ਜਾਅਲੀ ਟ੍ਰੈਵਲ ਏਜੰਟਾਂ ਨੇ ਢਾਈ ਸਾਲਾਂ ਤੋਂ ਅੱਖੋਂ ਓਹਲੇ ਕੀਤਾ ਪਰਿਵਾਰ ਦੇ ਵਾਰਸਾਂ ਨੂੰ

ਪੰਜਾਬੀ ਨੌਜਵਾਨ ਵਿਦੇਸ਼ ਜਾਣ ਲਈ ਕਈ ਵਾਰ ਜਾਅਲੀ ਏਜੰਟਾਂ ਦੇ ਹੱਥੀਂ ਚੜ੍ਹ ਜਾਂਦੇ ਹਨ। ਹੁਣ ਇਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਫਰਜ਼ੀ ਏਜੰਟਾਂ ਹੱਥੋਂ ਲੁੱਟੇ ਜਾਣ ਦੇ ਮਾਮਲੇ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੇ। ਦੋ ਸਾਲ ਪਹਿਲਾਂ...

ਜਲੰਧਰ— ਪੰਜਾਬੀ ਨੌਜਵਾਨ ਵਿਦੇਸ਼ ਜਾਣ ਲਈ ਕਈ ਵਾਰ ਜਾਅਲੀ ਏਜੰਟਾਂ ਦੇ ਹੱਥੀਂ ਚੜ੍ਹ ਜਾਂਦੇ ਹਨ। ਹੁਣ ਇਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਫਰਜ਼ੀ ਏਜੰਟਾਂ ਹੱਥੋਂ ਲੁੱਟੇ ਜਾਣ ਦੇ ਮਾਮਲੇ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੇ। ਦੋ ਸਾਲ ਪਹਿਲਾਂ ਛੇ ਨੌਜਵਾਨਾਂ ਨੂੰ ਟ੍ਰੇਵਲ ਏਜੰਟਾਂ ਨੇ ਅਮਰੀਕਾ ਦਾ ਵਾਅਦਾ ਕਰਕੇ ਭੇਜਿਆ ਸੀ ਪਰ ਅੱਜ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ।

ਇਨ੍ਹਾਂ ਮੁੰਡਿਆਂ 'ਚ ਦੋ ਮੁਕੇਰੀਆਂ, ਇਕ ਗੁਰਦਾਸਪੁਰ, ਇਕ ਅੰਮ੍ਰਿਤਸਰ ਅਤੇ ਦੋ ਕਪੂਰਥਲਾ ਦੇ ਹਨ। ਅੱਜ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਫੇਰ ਇਕੱਠੇ ਹੋ ਸੂਬਾ ਅਤੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਲੱਭ ਕੇ ਲਿਆਂਦਾ ਜਾਵੇ।

ਜਸਟਿਨ ਸਿੰਘ ਕਹਾਉਣ ਵਾਲੇ ਟਰੂਡੋ ਨੇ ਕੈਨੇਡਾ 'ਚ ਪੰਜਾਬੀਆਂ ਲਈ ਰਾਹ ਕੀਤਾ ਖੁੱਲ੍ਹਾ

ਸ਼ਮਸ਼ੇਰ ਸਿੰਘ ਪਿਛਲੇ ਦੋ ਸਾਲ 'ਚ ਸਾਰੀਆਂ ਕੋਸ਼ਿਸ਼ਾਂ ਕਰ ਚੁੱਕੇ ਹਨ ਜਿਹੜੀ ਕਿ ਉਹ ਕਰ ਸਕਦੇ ਸਨ। ਹੁਣ ਫਿਰ ਉਮੀਦ ਸਰਕਾਰ ਤੋਂ ਲਗਾ ਰਹੇ ਹਨ ਕਿ ਧੋਖੇ ਦੇ ਸ਼ਿਕਾਰ ਹੋਏ ਉਨ੍ਹਾਂ ਦੇ ਪੁੱਤਾਂ ਨੂੰ ਵਾਪਿਸ ਮੰਗਵਾਇਆ ਜਾਵੇ। ਸ਼ਮਸ਼ੇਰ ਦੀ ਜਦੋਂ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਹੋਈ ਤਾਂ ਉਸ ਨੇ ਸਿਰਫ ਇਨ੍ਹਾਂ ਹੀ ਦੱਸਿਆ ਸੀ ਕਿ ਏਜੰਟ ਨੇ ਉਸ ਨੂੰ ਬ੍ਰਮੋਸ 'ਚ ਛੱਡਿਆ ਹੈ ਅਤੇ ਉਸ ਦਾ ਪਾਸਪੋਸਟ ਵੀ ਖੋਹ ਲਿਆ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਜੇਕਰ ਸਖ਼ਤੀ ਨਾਲ ਏਜੰਟਾਂ ਨਾਲ ਪੁੱਛਗਿੱਛ ਕਰੇ ਤਾਂ ਪਤਾ ਲੱਗ ਸਕਦਾ ਹੈ ਕਿ ਉਨ੍ਹਾਂ ਦੇ ਬੱਚੇ ਕਿੱਥੇ ਹਨ।

Get the latest update about Jalandhar Fake Aggent, check out more about Immigration News, Fake Travel Agent, Punjab News & True Scoop News

Like us on Facebook or follow us on Twitter for more updates.