ਤਰਨਤਾਰਨ 'ਚ ਨਗਰ ਕੀਰਤਨ ਦੌਰਾਨ ਹੋਇਆ ਵੱਡਾ ਬਲਾਸਟ, 2 ਦੀ ਮੌਤ, 11 ਜ਼ਖਮੀ

ਪੰਜਾਬ ਦੇ ਤਰਨਤਾਰਨ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਆ ਰਹੀ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ ਨਿਕਲ ਰਹੇ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ...

ਤਰਨਤਾਰਨ— ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪਿੰਡ ਪਹੁੰਵਿੰਡ ਤੋਂ ਸ਼ੁਰੂ ਹੋਇਆ ਅਤੇ ਇਹ ਨਗਰ ਕੀਰਤਨ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਜਦੋਂ ਪਿੰਡ ਡਾਲੇਕੇ ਪੁੱਜਾ ਤਾਂ ਵੱਡਾ ਧਮਾਕਾ ਹੋ ਗਿਆ। ਦੱਸਿਆ ਜਾਦਾ ਹੈ ਕਿ ਇਹ ਧਮਾਕਾ ਇੰਨਾ ਕੁ ਜਿਆਦਾ ਭਿਆਨਕ ਸੀ ਕਿ 2 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਜਿਸ ਟਰਾਲੀ 'ਚ ਧਮਾਕਾ ਹੋਇਆ, ਉਸ ਦੇ ਵੀ ਪਰਖੱਚੇ ਉੱਡ ਗਏ। ਹਾਦਸੇ ਵਾਲੀ ਜਗ੍ਹਾ ਤੇ ਤਰਨਤਾਰਨ ਦੇ ਐੱਸ.ਐੱਸ.ਪੀ ਧਰੁੱਵ ਦਹੀਆਂ, ਐੱਸ.ਪੀ ਡੀ ਜਗਜੀਤ ਸਿੰਘ ਵਾਲੀਆਂ, ਡੀ.ਐੱਸ.ਪੀ ਪਵੇਸ਼ ਚੋਪੜਾ, ਐੱਸ.ਐੱਚ.ਓ ਸਦਰ ਮਨੋਜ ਕੁਮਾਰ, ਐੱਸ.ਐੱਚ.ਓ ਸਿਟੀ ਤੁਸ਼ਾਰ ਗੁੱਪਤਾ ਆਪਣੀ ਪੁਲਸ ਪਾਰਟੀ ਸਮੇਤ ਪੁੱਜੇ।

ਖਰੜ ’ਚ ਵਾਪਰੀ ਵੱਡੀ ਦੁਰਘਟਨਾ : ਡਿੱਗੀ ਤਿੰਨ ਮੰਜ਼ਿਲੀ ਬਿਲਡਿੰਗ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਧਰੁੱਵ ਦਹੀਆਂ ਨੇ ਦੱਸਿਆਂ ਕਿ ਧਮਾਕੇ ਦਾ ਕਾਰਨ ਆਤਿਸ਼ਬਾਜੀ ਵਿੱਚ ਪਾਈ ਜਾਣ ਵਾਲੀ ਪਟਾਸ ਹੈ, ਕਿਉਕਿ ਨਗਰ ਕੀਰਤਨ ਵਿੱਚ ਕੁਝ ਨੋਜਵਾਨ ਆਤਿਸ਼ਬਾਜੀ ਚਲਾ ਰਹੇ ਸਨ ਅਤੇ ਆਤਿਸ਼ਬਾਜੀ ਕਾਰਨ ਅੱਗ ਟਰਾਲੀ ਵਿੱਚ ਰੱਖੀ ਪਟਾਸ ਨੂੰ ਜਾ ਲੱਗੀ।

Get the latest update about Punjab News, check out more about Explosion In Tarn Taran Sahib, Nagar Kirtan, Tarn Taran News & News In Punjabi

Like us on Facebook or follow us on Twitter for more updates.