ਫ਼ਰੀਦਕੋਟ: ਸਤਿੰਦਰ ਸਰਤਾਜ ਦੇ ਸ਼ੋਅ ਦੌਰਾਨ 'ਆਪ' ਵਿਧਾਇਕ ਦੀ ਪਤਨੀ ਨੇ ਡੀਸੀ ਨਾਲ ਕੀਤੀ ਬਦਸਲੂਕੀ

ਵਿਧਾਇਕ ਦੀ ਪਤਨੀ ਨੇ ਡੀਸੀ ਨਾਲ ਇਸ ਹੱਦ ਤੱਕ ਬਦਸਲੂਕੀ ਕੀਤੀ ਕਿ ਡੀਸੀ ਨਾਰਾਜ਼ ਹੋ ਹੰਜੂਆ ਨਾਲ ਭਰੀਆਂ ਅੱਖਾਂ ਨਾਲ ਪ੍ਰੋਗਰਾਮ ਛੱਡ ਕੇ ਚਲੇ ਗਈ...

ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ ਕਿਉਂਕਿ ਇਸਦੇ ਇੱਕ ਵਿਧਾਇਕ ਦੀ ਪਤਨੀ ਦੀ ਹਰਕਤ ਕਰਕੇ ਮਾਮਲਾ ਭੱਖ ਗਿਆ ਹੈ। ਖ਼ਬਰ ਸਾਹਮਣੇ ਆਈ  ਹੈ ਕਿ ਇੱਕ ਵਿਧਾਇਕ ਦੀ ਪਤਨੀ ਦੀ ਫਰੀਦਕੋਟ ਦੇ ਡੀਸੀ ਨਾਲ ਕਿਸੇ ਕਾਰਨ ਕਰਕੇ ਗਰਮਾ-ਗਰਮ ਬਹਿਸ ਹੋ ਗਈ। ਇਹ ਬਹਿਸ ਦੌਰਾਨ ਵਿਧਾਇਕ ਦੀ ਪਤਨੀ ਨੇ ਡੀਸੀ ਨਾਲ ਇਸ ਹੱਦ ਤੱਕ ਬਦਸਲੂਕੀ ਕੀਤੀ ਕਿ ਡੀਸੀ ਨਾਰਾਜ਼ ਹੋ ਹੰਜੂ ਭਰੀਆਂ ਅੱਖਾਂ ਨਾਲ ਪ੍ਰੋਗਰਾਮ ਛੱਡ ਕੇ ਚਲੀ ਗਈ ।


ਘਟਨਾ ਫਰੀਦਕੋਟ ਦੀ ਦੱਸੀ ਜਾ ਰਹੀ ਹੈ। ਸੂਫੀ ਗਾਇਕ ਸਤਿੰਦਰ ਸਰਤਾਜ ਦੇ ਸਮਾਗਮ ਦੌਰਾਨ 'ਆਪ' ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਦੀ ਫਰੀਦਕੋਟ ਦੀ ਡੀਸੀ ਰੂਹੀ ਦੁੱਗ ਨਾਲ ਤਕਰਾਰ ਹੋ ਗਈ ਕਿਉਂਕਿ ਉਹ ਵੀਵੀਆਈਪੀ ਸੈਕਸ਼ਨ ਵਿੱਚ ਸੀਟ ਨਾ ਮਿਲਣ ਕਾਰਨ ਨਾਖੁਸ਼ ਸੀ। ਵਿਧਾਇਕ ਦੀ ਪਤਨੀ ਬੇਅੰਤ ਕੌਰ ਨੇ ਡੀਸੀ ਨੂੰ ਇੰਨੀ ਬੁਰੀ ਤਰ੍ਹਾਂ ਝਿੜਕਿਆ ਅਤੇ ਜ਼ਲੀਲ ਕੀਤਾ ਕਿ ਉਨ੍ਹਾਂ ਨੇ ਮੌਕੇ 'ਤੇ ਹੀ ਪ੍ਰੋਗਰਾਮ ਛੱਡਣ ਦਾ ਫੈਸਲਾ ਕਰ ਲਿਆ। ਇਸ ਮੁੱਦੇ 'ਤੇ ਅਜੇ ਤੱਕ ਕਿਸੇ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਘਟਨਾ ਵੀਰਵਾਰ ਰਾਤ ਨੂੰ ਬਾਬਾ ਫਰੀਦ ਮੇਲੇਂ 'ਚ ਸਤਿੰਦਰ ਸਰਤਾਜ ਦੇ ਸੰਗੀਤ ਸਮਾਰੋਹ ਦੌਰਾਨ ਵਾਪਰੀ। ਵਿਧਾਇਕ ਦੀ ਪਤਨੀ ਨੂੰ ਸੀਟ ਨਾ ਮਿਲਣ ਕਾਰਨ ਉਹ ਸਮਾਗਮ ਛੱਡ ਕੇ ਚਲੀ ਗਈ ਪਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ। ਰਾਤ ਦੇ ਖਾਣੇ ਦੌਰਾਨ ਹੀ ਬੇਅੰਤ ਕੌਰ ਨੇ ਡੀਸੀ ਨੂੰ ਮੁੜ ਤਾੜਨਾ ਕੀਤੀ ਅਤੇ ਮਾਹੌਲ ਅਸ਼ਾਂਤ ਹੋ ਗਿਆ ਜਿਸ ਕਾਰਨ ਡੀਸੀ ਨੂੰ ਮੌਕੇ ’ਤੇ ਹੀ ਛੱਡਣਾ ਪਿਆ। ਹੁਣ ਸਮਾਂ ਹੀ ਦਸੇਗਾ ਕਿ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ। 

Get the latest update about LATEST PUNJAB NEWS, check out more about AAP MLA GURDIT SEKHON, DC FARIDKOT, PUNJAB NEWS & SATINDER SARTAJ SHOW

Like us on Facebook or follow us on Twitter for more updates.