ਆਸਟਰੇਲੀਆ 'ਚ ਫੇਸਬੁੱਕ ਨੇ ਨਿਊਜ਼ ਦਿਖਾਉਣ ਵਾਲੀਆਂ ਵੈੱਬਸਾਈਟਾਂ ਉੱਤੇ ਲਾਈ ਪਾਬੰਦੀ, ਐਮਰਜੈਂਸੀ ਸੇਵਾਵਾਂ ਪ੍ਰਭਾਵਿਤ

ਆਸਟਰੇਲੀਆ ਵਿਚ ਵੀਰਵਾਰ ਨੂੰ ਅਚਾਨਕ ਫੇਸਬੁੱਕ ਨੇ ਕਈ ਪੇਜਾਂ ਉੱਤੇ ਬੈਨ ਲਗਾ ਦਿੱਤਾ, ਜਿ...

ਆਸਟਰੇਲੀਆ ਵਿਚ ਵੀਰਵਾਰ ਨੂੰ ਅਚਾਨਕ ਫੇਸਬੁੱਕ ਨੇ ਕਈ ਪੇਜਾਂ ਉੱਤੇ ਬੈਨ ਲਗਾ ਦਿੱਤਾ, ਜਿਸ ਨਾਲ ਕਈ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਫੇਸਬੁੱਕ ਨੇ ਅਜਿਹੇ ਕਈ ਪੇਜਾਂ ਉੱਤੇ ਪਾਬੰਦੀ ਲਗਾ ਦਿੱਤੀ ਜੋ ਲੋਕਾਂ ਨੂੰ ਕੋਰੋਨਾ ਵਾਇਰਸ, ਅੱਗ ਤੇ ਤੂਫਾਨਾਂ ਬਾਰੇ ਆਗਾਹ ਕਰਦੇ ਸਨ। ਦੱਸ ਦਈਏ ਕਿ ਫੇਸਬੁੱਕ ਨੇ ਆਮ ਨਿਊਜ਼ ਵੈੱਬਸਾਈਟਾਂ ਦੇ ਨਾਲ ਕਈ ਸਰਕਾਰੀ ਪੇਜਾਂ ਤੇ ਵੈੱਬਸਾਈਟਾਂ ਉੱਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਹਨ।

ਫੇਸਬੁੱਕ ਦੇ ਇਸ ਕਦਮ ਦੀ ਖ਼ਬਰਾਂ ਬਣਾਉਣ ਵਾਲਿਆਂ ਅਤੇ ਸੰਸਦ ਮੈਂਬਰਾਂ ਵੱਲੋਂ ਅਲੋਚਨਾ ਕੀਤੀ ਗਈ ਹੈ। ਇਨ੍ਹਾਂ ਵਿਚੋਂ ਕਈਆਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਤੇ ਆਸਟਰੇਲੀਆ ਵਿਚ ਗਰਮੀਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਸਿਹਤ ਤੇ ਮੌਸਮ ਵਿਗਿਆਨ ਦੇ ਪੰਨਿਆਂ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟਰੇਲੀਆਈ ਸਰਕਾਰ ਦੇ ਨਵੇਂ ਨਿਯਮ ਤੋਂ ਨਰਾਜ਼ ਫੇਸਬੁੱਕ ਨੇ ਵੀਰਵਾਰ ਸਵੇਰ ਤੋਂ ਆਸਟਰੇਲੀਆਈ ਨਿਊਜ਼ ਵੈੱਬਸਾਈਟਾਂ ਦੀਆਂ ਖ਼ਬਰਾਂ ਨੂੰ ਪੋਸਟ ਕਰਨ ਉੱਤੇ ਰੋਕ ਲਾ ਦਿੱਤੀ। ਇਸ ਦੇ ਨਾਲ ਹੀ ਫੇਸਬੁੱਕ ਨੇ ਆਸਟਰੇਲੀਆਈ ਯੂਜ਼ਰਜ਼ ਨੂੰ ਆਪਣੇ ਪਲੈਟਫਾਰਮ ਤੋਂ ਦੇਸ਼ੀ ਜਾਂ ਵਿਦੇਸ਼ੀ ਕਿਸੇ ਵੀ ਨਿਊਜ਼ ਵੈੱਬਸਾਈਟ ਦੀ ਖ਼ਬਰ ਨੂੰ ਖੋਲ੍ਹਣ ’ਤੇ ਰੋਕ ਲਾ ਦਿੱਤੀ ਹੈ। ਫੇਸਬੁੱਕ ਨੇ ਦੱਸਿਆ ਕਿ ਇਹ ਆਸਟਰੇਲੀਆਈ ਸੰਸਦ ’ਚ ਆਏ ਨਵੇਂ ਕਾਨੂੰਨ ਦੇ ਵਿਰੋਧ ’ਚ ਰੋਕ ਲਗਾਈ ਹੈ।

ਦੱਸ ਦਈਏ ਕਿ ਆਸਟ੍ਰੇਲੀਆ ਦੇ ਆਨਲਾਈਨ ਇਸ਼ਤਿਹਾਰਾਂ ਦੇ 81 ਫ਼ੀਸਦੀ ਹਿੱਸੇ ਉੱਤੇ ਗੂਗਲ ਤੇ ਫੇਸਬੁੱਕ ਨੇ ਕਬਜ਼ਾ ਕੀਤਾ ਹੋਇਆ ਹੈ। ਅਜਿਹੇ ਵਿਚ ਆਸਟ੍ਰੇਲੀਆਈ ਸਰਕਾਰ ਨੇ ਖ਼ਬਰਾਂ ਦੇ ਪ੍ਰਕਾਸ਼ਨ ਬਦਲੇ ਗੂਗਲ ਤੇ ਫੇਸਬੁੱਕ ਵੱਲੋਂ ਭੁਗਤਾਨ ਕੀਤੇ ਜਾਣ ਨਾਲ ਜੁੜਿਆ ਮਸੌਦਾ ਤਿਆਰ ਕੀਤਾ ਹੈ। ਇਧਰ ਸੰਸਦ ਵਿਚ ਪ੍ਰਸਤਾਵਿਤ ਕਾਨੂੰਨ ਪੇਸ਼ ਕੀਤੇ ਜਾਣ ਉੱਤੇ ਗੂਗਲ ਨੇ ਆਸਟ੍ਰੇਲੀਆ ਵਿਚ ਆਪਣਾ ਸਰਚ ਇੰਜਣ ਬੰਦ ਕਰਨ ਦੀ ਧਮਕੀ ਦਿੱਤੀ ਸੀ। ਉਥੇ ਹੀ ਫੇਸਬੁੱਕ ਨੇ ਕਿਹਾ ਕਿ ਜੇ ਉਸ ਨੂੰ ਖ਼ਬਰਾਂ ਬਦਲੇ ਭੁਗਤਾਨ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਹ ਆਸਟ੍ਰੇਲੀਆ ਦੇ ਲੋਕਾਂ ਉੱਤੇ ਖ਼ਬਰਾਂ ਸਾਂਝੀਆਂ ਕਰਨ ਉੱਤੇ ਰੋਕ ਲਗਾ ਦੇਵੇਗੀ।

Get the latest update about affected, check out more about ban, news websites, emergency services & Australia

Like us on Facebook or follow us on Twitter for more updates.