ਮਹਾਰਾਸ਼ਟਰ ਦੀ ਇਕ ਕੈਮੀਕਲ ਫੈਕਟਰੀ ’ਚ ਜ਼ੋਰਦਾਰ ਧਮਾਕਾ, 20 ਦੀ ਮੌਤ ਤੇ 50 ਜ਼ਖਮੀ 

ਇੱਥੇ ਧੂਲੀਆ ਜ਼ਿਲੇ੍ਹ ਦੇ ਵਘਾੜੀ ਪਿੰਡ ’ਚ ਇਕ ਪੈਟਰੋ ਕੈਮੀਕਲ ਫੈਕਟਰੀ ’ਚ ਧਮਾਕਾ ਹੋਇਆ। ਇਸ ਹਾਦਸੇ ’ਚ ਘੱਟੋਂ-ਘੱਟ 6 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ, ਜਦਕਿ 40 ਲੋਕ ਗੰਭੀਰ ਜ਼ਖਮੀ ਹੋਏ...

ਮਹਾਰਾਸ਼ਟਰ— ਇੱਥੇ ਧੂਲੀਆ ਜ਼ਿਲੇ੍ਹ ਦੇ ਵਘਾੜੀ ਪਿੰਡ ’ਚ ਇਕ ਪੈਟਰੋ ਕੈਮੀਕਲ ਫੈਕਟਰੀ ’ਚ ਧਮਾਕਾ ਹੋਇਆ। ਇਸ ਹਾਦਸੇ ’ਚ ਘੱਟੋਂ-ਘੱਟ 20 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ, ਜਦਕਿ 50 ਲੋਕ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਧਮਾਕੇ ਤੋਂ ਬਾਅਦ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫੈਕਟਰੀ ’ਚ ਹੋਏ ਇਸ ਧਮਾਕੇ ਕਾਰਨ ਖੇਤਰ ’ਚ ਹਲਚਲ ਮੱਚ ਗਈ ਹੈ। ਫੈਕਟਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਸਥਾਨਕ ਲੋਕ ਅਤੇ ਫਾਇਰ ਬਿ੍ਰਗੇਡ ਦੇ ਕਰਮਚਾਰੀ ਰਾਹਤ ਕਾਰਜਾਂ ’ਚ ਲੱਗੇ ਹੋਏ ਹਨ।

ਹੈਦਰਾਬਾਦ 'ਚ 1 ਕਰੋੜ ਦਾ ਲਾਗਤ ਨਾਲ ਤਿਆਰ ਹੋਈ 61 ਫੁੱਟ ਉੱਚੀ ਭਗਵਾਨ ਗਣੇਸ਼ ਜੀ ਦੀ ਮੂਰਤੀ 

ਇਸ ਦੌਰਾਨ 50 ਦੇ ਕਰੀਬ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮਰਨ ਵਾਲਿਆਂ ਵਿਚ ਔਰਤਾਂ ਅਤੇ ਮਰਦ ਦੋਵੇਂ ਮੁਲਾਜ਼ਮ ਸ਼ਾਮਲ ਹਨ। ਇਸ ਦੇ ਨਾਲ ਹੀ ਅੱਗ ਬੁਝਾਊ ਵਿਭਾਗ ਦਾ ਕਹਿਣਾ ਹੈ ਕਿ ਮਿ੍ਰਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਫੈਕਟਰੀ ’ਚ ਜ਼ਹਿਰੀਲੀਆਂ ਗੈਸਾਂ ਅਤੇ ਧੂੰਆਂ ਵੀ ਆਸ ਪਾਸ ਦੇ ਪਿੰਡਾਂ ’ਚ ਫੈਲ ਰਹੇ ਹਨ, ਜਿਸ ਨਾਲ ਜ਼ੋਖਮ ਵਧਣ ਦਾ ਖਦਸ਼ਾ ਹੈ।

Get the latest update about Maharashtras Shirpur, check out more about News In Punjabi, Waghadi, Explosion In Chemical Factory & Mumbai News

Like us on Facebook or follow us on Twitter for more updates.