। ਮੁੰਬਈ ਵਿਚ 19 ਕਿਲੋ ਵਾਲੇ ਐੱਲ.ਪੀ.ਜੀ. ਰਸੋਈ ਗੈਸ ਸਿਲੰਡਰ ਦੀ ਕੀਮਤ 1280.50 ਰੁਪਏ ਤੋਂ ਵੱਧ ਕੇ 1297.50 ਰੁਪਏ ਪ੍ਰਤੀ ਸਿਲੰਡਰ ’ਤੇ ਪਹੁੰਚ ਗਈ ਹੈ। ਇੱਥੇ ਕੀਮਤਾਂ ਵਿਚ 17 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। 

14.2 ਕਿਲੋਗ੍ਰਾਮ ਰਸੋਈ ਗੈਸ ਸਿਲੰਡਰ ਦੀ ਕੀਮਤ 694 ਰੁਪਏ ਹੈ। ਚੇਨਈ ਵਿਚ 19 ਕਿਲੋ ਵਾਲੇ ਐੱਲ.ਪੀ.ਜੀ. ਰਸੋਈ ਗੈਸ ਸਿਲੰਡ ਦੀ ਕੀਮਤ 1446.50 ਰੁਪਏ ਤੋਂ ਵੱਧ ਕੇ 1463.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇੱਥੇ ਕੀ ਮਤਾਂ ਵਿਚ 17 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਇੱਥੇ 14.2 ਕਿਲੋਗ੍ਰਾਮ ਰਸੋਈ ਗੈਸ ਸਿਲੰਡਰ ਦੀ ਕੀਮਤ 710 ਰੁਪਏ ਹੈ।

Get the latest update about LPG gas, check out more about Expensive & year

Like us on Facebook or follow us on Twitter for more updates.