ਮਸ਼ਹੂਰ ਗਾਇਕ ਬੀ ਪਰਾਕ ਦੇ ਘਰ ਸੋਗ, ਨਵਜੰਮੇ ਬੱਚੇ ਦਾ ਹੋਇਆ ਦੇਹਾਂਤ

ਮਸ਼ਹੂਰ ਗਾਇਕ ਬੀ ਪਰਾਕ ਆਪਣੇ ਦੂਜੇ ਬੱਚੇ ਦੇ ਜਨਮ ਲਈ ਕਾਫ਼ੀ ਉਤਸ਼ਾਹਿਤ ਸਨ ਪਰ ਹੁਣ ਬੀ ਪਰਾਕ ਨੇ ਹੁਣ ਇਕ ਬੁਰੀ ਖ਼ਬਰ ਸਾਂਝੀ ਦਿੱਤੀ ਹੈ। ਬੀ ਪਰਾਕ ਦੀ ਪਤਨੀ ਮੀਰਾ ਨੇ ਬੇਟੀ ਨੂੰ ਜਨਮ ਦਿੱਤਾ ਸੀ ਜਿਸ ਦਾ...

ਜਲੰਧਰ-ਮਸ਼ਹੂਰ ਗਾਇਕ ਬੀ ਪਰਾਕ ਆਪਣੇ ਦੂਜੇ ਬੱਚੇ ਦੇ ਜਨਮ ਲਈ ਕਾਫ਼ੀ ਉਤਸ਼ਾਹਿਤ ਸਨ ਪਰ ਹੁਣ ਬੀ ਪਰਾਕ ਨੇ ਹੁਣ ਇਕ ਬੁਰੀ ਖ਼ਬਰ ਸਾਂਝੀ ਦਿੱਤੀ ਹੈ। ਬੀ ਪਰਾਕ ਦੀ ਪਤਨੀ ਮੀਰਾ ਨੇ ਬੇਟੀ ਨੂੰ ਜਨਮ ਦਿੱਤਾ ਸੀ ਜਿਸ ਦਾ ਜਨਮ ਦੇ ਕੁਝ ਸਮੇਂ ਬਾਅਦ ਹੀ ਦੇਹਾਂਤ ਹੋ ਗਿਆ। ਇਸ ਘਟਨਾ ਨੇ ਬੀ ਪਰਾਕ ਅਤੇ ਮੀਰਾ ਨੂੰ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ ਹੈ। ਗਾਇਕ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰ ਆਪਣਾ ਦਰਦ ਬਿਆਨ ਕੀਤਾ ਹੈ। ਇਸ ਪੋਸਟ 'ਚ ਗਾਇਕ ਨੇ ਦੱਸਿਆ ਕਿ ਉਹ ਇਸ ਸਮੇਂ ਸਭ ਤੋਂ ਮੁਸ਼ਕਲ ਦੌਰ 'ਚੋਂ ਲੰਘ ਰਹੇ ਹਨ।

ਬੀ ਪਰਾਕ ਨੇ ਇੰਸਟਾਗ੍ਰਾਮ 'ਤੇ ਇਕ ਨੋਟ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ ਕਿ ਕਾਫ਼ੀ ਦੁਖ ਨਾਲ ਮੈਨੂੰ ਦੱਸਣਾ ਪੈ ਰਿਹਾ ਹੈ ਕਿ ਜਨਮ ਦੇ ਸਮੇਂ ਸਾਡੇ ਨਵਜੰਮੇ ਬੱਚੇ ਦਾ ਦੇਹਾਂਤ ਹੋ ਗਿਆ ਹੈ। ਮਾਤਾ-ਪਿਤਾ ਦੇ ਰੂਪ 'ਚ ਅਸੀਂ ਜਿਸ ਸਮੇਂ ਤੋਂ ਗੁਜ਼ਰ ਰਹੇ ਹਾਂ ਉਹ ਸਭ ਤੋਂ ਜ਼ਿਆਦਾ ਦਰਦਨਾਕ ਹੈ। ਅਸੀਂ ਸਾਰੇ ਡਾਕਟਰਸ ਅਤੇ ਸਟਾਫ਼ ਦੀਆਂ ਕੋਸ਼ਿਸ਼ਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਅਸੀਂ ਇਸ ਦੁੱਖ ਨਾਲ ਟੁੱਟ ਗਏ ਹਾਂ। ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਕਿਰਪਾ ਇਸ ਸਮੇਂ ਸਾਡੀ ਨਿੱਜਤਾ ਦਾ ਧਿਆਨ ਰੱਖੋ। ਮੀਰਾ ਅਤੇ ਬੀ ਪਰਾਕ।'

ਬੀ ਪਰਾਕ ਦੀ ਇਸ ਪੋਸਟ ਤੋਂ ਬਾਅਦ ਫੈਂਸ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਦੁੱਖ ਜਤਾਇਆ ਜਾ ਰਿਹਾ ਹੈ। ਰਾਜੀਵ ਅਦਾਤਿਆ ਨੇ ਲਿਖਿਆ ਕਿ ਤੁਹਾਡੇ ਲਈ ਬਹੁਤ ਸਾਰਾ ਪਿਆਰ ਭੇਜ ਰਿਹਾ ਹਾਂ। ਮਜਬੂਤ ਰਹੋ।' ਕਰਨ ਜੌਹਰ ਨੇ ਲਿਖਿਆ ਕਿ ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਤੁਹਾਡੇ ਦੋਵਾਂ ਨਾਲ ਹਨ। ਉਥੇ, ਅਦਾਕਾਰਾ ਗੌਹਰ ਖਾਨ ਨੇ ਲਿਖਿਆ ਕਿ ਭਗਵਾਨ ਤੁਹਾਨੂੰ ਅਤੇ ਤੁਹਾਡੀ ਪਤਨੀ ਨੂੰ ਮਜਬੂਤ ਰੱਖੇ। ਇਸ ਤੋਂ ਇਲਾਵਾ ਨੀਤੀ ਮੋਹਨ, ਮੀਕਾ ਸਿੰਘ, ਅਲੀ ਗੋਨੀ, ਨੇਹਾ ਧੂਪੀਆ ਸਮੇਤ ਕਈ ਸਿਤਾਰਿਆਂ ਨੇ ਪੋਸਟ 'ਤੇ ਕੁਮੈਂਟ ਕੀਤਾ ਹੈ।

Get the latest update about newborn baby, check out more about famous singer, b praak, Truescoop News & dies

Like us on Facebook or follow us on Twitter for more updates.