Alert! ਇਕ ਵਾਰ ਫਿਰ ਲੀਕ ਹੋਇਆ FB ਯੂਜ਼ਰਸ ਦਾ ਡਾਟਾ, ਇਸ ਵਾਰ ਫੋਨ ਨੰਬਰ ਹੋਏ ਲੀਕ

ਕੁਝ ਹੀ ਸਮਾਂ ਪਹਿਲਾਂ ਰਿਪੋਰਟ ਸਾਹਮਣੇ ਆਈ ਸੀ ਕਿ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਦੇ 533 ਮਿ...

ਨਵੀਂ ਦਿੱਲੀ (ਇੰਟ): ਕੁਝ ਹੀ ਸਮਾਂ ਪਹਿਲਾਂ ਰਿਪੋਰਟ ਸਾਹਮਣੇ ਆਈ ਸੀ ਕਿ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਦੇ 533 ਮਿਲੀਅਨ ਯਾਨੀ 53 ਕਰੋੜ ਤੋਂ ਵਧੇਰੇ ਲੋਕਾਂ ਦੀ ਡਿਟੇਲ ਲੀਕ ਹੋ ਗਈ ਹੈ। ਇਸ ਖਬਰ ਨੂੰ ਆਏ ਅਜੇ ਕੁਝ ਹੀ ਦਿਨ ਹੋਏ ਹਨ ਤੇ ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਨਵੀਂ ਰਿਪੋਰਟ ਮੁਤਾਬਕ 533 ਮਿਲੀਅਨ ਯੂਜ਼ਰ ਦੇ ਫੋਨ ਨੰਬਰ ਵੀ ਲੀਕ ਹੋਏ ਹਨ। ਸਾਈਬਰ ਸਕਿਓਰਿਟੀ ਫਰਮ ਮਦਰਬੋਰਡ ਦੇ ਨਤੀਜਿਆਂ ਉੱਤੇ ਆਧਾਰਿਤ ਵਾਈਸ ਦੀ ਇਕ ਰਿਪੋਰਟ ਦੇ ਮੁਤਾਬਕ ਟੈਲੀਗ੍ਰਾਮ ਟੂਲ ਦੀ ਮਦਦ ਨਾਲ ਇਸ ਡਾਟਾ ਲੀਕ ਨੂੰ ਮੁਮਕਿਨ ਬਣਾਇਆ ਗਿਆ ਹੈ।

ਟੈਲੀਗ੍ਰਾਮ ਬਾਟ ਦੇ ਰੂਪ ਵਿਚ ਦਿਖਾਈ ਦੇਣ ਵਾਲਾ ਟੂਲ, ਯੂਜ਼ਰਸ ਨੂੰ ਉਨ੍ਹਾਂ ਦੀ ਪਸੰਦ ਦੇ ਇਕ ਵਿਸ਼ੇਸ਼ ਪੇਜ ਨਾਲ ਜੁੜੇ ਫੋਨ ਨੰਬਰ ਨੂੰ ਲੱਭਣ ਦੇ ਲਈ ਭੁਗਤਾਨ ਕਰਨ ਦੇ ਲਈ ਕਿਹਾ ਜਾਂਦਾ ਹੈ। ਮਦਰਬੋਰਡ ਦਾ ਦਾਅਵਾ ਹੈ ਕਿ ਉਸ ਨੇ ਟੂਲ ਨੂੰ ਵੈਰੀਫਾਈ ਕਰ ਲਿਆ ਹੈ ਤੇ ਇਹ ਹਾਲ ਹੀ ਵਿਚ ਪਾਏ ਗਏ 533 ਮਿਲੀਅਨ ਯੂਜ਼ਰਸ ਦੇ ਡਾਟਾਬੇਸ ਤੋਂ ਅਲੱਗ ਨੰਬਰ ਦਾ ਡਾਟਾਬੇਸ ਹੈ। ਯਾਨੀ ਇਹ ਦੋ ਵੱਖ-ਵੱਖ ਡਾਟਾਬੇਸ ਹਨ, ਜੋ ਲੀਕ ਹੋਏ ਹਨ। ਇਸ ਨਵੇਂ ਡੇਟਾਬੇਸ ਵਿਚ ਨੰਬਰ ਸ਼ਾਮਲ ਹਨ।

ਰਿਪੋਰਟ ਮੁਤਾਬਕ ਬਾਟ ਦੇ ਲਈ ਬਿਊਰਾ ਦਿੱਤਾ ਗਿਆ ਹੈ, ਜਿਸ ਵਿਚ ਲਿਖਿਆ ਹੈ ਕਿ ਇਹ ਬਾਟ ਫੇਸਬੁੱਕ ਪੇਜ ਪਸੰਦ ਕਰਨ ਵਾਲੇ ਯੂਜ਼ਰਸ ਦੇ ਫੋਨ ਨੰਬਰ ਦੇ ਦਿੱਤਾ ਹੈ। ਫੇਸਬੁੱਕ ਉੱਤੇ ਹਜ਼ਾਰਾਂ ਲਾਈਕਸ ਵਾਲੇ ਪੇਜ ਦੀ ਕੀਮਤ ਕੁਝ ਸੌ ਡਾਲਰ ਹੋ ਸਕਦੀ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਟ ਦਾ ਇਸਤੇਮਾਲ ਕਰਨ ਦੇ ਲਈ, ਯੂਜ਼ਰ ਨੂੰ ਫੇਸਬੁੱਕ ਪੇਜ ਦੇ ਲਈ ਯੂਨੀਕ ਆਈਡੈਂਟੀਫਿਕੇਸ਼ਨ ਕੋਡ ਨੂੰ ਪਹਿਲਾਂ ਪਛਾਨਣਾ ਹੋਵੇਗਾ, ਜਿਸ ਦਾ ਫੋਨ ਨੰਬਰ ਉਹ ਹਾਸਲ ਕਰਨਾ ਚਾਹੁੰਦੇ ਹਨ। ਮਦਰਬੋਰਡ ਦੇ ਪ੍ਰੀਖਣਾ ਮੁਤਾਬਕ, ਗਾਹਕ ਉਸ ਕੋਡ ਨੂੰ ਬਾਟ ਵਿਚ ਦਰਜ ਕਰਦੇ ਹਨ ਜਿਸ ਦੇ ਬਾਅਦ ਉਨ੍ਹਾਂ ਦੇ ਡਾਟਾ ਦੀ ਕੀਮਤ ਦੱਸੀ ਜਾਂਦੀ ਹੈ ਤੇ ਖਰੀਦਣ ਦਾ ਬਦਲ ਦਿੱਤਾ ਜਾਂਦਾ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਫੇਸਬੁੱਕ ਪੇਜੇਸ ਉੱਤੇ 100 ਲਾਈਕਸ ਹਨ ਉਨ੍ਹਾਂ ਦਾ ਡਾਟਾ ਬਾਟ ਫਰੀ ਵਿਚ ਦੇ ਰਿਹਾ ਹੈ। ਇਹ ਡਾਟਾ ਇਕ ਸਪ੍ਰੈਡਸ਼ੀਟ ਵਿਚ ਬਣਾਇਆ ਗਿਆ ਹੈ, ਜਿਸ ਵਿਚ ਯੂਜ਼ਰ ਦਾ ਪੂਰਾ ਨਾਂ, ਫੋਨ ਨੰਬਰ, ਲਿੰਗ ਦੀ ਜਾਣਕਾਰੀ ਸ਼ਾਮਲ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਟ ਲੋੜੀਂਦੇ ਰੂਪ ਨਾਲ ਉਨ੍ਹਾਂ ਯੂਜ਼ਰਸ ਦਾ ਡਾਟਾ ਪ੍ਰਦਾਨ ਨਹੀਂ ਕਰਦਾ ਹੈ ਜੋ ਪੇਜ ਨੂੰ ਲਾਈਕ ਕਰਦੇ ਹਨ। 50 ਲਾਈਕ ਵਾਲੇ ਪੇਜ ਦੇ ਲਈ ਬਾਟ ਨੇ 10 ਯੂਜ਼ਰ ਦੇ ਲਈ ਇਕ ਸਪ੍ਰੈਡਸ਼ੀਟ ਬਣਾਈ ਹੈ।

ਪਹਿਲਾਂ ਵੀ ਹੋਇਆ ਸੀ ਡਾਟਾ ਲੀਕ
ਇਸ ਤੋਂ ਪਹਿਲਾਂ ਆਈਆਂ ਖਬਰਾਂ ਮੁਤਾਬਕ ਫੇਸਬੁੱਕ ਦੇ 533 ਮਿਲੀਅਨ ਯੂਜ਼ਰਸ ਦਾ ਡਾਟਾ ਲੀਕ ਹੋਇਆ ਸੀ। ਇਸ ਡਾਟਾ ਵਿਚ ਤਕਰੀਬਨ 106 ਦੇਸ਼ਾਂ ਦੇ ਯੂਜ਼ਰਸ ਦਾ ਡਾਟਾ ਸ਼ਾਮਲ ਸੀ। ਇਨ੍ਹਾਂ ਵਿਚ 32 ਮਿਲੀਅਨ ਡਾਟਾ ਅਮਰੀਕੀ ਯੂਜ਼ਰ, 11 ਮਿਲੀਅਨ ਬ੍ਰਿਟੇਨ ਦੇ ਯੂਜ਼ਰ ਤੇ 6 ਮਿਲੀਅਨ ਭਾਰਤੀ ਯੂਜ਼ਰਸ ਦੇ ਡਾਟਾ ਸ਼ਾਮਲ ਹਨ।

ਇਸ ਨੂੰ ਫੇਸਬੁੱਕ ਦੇ ਇਤਿਹਾਸ ਦਾ ਸਭ ਤੋਂ ਵੱਡਾ ਡਾਟਾ ਬ੍ਰੀਚ ਦੱਸਿਆ ਗਿਆ ਹੈ। ਰਿਪੋਰਟ ਦੇ ਮੁਤਾਬਕ ਫੇਸਬੁੱਕ ਦੇ ਯੂਜ਼ਰਸ ਦਾ ਹੈਕ ਕੀਤਾ ਗਿਆ ਸਾਰਾ ਡਾਟਾ ਆਨਲਾਈਨ ਫਰੀ ਵਿਚ ਮੁਹੱਈਆ ਕਰਵਾਇਆ ਗਿਆ ਸੀ। ਯੂਜ਼ਰਸ ਦੇ ਨਿੱਜੀ ਡਾਟਾ ਵਿਚ ਉਨ੍ਹਾਂ ਦੀ ਜਨਮ ਤਰੀਖ, ਪੂਰਾ ਨਾਂ, ਬਾਇਓ, ਲੋਕੇਸ਼ਨ ਤੇ ਈ-ਮੇਲ ਆਦਿ ਸ਼ਾਮਲ ਹੈ। ਕਈ ਰਿਪੋਰਟਾਂ ਵਿਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਦਾ ਫੋਨ ਨੰਬਰ ਤੇ ਨਿੱਜੀ ਜਾਣਕਾਰੀ ਵੀ ਇਸ ਡਾਟਾ ਲੀਕ ਵਿਚ ਸ਼ਾਮਲ ਹਨ।

Get the latest update about online, check out more about data leak, Facebook, Truescoop News & claims report

Like us on Facebook or follow us on Twitter for more updates.