ਮਸ਼ਹੂਰ ਐਂਕਰ ਰੋਹਿਤ ਸਰਦਾਨਾ ਦਾ ਦੇਹਾਂਤ, ਟੀਵੀ ਮੀਡੀਆ 'ਚ ਸੋਗ ਦੀ ਲਹਿਰ

ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ। ਲੰਬੇ ਸਮੇਂ ਤੱਕ ਜੀ ਨਿਊਜ਼ 'ਚ ਐਂਕ...

ਨਵੀਂ ਦਿੱਲੀ: ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ। ਲੰਬੇ ਸਮੇਂ ਤੱਕ ਜੀ ਨਿਊਜ਼ 'ਚ ਐਂਕਰ ਰਹੇ ਰੋਹਿਤ ਸਰਦਾਨਾ ਇੰਨੀਂ ਦਿਨੀਂ ਆਜ ਤੱਕ ਨਿਊਜ਼ ਚੈਨਲ 'ਚ ਐਂਕਰ ਵਜੋਂ ਕੰਮ ਕਰ ਰਹੇ ਸਨ। ਸੁਧੀਰ ਚੌਧਰੀ ਨੇ ਟਵੀਟ ਕੀਤਾ,''ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਜਿਤੇਂਦਰ ਸ਼ਰਮਾ ਦਾ ਫ਼ੋਨ ਆਇਆ। ਉਸ ਨੇ ਜੋ ਕਿਹਾ ਸੁਣ ਕੇ ਮੇਰੇ ਹੱਥ ਕੰਬਣ ਲੱਗੇ। ਸਾਡੇ ਦੋਸਤ ਅਤੇ ਸਹਿਯੋਗੀ ਰੋਹਿਤ ਸਰਦਾਨਾ ਦੀ ਮੌਤ ਦੀ ਖ਼ਬਰ ਸੀ। ਇਹ ਵਾਇਰਸ ਸਾਡੇ ਇੰਨੇ ਕਰੀਬ ਤੋਂ ਕਿਸੇ ਨੂੰ ਉਠਾ ਲੈ ਜਾਵੇਗਾ ਇਹ ਕਲਪਣਾ ਨਹੀਂ ਕੀਤੀ ਸੀ। ਇਸ ਲਈ ਮੈਂ ਤਿਆਰ ਨਹੀਂ ਸੀ। ਇਹ ਭਗਵਾਨ ਦੀ ਨਾਇਨਸਾਫ਼ੀ ਹੈ। ਓਮ ਸ਼ਾਂਤੀ।''

ਲੰਬੇ ਸਮੇਂ ਤੋਂ ਟੀਵੀ ਮੀਡੀਆ ਦਾ ਚਿਹਰਾ ਰਹੇ ਰੋਹਿਤ ਸਰਦਾਨਾ ਇੰਨੀਂ ਦਿਨੀਂ 'ਆਜ ਤੱਕ' ਨਿਊਜ਼ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਦੰਗਲ' ਦੀ ਐਂਕਰਿੰਗ ਕਰਦੇ ਸਨ। 2018 'ਚ ਹੀ ਰੋਹਿਤ ਸਰਦਾਨਾ ਨੂੰ ਗਣੇਸ਼ ਸ਼ੰਕਰ ਵਿਦਿਆਰਥੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਵੀ ਰੋਹਿਤ ਸਰਦਾਨਾ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ,''ਦੋਸਤੋ ਬੇਹੱਦ ਦੁਖ਼ਦ ਖ਼ਬਰ ਹੈ। ਮਸ਼ਹੂਰ ਟੀਵੀ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ।''

Get the latest update about Rohit Sardana, check out more about Truescoop, coronavirus, famous news anchor & pandemic

Like us on Facebook or follow us on Twitter for more updates.