ਗੁਜਰਾਤ ਭਰੂਚ ਦੀ ਕੈਮੀਕਲ ਫੈਕਟਰੀ 'ਚ ਹੋਇਆ ਧਮਾਕਾ, ਅੱਗ 'ਚ ਝੁਲਸੇ 6 ਮਜ਼ਦੂਰਾਂ ਦੀ ਹੋਈ ਮੌਤ

ਅੱਜ ਗੁਜਰਾਤ ਦੇ ਭਰੂਚ ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਇਕ ਆਰਗੈਨਿਕ ਕੰਪਨੀ 'ਚ ਹੋਏ ਧਮਾਕੇ ਦੇ ਕਾਰਨ 6 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਜਾਣਕਾਰੀ ਮੁਤਾਬਿਕ...

ਗੁਜਰਾਤ:- ਅੱਜ ਗੁਜਰਾਤ ਦੇ ਭਰੂਚ ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਇਕ ਆਰਗੈਨਿਕ ਕੰਪਨੀ 'ਚ ਹੋਏ ਧਮਾਕੇ ਦੇ ਕਾਰਨ 6 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਜਾਣਕਾਰੀ ਮੁਤਾਬਿਕ ਅਹਿਮਦਾਬਾਦ ਤੋਂ ਕਰੀਬ 235 ਕਿਲੋਮੀਟਰ ਦੂਰ ਦਹੇਜ ਇੰਡਸਟਰੀਅਲ ਏਰੀਆ 'ਚ ਇਹ ਘਟਨਾ ਵਾਪਰੀ।ਫੈਕਟਰੀ 'ਚ ਸਵੇਰੇ 3 ਵਜੇ ਦੇ ਕਰੀਬ ਮਜ਼ਦੂਰ ਇੱਕ ਰਿਐਕਟਰ ਨੇੜੇ ਕੰਮ ਕਰ ਰਹੇ ਸਨ, ਜਿਸ ਵਿੱਚ ਅਚਾਨਕ ਧਮਾਕਾ ਹੋ ਗਿਆ ਜਿੰਦ ਨਾਲ ਭਿਆਨਕ ਅੱਗ ਲੱਗ ਗਈ। ਜਿਸ ਦੇ ਕਾਰਨ ਉਸ ਸਮੇ ਮੌਜੂਦ 6 ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। 


ਮਿਲੀ ਜਾਣਕਾਰੀ ਮੁਤਾਬਿਕ ਆਰਗੈਨਿਕ ਕੰਪਨੀ ਵਿੱਚ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਕਾਰਨ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਧਮਾਕੇ ਕਾਰਨ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਹਾਂ ਦੀਆਂ ਲਾਸ਼ ਨੂੰ ਪੁਲਿਸ ਵਲੋਂ ਕਬਜੇ ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਦੱਸ ਦੇਈਏ ਕਿ ਭਰੂਚ ਦੀ ਆਰਗੈਨਿਕ ਕੰਪਨੀ 'ਚ ਧਮਾਕੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਹਾਦਸੇ 'ਚ ਹੋਰ ਕੋਈ ਜ਼ਖਮੀ ਨਹੀਂ ਹੋਇਆ ਹੈ।

ਭਰੂਚ ਦੀ ਐਸਪੀ ਲੀਨਾ ਪਾਟਿਲ ਨੇ ਦੱਸਿਆ ਕਿ ਜਦੋਂ ਪਲਾਂਟ ਵਿੱਚ ਧਮਾਕਾ ਹੋਇਆ ਤਾਂ ਰਿਐਕਟਰ ਦੇ ਨੇੜੇ 6 ਲੋਕ ਕੰਮ ਕਰ ਰਹੇ ਸਨ। ਇਹ ਧਮਾਕਾ ਡਿਸਟਿਲੇਸ਼ਨ ਪ੍ਰਕਿਰਿਆ ਦੌਰਾਨ ਹੋਇਆ। ਧਮਾਕੇ ਕਾਰਨ ਅੱਗ ਲੱਗ ਗਈ, ਜਿਸ 'ਚ ਝੁਲਸਣ ਕਾਰਨ 6 ਲੋਕਾਂ ਦੀ ਮੌਤ ਹੋ ਗਈ।




Get the latest update about Police, check out more about Gujarat, Bharuch, chemical factory blast & true scoop punjabi

Like us on Facebook or follow us on Twitter for more updates.