ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਹੀ ਅਕਾਦਮਿਕ ਸੰਸਥਾਵਾਂ ਦੀ ਉੱਚ ਗੁਣਵੱਤਾ ਦਾ ਅਧਾਰ : ਪ੍ਰੋ.ਅਜੇ ਕੁਮਾਰ ਸ਼ਰਮਾ

ਅਕਾਦਮਿਕ ਸੰਸਥਾਵਾਂ ਦੀ ਉੱਚ ਗੁਣਵੱਤਾ ਜਾਂ ਉਹਨਾਂ ਦੀ ਬਿਹਤਰ ਪੜ੍ਹਾਈ ਦੇ ਮਾਰਕੇ ਉੱਚ ਪੱਧਰ ਦੀ ਫੈਕਲਟੀ ਤੇ ਹੀ ਅਧਾਰਤ ਹੁੰਦੀ ਹੈ। ਉਹੀ ਸੰਸਥਾਵਾਂ ਬਿਹਤਰ ਅਕਾਦਮਿਕਤਾ ਪ੍ਰਦਾਨ ਕਰਦਿਆਂ ਹਨ, ਜੋ ਆਪਣੀ...

ਜਲੰਧਰ/ਕਪੂਰਥਲਾ— ਅਕਾਦਮਿਕ ਸੰਸਥਾਵਾਂ ਦੀ ਉੱਚ ਗੁਣਵੱਤਾ ਜਾਂ ਉਹਨਾਂ ਦੀ ਬਿਹਤਰ ਪੜ੍ਹਾਈ ਦੇ ਮਾਰਕੇ ਉੱਚ ਪੱਧਰ ਦੀ ਫੈਕਲਟੀ ਤੇ ਹੀ ਅਧਾਰਤ ਹੁੰਦੀ ਹੈ। ਉਹੀ ਸੰਸਥਾਵਾਂ ਬਿਹਤਰ ਅਕਾਦਮਿਕਤਾ ਪ੍ਰਦਾਨ ਕਰਦਿਆਂ ਹਨ, ਜੋ ਆਪਣੀ ਫੈਕਲਟੀ ਦੇ ਵਿਕਾਸ ਉੱਤੇ ਲਗਾਤਾਰ ਕੰਮ ਕਰਦਿਆਂ ਹਨ! ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐੱਫ.ਡੀ.ਪੀ.) ਅਧਿਆਪਕਾਂ ਨੂੰ ਵਰਤਮਾਨ ਸਿਖਿਆ ਅਤੇ ਸਾਧਨਾ ਨਾਲ ਖੜੇ ਕਾਰਨ ਦਾ ਬਿਹਾਰ ਜਰੀਆ ਹੈ! ਅਜਿਹਾ ਕਹਿਣਾ ਹੈ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਦੇ ਉਪ-ਕੁਲਪਤੀ ਪ੍ਰੋ.(ਡਾ.) ਅਜੇ ਕੁਮਾਰ ਸ਼ਰਮਾਂ ਦਾ! ਉਪਕੁਲਪਤੀ ਸ਼ਰਮਾਂ ਯੂਨੀਵਰਸਿਟੀ ਕੈਂਪਸ ਵਿਖੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਦੇ ਸਹਿਯੋਗ ਨਾਲ ਸ਼ੁਰੂ ਹੋਏ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪ੍ਰਤੀਭਾਗੀਆਂ ਨੂੰ ਬਤੌਰ ਮੁਖ ਮਹਿਮਾਨ ਸੰਬੋਧਨ ਕਰ ਰਹੇ ਸਨ! ਪ੍ਰੋਗਰਾਮ ਦਾ ਵਿਸ਼ਾ " ਮਾਰਡਨ ਟੂਲਜ਼ ਫਾਰ ਟੀਚਰਸ ਐਂਡ ਰਿਸਰਚਰਸ" ਰਿਹਾ! 

ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਰਾਹਤ, ਲੁਧਿਆਣਾ ਸਿਟੀ ਸੈਂਟਰ ਘੁਟਾਲਾ ਕੇਸ 'ਚੋਂ ਹੋਏ ਬਰੀ

ਜਿਕਰਯੋਗ ਹੈ ਕਿ ਹਾਲ ਹੀ ਵਿਚ ਆਈ.ਕੇ.ਜੀ.ਪੀ.ਟੀ.ਯੂ. ਨੇ ਏ.ਆਈ.ਸੀ.ਟੀ.ਈ. ਨਾਲ ਹਫ਼ਤਾਵਾਰ ਦਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਉਣ ਲਈ ਇਕ ਸਮਝੌਤਾ ਕੀਤਾ ਹੈ, ਜਿਸ ਵਿਚ ਪੰਜਾਬ ਅਤੇ ਆਸ ਪਾਸ ਦੇ ਖੇਤਰ ਰਾਜਾਂ ਦੀਆਂ ਵੱਖ ਵੱਖ ਸੰਸਥਾਵਾਂ ਦੀ ਫੈਕਲਟੀ ਨੂੰ ਸਿਖਲਾਈ ਦਿੱਤੀ ਜਾਏਗੀ। ਇਸ ਕੜੀ ਵਿਚ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਵੱਖ-ਵੱਖ ਵਿਭਾਗਾਂ ਵੱਲੋਂ ਚਾਰ ਐੱਫ.ਡੀ.ਪੀ. ਆਯੋਜਿਤ ਕੀਤੇ ਜਾਣਗੇ। ਪਹਿਲਾ ਐੱਫ.ਡੀ.ਪੀ. ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ।

ਡੇਰਾ ਬਿਆਸ ਦੇ ਮੁਖੀ ਦੀ ਪਤਨੀ ਸ਼ਬਨਮ ਢਿੱਲੋਂ ਦਾ ਲੰਡਨ 'ਚ ਦਿਹਾਂਤ, ਲੰਬੇ ਸਮੇਂ ਤੋਂ ਸੀ ਬੀਮਾਰ

ਪ੍ਰੋਗਰਾਮ ਕੋਆਰਡੀਨੇਟਰ ਡਾ. ਸਤਵੀਰ ਸਿੰਘ ਨੇ ਐਫ.ਡੀ.ਪੀ. ਦੇ ਉਦੇਸ਼ਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਐੱਫ.ਡੀ.ਪੀ. ਦਾ ਉਦੇਸ਼ ਅਧਿਆਪਨ ਲਈ ਈ-ਕੰਟੈਂਟ (ਵਿਸ਼ੇਸ਼ ਵੀਡੀਓ ਲੈਕਚਰ) ਦਾ ਨਿਰਮਾਣ, ਪ੍ਰਭਾਵਸ਼ਾਲੀ ਕਲਾਸਰੂਮ ਦੀ ਸਿਖਲਾਈ ਤੋਂ ਜਾਣੂ ਕਰਵਾਉਣਾ ਹੈ! ਨਾਲ ਹੀ ਕੋਰਸ ਵਰਕ, ਚੰਗੀ ਕੁਆਲਟੀ ਦੇ ਖੋਜ ਪੱਤਰ ਲਿਖਣੇ ਵੀ ਦੱਸਣਾ ਹੈ! ਉਨ੍ਹਾਂ ਦੱਸਿਆ ਕਿ ਕੁੱਲ ਪੰਜਾਹ ਫੈਕਲਟੀ ਮੈਂਬਰ ਅਤੇ 23 ਵੱਖ-ਵੱਖ ਸੰਸਥਾਵਾਂ ਦੇ ਰਿਸਰਚ ਵਿਦਵਾਨ ਇਸ ਐੱਫ.ਡੀ.ਪੀ. ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵਲੋਂ ਇਹ ਸਹੂਲਤ ਦਿੱਤੀ ਗਈ ਹੈ ਕਿ ਹਰ ਫੈਕਲਟੀ ਆਪਣੇ ਵਿਦਿਆਰਥੀਆਂ ਲਈ ਵੀਡੀਓ ਲੈਕਚਰ ਤਿਆਰ ਕਰ ਸਕੇ! 

SGPC ਦੇ ਮੁੜ ਪ੍ਰਧਾਨ ਬਣੇ ਗੋਵਿੰਦ ਸਿੰਘ ਲੌਂਗੋਵਾਲ, ਬਣਾਈ ਹੈਟ੍ਰਿਕ

ਪ੍ਰੋਗਰਾਮ ਵਿਚ ਐਨ.ਆਈ.ਟੀ. ਜਲੰਧਰ ਦੇ ਤਿੰਨ ਮਾਹਰ ਪ੍ਰੋਫੈਸਰ ਜਿਹਨਾਂ ਵਿਚ ਡਾ. ਰੋਹਿਤ ਮਹਿਰਾ, ਡਾ. ਅਰੁਣ ਖੋਸਲਾ ਅਤੇ ਡਾ. ਰਾਕੇਸ਼ ਸ਼ਰਮਾ ਸ਼ਾਮਿਲ ਹਨ, ਫੈਕਲਟੀ ਨੂੰ ਟ੍ਰੇਨਿੰਗ ਦੇਣ ਲਈ ਸੱਦੇ ਗਏ ਹਨ! ਜੀ.ਐਨ.ਡੀ.ਈ.ਸੀ. ਲੁਧਿਆਣਾ ਦੇ ਮਾਹਰ ਡਾ. ਅਮਿਤ ਕਾਮਰਾ ਨੇ ਵੀ ਇਸ ਐਫ.ਡੀ.ਪੀ. ਨੂੰ ਸੰਬੋਧਿਤ ਕੀਤਾ। ਕੈਂਪਸ ਫੈਕਲਟੀ ਡਾ. ਨੀਲ ਕੰਠ ਗਰੋਵਰ ਨੇ ਆਪਣੇ ਭਾਸ਼ਣ ਦੌਰਾਨ ਐੱਫ.ਡੀ.ਪੀ. ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੂੰ ਐਨ.ਪੀ.ਟੀ.ਈ.ਐਲ. ਐਮ.ਓ.ਓ.ਸੀ. ਦੇ ਮੰਚ ਰਾਹੀਂ ਆਪਣੇ ਆਪ ਨੂੰ ਸਿੱਖਣ ਲਈ ਪ੍ਰੇਰਿਤ ਕੀਤਾ।

Get the latest update about News In Punjabi, check out more about Vice Chancellor IKGujral, Educational News, Punjab News & Punjab Technical University

Like us on Facebook or follow us on Twitter for more updates.