ਸਾਵਧਾਨ! ਬਾਜ਼ਰ ਵਿਚ ਚੱਲ ਰਹੇ ਨੇ 50 ਤੇ 200 ਦੇ ਨਕਲੀ ਨੋਟ, ਇੰਝ ਕਰੋ ਪਛਾਣ

ਰਿਜ਼ਰਵ ਬੈਂਕ ਆਫ ਇੰਡੀਆ ( Reserve Bank of India) ਬਾਜ਼ਾਰ ਵਿਚ ਚੱਲ ਰਹੇ 50 ਤੇ 200 ਰੁਪਏ ਦੇ ਨਕਲੀ ਨੋਟਾਂ ਪ੍ਰ...

ਰਿਜ਼ਰਵ ਬੈਂਕ ਆਫ ਇੰਡੀਆ ( Reserve Bank of India) ਬਾਜ਼ਾਰ ਵਿਚ ਚੱਲ ਰਹੇ 50 ਤੇ 200 ਰੁਪਏ ਦੇ ਨਕਲੀ ਨੋਟਾਂ ਪ੍ਰਤੀ ਜਨਤਾ ਨੂੰ ਜਾਗਰੂਕ ਕਰਨ ਲਈ ਅੱਗੇ ਆਈ ਹੈ। ਇਸ ਦੌਰਾਨ ਆਰ.ਬੀ.ਆਈ. ਵਲੋਂ ਇਹ ਵੀ ਦੱਸਿਆ ਗਿਆ ਕਿ ਅਸੀਂ ਕਿਵੇਂ ਨਕਲੀ ਨੋਟਾਂ ਦੀ ਪਛਾਣ ਕਰ ਸਕਦੇ ਹਾਂ। ਦਰਅਸਲ ਆਰ.ਬੀ.ਆਈ. ਵਿੱਤੀ ਜਾਗਰੂਕਤਾ ਹਫ਼ਤਾ ਮਨਾ ਰਹੀ ਹੈ।

ਇਸ ਮੌਕੇ ਖੇਤਰੀ ਨਿਰਦੇਸ਼ਕ ਲਕਸ਼ਮੀਕਾਂਤ ਰਾਵ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਬੈਂਕ ਦੀ ਸੇਵਾ ਤੋਂ ਖ਼ੁਸ਼ ਨਹੀਂ ਹੋ ਜਾਂ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਗਾਹਕ ਸ਼ਿਕਾਇਤ ਕਰ ਸਕਦੇ ਹਨ। ਰਾਵ ਨੇ ਕਿਹਾ ਕਿ ਰਿਜ਼ਰਵ ਬੈਂਕ ਕਿਸੇ ਵੀ ਸੰਸਥਾ ਦੇ ਖ਼ਿਲਾਫ਼ ਲੋਕਪਾਲ ਦੀ ਸ਼ਿਕਾਇਤ ਕਰਨ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਉਨ੍ਹਾਂ ਨੇ ਜਾਗਰੂਕਤਾ ਹਫ਼ਤਾ ਸਮਾਰੋਹ ਵਿਚ currency ਦੇ ਅਸਲੀ ਤੇ ਨਕਲੀ ਦੇ ਪਛਾਣ ਬਾਰੇ ਦੱਸਿਆ।

ਇੰਝ ਕਰੋ ਪਛਾਣ
ਲਕਸ਼ਮੀਕਾਂਤ ਨੇ ਦੱਸਿਆ ਕਿ 50 ਰੁਪਏ ਦੇ ਅਸਲੀ ਨੋਟ ਵਿਚ ਸਾਹਮਣੇ ਵਾਲੇ ਹਿੱਸੇ ਵਿਚ ਮੁੱਲ ਵਰਗ ਵਿਚ 50 ਦੇ ਨਾਲ ਆਰ-ਪਾਰ ਮਿਲਾਨ, ਦੇਵਨਾਗਰੀ ਵਿਚ 50 ਲਿਖਿਆ, ਵਿਚਕਾਰ ਮਹਾਤਮਾ ਗਾਂਧੀ ਦੀ ਫੋਟੋ, ਰਿਜ਼ਰਵ ਬੈਂਕ ਆਫ ਇੰਡੀਆ, ਗੈਰ-ਧਾਤੂ ਧਾਗਾ ਹੁੰਦਾ ਹੈ। ਨਾਲ ਹੀ ਸੱਜੇ ਪਾਸੇ Ashoka pillar ਦਾ ਪ੍ਰਤੀਕ ਚਿੰਨ੍ਹ, ਇਲੈਕਟੋਇਪ 50 ਵੌਟਰਮਾਰਕ, ਗਿਣਤੀ ਪੈਨਲ ਉੱਪਰ ਖੱਬੇ ਪਾਸੇ ਤੇ ਹੇਠਾ ਖੱਬੇ ਪਾਸੇ ਛੋਟੇ ਤੇ ਵੱਡੇ ਆਕਾਰ ਵਿਚ ਲਿਖੇ ਹੁੰਦੇ ਹਨ।

ਉੱਥੇ ਹੀ 50 ਰੁਪਏ ਦੇ ਨੋਟ ਪਿੱਛੇ ਛਾਪਣ ਵਾਲਾ ਸਾਲ, ਸਵੱਛ ਭਾਰਤ ਦਾ ਲੋਗੋ ਤੇ ਸਲੋਗਨ, ਭਾਸ਼ਾ ਪੈਨਲ ਤੇ ਆਕਾਰ 66*135 ਮਿਮੀ ਹੁੰਦਾ ਹੈ। ਜਦਕਿ 200 ਰੁਪਏ ਦੇ ਨੋਟ ਵਿਚ ਲਗਪਗ ਸਾਰੀਆਂ ਚੀਜ਼ਾਂ ਉਹੀ ਹੁੰਦੀਆਂ ਹਨ। ਇਸ ਵਿਚ ਨੋਟ ਟੇਢਾ ਕਰਨ ਉੱਤੇ ਰੰਗ ਦਾ ਧਾਗਾ ਨੀਲੇ ਰੰਗ ਵਿਚ ਦਿਖਾਈ ਦਿੰਦਾ ਹੈ।

Get the latest update about fake currency, check out more about information, reserve bank of india, market & financial awareness week

Like us on Facebook or follow us on Twitter for more updates.