ਪੰਜਾਬੀ ਮਸ਼ਹੂਰ ਅਦਾਕਾਰ ਦੀਪ ਸਿੰਧੂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

6 ਜੂਨ 1984 ਨੂੰ ਹੋਏ ਆਪਰੇਸ਼ਨ ਬਲੂ ਸਟਾਰ ਵਿਚ ਮਾਰੇ ਗਏ ਸਿੰਘਾ ਸਿੰਘਣੀਆਂ ਨੂੰ ਸਰਧਾ ਦੇ ਫੁੱਲ ਭੇਟ..........

6 ਜੂਨ 1984 ਨੂੰ ਹੋਏ ਆਪਰੇਸ਼ਨ ਬਲੂ ਸਟਾਰ ਵਿਚ ਮਾਰੇ ਗਏ ਸਿੰਘਾ ਸਿੰਘਣੀਆਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਦੀਪ ਸਿੰਧੂ ਵਲੌ ਜਿਥੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕਿਆ ਗਿਆ ਉਥੇ ਹੀ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ।

ਇਸ ਮੌਕੇ ਉਹਨਾ ਕਿਹਾ ਕਿ ਅੱਜ ਉਹ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋਣ ਅਤੇ 1984 ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਹਾ।

ਆਪਣੇ ਹਕ ਹਕੂਕ ਦੇ ਲਈ ਸੰਘਰਸ਼ ਕਰ ਰਹੇ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਅਤੇ ਹੋਰ ਸ਼ਹੀਦ ਜੌ ਕਿ ਉਸ ਸਮੇ ਦੀਆ ਸਰਕਾਰਾਂ ਦੇ ਵਲੋਂ ਹਮਲਾ ਕਰ ਸ਼ਹੀਦ ਕੀਤਾ ਗਿਆ ਜੋ ਕਿ ਬਹੁਤ ਹੀ ਮੰਦਭਾਗਾ ਦ੍ਰਿਸ਼ ਸੀ।

ਜਿਸਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਜਿਸ ਦੇ ਚਲਦੇ ਅੱਜ ਉਹਨਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਘਰਾਂ ਨੂੰ ਫੁੱਲ ਭੇਟ ਕੀਤੇ ਜਾ ਰਹੇ ਹਨ।

Get the latest update about famous, check out more about actor deep sindhu, true scoop, punjabi & sachkhand sri harmandir sahib

Like us on Facebook or follow us on Twitter for more updates.