ਮਾਤਮ 'ਚ ਬਦਲਿਆ ਜਸ਼ਨ: ਅੰਮ੍ਰਿਤਸਰ ਵਾਲੀਵਾਲ ਮੈਦਾਨ 'ਚ ਪੋਟਾਸ਼ ਨਾਲ ਹੋਇਆ ਧਮਾਕਾ, ਮਾਸੂਮ ਨੇ ਗਵਾਈ ਜਾਨ

ਪਿੰਡ ਕੋਟਲਾ ਕਾਜੀਆ 'ਚ ਇੱਕ ਦਿਲ ਦਹਿਲਾਂ ਦੇਣ ਵਾਲਾ ਹਾਦਸਾ ਵਾਪਰਿਆ ਹੈ ਜਿਥੇ ਇਕ ਵਾਲੀਵਾਲ ਮੈਚ 'ਚ ਜਿੱਤ ਦਾ ਜਸ਼ਨ ਅਚਾਨਕ ਹੀ ਮਾਤਮ 'ਚ ਬਦਲ ਗਿਆ। ਕੋਟਲਾ ਕਾਜੀਆਂ 'ਚ ਦੇਰ ਰਾਤ ਵਾਲੀਵਾਲ ਦੇ ਮੈਚ...

ਅੰਮ੍ਰਿਤਸਰ :- ਪਿੰਡ ਕੋਟਲਾ ਕਾਜੀਆ 'ਚ ਇੱਕ ਦਿਲ ਦਹਿਲਾਂ ਦੇਣ ਵਾਲਾ ਹਾਦਸਾ ਵਾਪਰਿਆ ਹੈ ਜਿਥੇ ਇਕ ਵਾਲੀਵਾਲ ਮੈਚ 'ਚ ਜਿੱਤ ਦਾ ਜਸ਼ਨ ਅਚਾਨਕ ਹੀ ਮਾਤਮ 'ਚ ਬਦਲ ਗਿਆ।  ਕੋਟਲਾ ਕਾਜੀਆਂ 'ਚ ਦੇਰ ਰਾਤ ਵਾਲੀਵਾਲ ਦੇ ਮੈਚ 'ਚ ਜਿੱਤ ਹਾਸਿਲ ਕਰਨ ਤੋਂ ਬਾਅਦ ਕੁੱਝ ਨੌਜਵਾਨ ਜਸ਼ਨ ਮਨਾ ਰਹੇ ਸਨ। ਉਨ੍ਹਾਂ ਨੌਜਵਾਨਾਂ ਵਲੋਂ ਪੋਟਾਸ਼ ਦੇ ਰਾਹੀ ਬੰਬ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਪੋਟਾਸ਼ ਤੋੜਨ ਦੇ ਦੌਰਾਨ ਹੀ ਇੱਕ ਧਮਾਕਾ ਹੋ ਗਿਆ ਜਿਸ ਦੇ ਚਲਦੇ ਅਫਰਾ ਤਫਰੀ ਫੈਲ ਗਈ। ਦੇਰ ਰਾਤ ਹੋਏ ਧਮਾਕੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਜਖਮੀਆਂ ਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਇਸ ਦੀ ਤਫਤੀਸ਼ ਕਰ ਰਹੀ ਹੈ। ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਧਮਾਕੇ ਵਾਲੀ ਸਮੱਗਰੀ ਬੱਚਿਆਂ ਕੋਲ ਕਿੱਥੋਂ ਆਈ ਹੈ।