ਫਰਜ਼ੀ 'ਬਿਜਲੀ ਬਿੱਲ ਮੈਸੇਜ' ਤੋਂ ਸਾਵਧਾਨ, ਕੀਤੇ ਤੁਸੀਂ ਵੀ ਨਾ ਹੋ ਜਾਓ CYBER FRAUD ਦਾ ਸ਼ਿਕਾਰ

ਦੇਸ਼ ਦੇ ਮਹਾਨਗਰਾਂ ਮੁੰਬਈ, ਦਿੱਲੀ, ਹੈਦਰਾਬਾਦ, ਪੰਜਾਬ ਅਤੇ ਪੁਣੇ ਵਰਗੇ ਵੱਖ-ਵੱਖ ਖੇਤਰਾਂ ਵਿੱਚ ਇਹ ਹੈਕਰ ਆਮ ਲੋਕਾਂ ਨੂੰ 'ਫਰਜ਼ੀ ਵਟਸਐਪ ਮੈਸੇਜ' ਜਾਂ ਐਸਐਮਐਸ ਭੇਜ ਰਹੇ ਹਨ...

ਲਗਾਤਾਰ ਵੱਧ ਰਹੇ ਸਾਈਬਰ ਧੋਖਾਧੜੀ ਦੇ ਮਾਮਲਿਆਂ 'ਚ ਹੋਰ ਇਜਾਫਾ ਹੋਣ ਵਾਲਾ ਹੈ ਕਿਉਂਕਿ ਇਹਨਾਂ ਧੋਖੇਬਾਜਾਂ ਨੇ ਹੁਣ ਮੋਬਾਈਲ, ਬੈਂਕ ਆਦਿ ਧੋਖਾਧੜ੍ਹਿਆਂ ਦੇ ਨਾਲ ਨਾਲ ਬਿਜਲੀ ਬਿੱਲ ਰਾਹੀਂ ਵੀ ਲੋਕਾਂ ਨੂੰ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਹੈਕਰ ਫੇਕ ਮੈਸੇਜ ਰਾਹੀਂ ਆਮ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਹਨ ਉਨ੍ਹਾਂ ਦੇ ਨਿੱਜੀ ਖਾਤਿਆਂ ਦੀ ਸਾਰੀ ਰਕਮ ਕਢਵਾ ਲੈਂਦੇ ਹਨ। ਪੂਰੇ ਦੇਸ਼ ਦੇ ਮਹਾਨਗਰ ਇਸ ਫਰਜ਼ੀ ਮੈਸੇਜ ਦੀ ਚਪੇਟ 'ਚ ਆ ਰਹੇ ਹਨ।
    
ਦੇਸ਼ ਦੇ ਮਹਾਨਗਰਾਂ ਮੁੰਬਈ, ਦਿੱਲੀ, ਹੈਦਰਾਬਾਦ, ਪੰਜਾਬ ਅਤੇ ਪੁਣੇ ਵਰਗੇ ਵੱਖ-ਵੱਖ ਖੇਤਰਾਂ ਵਿੱਚ ਇਹ ਹੈਕਰ ਆਮ ਲੋਕਾਂ ਨੂੰ 'ਫਰਜ਼ੀ ਵਟਸਐਪ ਮੈਸੇਜ' ਜਾਂ ਐਸਐਮਐਸ ਭੇਜ ਰਹੇ ਹਨ ਕਿ ਉਨ੍ਹਾਂ ਦਾ ਬਿਜਲੀ ਕਨੈਕਸ਼ਨ ਅੱਜ ਸ਼ਾਮ  9.30 ਵਜੇ ਤੱਕ ਕੱਟ ਦਿੱਤਾ ਜਾਵੇਗਾ ਕਿਉਂਕਿ ਤੁਹਾਡਾ ਪਿਛਲਾ ਬਿਜਲੀ ਦਾ ਬਿੱਲ ਅਦਾ ਨਹੀਂ ਕੀਤਾ ਗਿਆ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਦਿੱਤੇ ਨੰਬਰ 'ਤੇ ਜਲਦ ਸੰਪਰਕ ਕਰੋ। 

ਇਸ ਮੈਸੇਜ ਤੇ ਦਿੱਤੇ ਨੰਬਰ ਤੇ ਜਿਵੇਂ ਹੀ ਲੋਕ ਸੰਪਰਕ ਕਰਦੇ ਹਨ ਤਾਂ ਹੈਕਰ ਲੰਬੇ ਸਮੇਂ ਤੱਕ ਉਨ੍ਹਾਂ ਨਾਲ ਗੱਲ ਕਰਦੇ ਹਨ, ਉਨ੍ਹਾਂ ਦੀ ਨਿੱਜੀ ਜਾਣਕਾਰੀ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਨਿੱਜੀ ਡਾਟਾ ਕੱਢਣ ਤੋਂ ਬਾਅਦ, ਇਸ ਸਾਰੀ ਜਾਣਕਾਰੀ ਨੂੰ ਧੋਖੇਬਾਜ਼ ਆਪਣੇ ਖਾਤਿਆਂ ਤੋਂ ਮੋਟੀ ਰਕਮ ਕਢਵਾਉਣ ਲਈ ਵਰਤਦੇ ਹਨ। ਇਸ ਦੇ ਨਾਲ ਹੀ ਅੱਜ ਇਹ ਹੈਕਰ ਇਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਿੱਲ ਅਦਾਇਗੀ ਲਈ ਇੱਕ ਐਪ ਡਾਊਨਲੋਡ ਕਰਨ ਲਈ ਕਹਿੰਦੇ ਹਨ ਤੇ ਜਿਵੇਂ ਹੀ ਇਹ ਲੋਕ ਇਸ ਦੱਸੀ ਗਈ ਐਪ ਨੂੰ ਡਾਉਨਲੋਡ ਕਰਦੇ ਹਨ ਉਨ੍ਹਾਂ ਦਾ ਸਾਰਾ ਖਾਤਾ ਖਾਲੀ ਹੋ ਜਾਂਦਾ ਹੈ। ਇਸ ਧੋਖਾਧੜੀ ਦੇ ਕਾਰਨ ਹੁਣ ਤੱਕ ਕਈ ਲੋਕ ਸ਼ਿਕਾਰ ਹੋ ਚੁਕੇ ਹਨ। 


ਦਸ ਦਈਏ ਕਿ ਇਮ ਮਾਮਲੇ ਤੇ ਜਦੋਂ PSPCL ਤੋਂ ਜਾਣਕਾਰੀ ਹਾਸਿਲ ਕੀਤੀ ਗਈ ਤਾਂ PSPCL ਦੇ ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਪਿੱਛਲੇ ਕਾਫੀ ਸਮੇਂ ਇਨ੍ਹਾਂ ਫਰਜੀ ਮੈਸੇਜ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਉਨ੍ਹਾਂ ਨੇ ਸਾਈਬਰ ਸੈੱਲ ਨੂੰ ਇਸ ਬਾਰੇ ਜਾਂਚ ਕਰਨ ਲਈ ਕਿਹਾ ਹੈ। ਜਲਦ ਹੀ ਇਸ ਨੂੰ ਹੱਲ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਮੈਸੇਜ ਪ੍ਰਤੀ ਸੁਚੇਤ ਰਹਿਣ ਲਈ ਵੀ ਕਿਹਾ ਹੈ। ਇਸ ਸਭ ਦੇ ਨਾਲ ਹੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕੁਝ ਮਹੱਤਵਪੂਰਨ ਦਿਸ਼ਾ-ਨਿਰਦੇਸ਼ਾਂ ਦੇ ਨਾਲ ਇੱਕ ਸਰਕੂਲਰ ਜਾਰੀ ਕੀਤਾ ਹੈ। ਦਿਸ਼ਾ-ਨਿਰਦੇਸ਼ਾਂ ਵਿੱਚ ਦੱਸਿਆ ਗਿਆ ਹੈ ਕਿ ਬਿਜਲੀ ਬੋਰਡ ਕਦੇ ਵੀ ਵਟਸਐਪ ਜਾਂ ਐਸਐਮਐਸ ਰਾਹੀਂ ਕੋਈ ਸੁਨੇਹਾ ਨਹੀਂ ਭੇਜਦਾ ਹੈ। ਇਸ ਨੇ ਲੋਕਾਂ ਨੂੰ ਅਜਿਹੇ ਫਰਜ਼ੀ ਸੰਦੇਸ਼ਾਂ ਦੇ ਜਾਲ ਵਿੱਚ ਨਾ ਫਸਣ ਅਤੇ ਸਾਈਬਰ ਸੈੱਲ ਵਿੱਚ ਇਸ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦੀ ਚੇਤਾਵਨੀ ਵੀ ਦਿੱਤੀ ਹੈ।
 
ਦੂਜੇ ਪਾਸੇ ਸਾਈਬਰ ਸੈੱਲ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਮੁੱਦੇ ਨੂੰ ਲੈ ਕੇ ਕਈ ਲੋਕਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਪਰ ਅਜੇ ਤੱਕ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ। ਸ਼ਹਿਰ ਦੇ ਇੱਕ ਸਾਈਬਰ ਸੈੱਲ ਦੇ ਮਾਹਰ ਨੇ ਵੀ ਕਿਹਾ ਹੈ ਕਿ ਇਹ ਇੱਕ ਰਾਸ਼ਟਰੀ ਪੱਧਰ ਦਾ ਘੁਟਾਲਾ ਹੈ ਜੋ ਪੇਸ਼ੇਵਰ ਹੈਕਰਾਂ ਦੁਆਰਾ ਕੀਤਾ ਜਾ ਰਿਹਾ ਹੈ।