ਜਲੰਧਰ ਵਿਚ ਹੱਡ ਚੀਰਵੀਂ ਠੰਡ, ਸ਼ਿਮਲਾ ਤੋਂ ਵੀ ਠੰਡੀ ਰਹੀ 17 ਦਸੰਬਰ ਦੀ ਦੁਪਹਿਰ

ਜਲੰਧਰ ਵਿਚ ਵੀਰਵਾਰ ਨੂੰ ਹੱਡ ਚੀਰਵੀਂ ਠੰਡ ਕਾਰਣ ਲੋਕੀ ਆਪ...

ਜਲੰਧਰ ਵਿਚ ਵੀਰਵਾਰ ਨੂੰ ਹੱਡ ਚੀਰਵੀਂ ਠੰਡ ਕਾਰਣ ਲੋਕੀ ਆਪਣੇ ਘਰਾਂ ਵਿਚ ਰਹਿਣ ਨੂੰ ਮਜਬੂਰ ਹੋ ਗਏ। ਜਲੰਧਰ ਵਿਚ ਬੀਤੇ ਦਿਨ ਦੀ ਦੁਪਹਿਰ ਸ਼ਿਮਲਾ ਤੋਂ ਵੀ ਵਧੇਰੇ ਠੰਡੀ ਰਹੀ ਹਾਲਾਂਕਿ ਪੰਜਾਬ ’ਚ ਬੀਤੇ ਦਿਨ ਧੁੱਪ ਨਿਕਲੀ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਰਿਹਾ ਜਦਕਿ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 14.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਪੰਜਾਬ ਖੇਤੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਦਾ ਅੰਦਾਜ਼ਾ ਹੈ ਕਿ ਸ਼ੁੱਕਰਵਾਰ ਨੂੰ ਵੀ ਸੀਤ ਲਹਿਰ ਚੱਲੇਗੀ ਅਤੇ ਕੜਾਕੇ ਦੀ ਠੰਡ ਝੱਲਣੀ ਪਵੇਗੀ। ਉਥੇ ਹੀ ਬਠਿੰਡਾ ’ਚ ਠੰਡ ਨਾਲ ਇਕ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ਦੇ 6 ਜ਼ਿਲਿਆਂ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਸੋਲਨ ਅਤੇ ਸਿਰਮੌਰ ’ਚ ਮੌਸਮ ਮਹਿਕਮੇ ਨੇ ਧੁੰਦ ਦੇ ਨਾਲ ਸੀਤ ਲਹਿਰ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮਨਾਲੀ-ਕੇਲਾਂਗ ਮਾਰਗ ’ਤੇ ਪਾਣੀ ਜੰਮਣ ਨਾਲ ਜੋਖ਼ਮ ਵੱਧ ਗਿਆ। ਇਥੇ ਗੱਡੀਆਂ ਦੇ ਫਿਸਲਣ ਦੀ ਖਦਸ਼ਾ ਬਣਿਆ ਹੋਇਆ ਹੈ। ਡਿੱਗਦੇ ਤਾਪਮਾਨ ਨਾਲ ਪੂਰੇ ਕਸ਼ਮੀਰ ’ਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ। 

ਕਸ਼ਮੀਰ ’ਚ ਸਰਦੀਆਂ ਦਾ ਸਭ ਤੋਂ ਠੰਡਾ ਦੌਰ ਕਹਿਲਾਉਣ ਵਾਲਾ 40 ਦਿਨ ਦਾ ਚਿੱਲੇਕਲਾਂ 20 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਉਥੇ ਹੀ ਉਤਰਾਖੰਡ ਅਤੇ ਹਿਮਾਚਲ ’ਚ ਵੀ ਝੀਲ, ਝਰਨੇ ਅਤੇ ਤਲਾਬ ਜੰਮਣ ਲੱਗੇ ਹਨ। ਹਰਿਆਣਾ ’ਚ ਰੋਹਤਕ ਸਭ ਤੋਂ ਠੰਡਾ ਰਿਹਾ। ਮੌਸਮ ਮਹਿਕਮੇ ਮੁਤਾਬਕ 21 ਅਤੇ 22 ਦਸੰਬਰ ਨੂੰ ਪਹਾੜਾਂ ’ਤੇ ਹਲਕੀ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ।

Get the latest update about Jalandhar, check out more about Shimla & extremely cold

Like us on Facebook or follow us on Twitter for more updates.