ਸਮਾਰਟ ਸਿਟੀ ਬਣਨ ਤੋਂ ਕੋਹਾਂ ਦੂਰ ਜਲੰਧਰ, ਕਈ ਪ੍ਰਾਜੈਕਟ ਅਜੇ ਅਧੂਰੇ ਤੇ ਕੁਝ ਸਿਰਫ ਕਾਗਜ਼ਾਂ 'ਚ

ਜਲੰਧਰ- ਸਮਾਰਟ ਸਿਟੀ ਪ੍ਰਾਜੈਕਟ ਨੂੰ ਲੈ ਕੇ ਜੀਵਨ ਵਿਚ ਜਿਨ੍ਹਾਂ ਵੱਡੇ ਬਦਲਾਵਾਂ

ਜਲੰਧਰ- ਸਮਾਰਟ ਸਿਟੀ ਪ੍ਰਾਜੈਕਟ ਨੂੰ ਲੈ ਕੇ ਜੀਵਨ ਵਿਚ ਜਿਨ੍ਹਾਂ ਵੱਡੇ ਬਦਲਾਵਾਂ ਦੀ ਉਮੀਦ ਸੀ, ਉਹ ਧਰੇ ਧਰਾਏ ਰਹਿ ਗਏ। ਪ੍ਰਾਜੈਕਟ ਸਤੰਬਰ 2021 ਵਿਚ ਪੂਰੇ ਹੋਣੇ ਸਨ ਪਰ 2 ਸਾਲ ਕੇਂਦਰ ਸਰਕਾਰ ਤੋਂ ਹੋਰ ਮਿਲ ਗਏ, ਇਸ ਦੇ ਬਾਵਜੂਦ ਕੰਮ ਸਮੇਂ 'ਤੇ ਪੂਰੇ ਨਹੀਂ ਹੋ ਸਕੇ। ਜਦੋਂ ਪ੍ਰਾਜੈਕਟ ਮਨਜ਼ੂਰ ਹੋਇਆ ਤਾਂ 1984 ਕਰੋੜ ਦੀ ਫੰਡਿੰਗ ਨੂੰ ਸਿਧਾਂਤਕ ਮਨਜ਼ੂਰੀ ਮਿਲੀ ਸੀ। ਪਰ ਪਹਿਲ ਦੇ ਆਧਾਰ 'ਤੇ ਕਰਨ ਵਾਲੇ ਕੰਮਾਂ ਵਿਚ ਕੁਝ ਬਦਲਾਅ ਕੀਤਾ ਗਿਆ। ਮੌਜੂਦਾ ਸਮੇਂ ਵਿਚ 905 ਕਰੋੜ ਦੇ ਕੰਮ ਜਾਰੀ ਹਨ। ਜਦੋਂਕਿ 134.11 ਕਰੋੜ ਤੋਂ ਪਬਲਿਕ ਟਰਾਂਸਪੋਰਟ ਸਿਸਟਮ ਤਹਿਤ ਨਵੀਆਂ ਬੱਸਾਂ ਖਰੀਦਣਾ 9.23 ਕਰੋੜ ਤੋਂ ਸੀ.ਐਨ.ਜੀ. ਪੰਪ ਲਗਾਉਣਾ ਅਤੇ 32.64 ਕਰੋੜ ਨਾਲ ਪੀ.ਐਨ.ਜੀ. ਗੈਸ ਦੀ ਪਾਈਪਲਾਈਨ ਸਿਟੀ ਵਿਚ ਵਿਛਾਉਣੀ ਸੀ। 40 ਕਰੋੜ ਰੁਪਏ ਸਮਾਜਿਕ ਖੋਜ ਕਾਰਜਾਂ ਲਈ ਖਰਚ ਹੋਣੇ ਸਨ। ਕੁਲ 216.48 ਕਰੋੜ ਦੇ ਕੰਮ ਅੱਜ ਤੱਕ ਕਾਗਜ਼ਾਂ ਵਿਚ ਹੀ ਦੱਬੇ ਹਨ। ਸਮਾਰਟ ਸਿਟੀ ਵਿਚ ਸਭ ਤੋਂ ਵੱਡਾ ਖਿੱਚ ਦਾ ਕੇਂਦਰ 567 ਕਰੋੜ ਦਾ ਕ੍ਰਿਕਟ ਸਟੇਡੀਅਮ ਸੀ, ਜਿਸ ਵਿਚ ਹੋਟਲ ਅਤੇ ਬਾਕੀ ਖਾਸ ਗੱਲਾਂ ਹੋਣੀਆਂ ਸਨ। ਇਸ ਨੂੰ ਘਟਾ ਕੇ 78 ਕਰੋੜ ਦਾ ਕੀਤਾ ਗਿਆ। ਜਦੋਂਕਿ ਸਿਟੀ ਵਿਚ ਘਰ-ਘਰ ਤੱਕ ਸਤਲੁਜ ਦਾ ਪਾਣੀ ਦੇਣ ਲਈ 805 ਕਰੋੜ ਦੇ ਸਰਫੇਸ ਵਾਟਰ ਪ੍ਰਾਜੈਕਟ ਲਈ 400 ਕਰੋੜ ਰੁਪਏ ਦਾ ਹਿੱਸਾ ਦਿੱਤਾ ਗਿਆ ਹੈ।
ਇਸ ਤਰ੍ਹਾਂ ਹੁਣ ਸਭ ਤੋਂ ਵੱਡਾ ਪ੍ਰਾਜੈਕਟ ਪਾਣੀ ਦਾ ਹੈ। ਇਹ ਦਿੱਕਤ ਹੈ ਕਿ ਸਾਰੇ ਪ੍ਰਾਜੈਕਟ ਹੌਲੀ ਗਤੀ ਨਾਲ ਚੱਲ ਰਹੇ ਹਨ। ਨਗਰ ਨਿਗਮ ਦੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਅਸੀਂ ਸਮਾਰਟ ਸਿਟੀ ਦੇ ਕੰਮਾਂ ਨੂੰ ਰੀਵਿਊ ਕਰਨ ਜਾ ਰਹੇ ਹਾਂ ਇਨ੍ਹਾਂ ਕੰਮਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ।
ਸਮਾਰਟ ਸਿਟੀ ਦੇ ਤਹਿਤ ਸਿਟੀ ਵਿਚ ਚੱਲ ਰਹੇ ਕੰਮਾਂ ਵਿਚ ਫਿਲਹਾਲ ਸਿਰਫ ਸਟ੍ਰੀਟ ਲਾਈਟਾਂ ਦਾ ਕੰਮ ਹੀ 90 ਫੀਸਦੀ ਪੂਰਾ ਹੋਇਆ ਹੈ। ਜਦੋਂ ਸਿਟੀ ਦੇ ਕੰਮਾਂ ਨੂੰ ਲੈ ਕੇ ਸਰਵੇਖਣ ਹੋਇਆ ਤਾਂ ਲੋਕਾਂ ਨੇ ਟ੍ਰੈਫਿਕ ਸਮੱਸਿਆ, ਸਫਾਈ, ਪ੍ਰਦੂਸ਼ਣ ਨੂੰ ਦੱਸਿਆ ਸੀ। ਇਸ ਦੇ ਲਈ ਸਿਟੀ ਬੱਸ ਸਰਵਿਸ, ਕੈਮਰਾ ਪ੍ਰਾਜੈਕਟ, ਸਮਾਰਟ ਰੋਡ ਦੀ ਵਿਵਸਥਾ ਕੀਤੀ ਗਈ। ਅੱਜ ਸਾਰੇ ਪ੍ਰਾਜੈਕਟ ਫਸੇ ਹੋਏ ਹਨ। 

Get the latest update about Jalandhar news, check out more about Truescoop news & Punjab news

Like us on Facebook or follow us on Twitter for more updates.