ਸਰਕਾਰ-ਕਿਸਾਨਾਂ ਵਿਚਾਲੇ 9ਵੇਂ ਦੌਰ ਦੀ ਗੱਲਬਾਤ ਸ਼ੁਰੂ, ਟਿਕੈਟ ਬੋਲੇ-ਸੁਪਰੀਮ ਕੋਰਟ ਕਹੇ ਤਾਂ ਨਹੀਂ ਕਰਾਂਗੇ ਟਰੈਕਟਰ ਰੈਲੀ

ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਉੱਤੇ ਵਿਵਾਦ ਦੇ ਵਿਚਾਲੇ ਅੱਜ ਫਿਰ ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਵਿ...

ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਉੱਤੇ ਵਿਵਾਦ ਦੇ ਵਿਚਾਲੇ ਅੱਜ ਫਿਰ ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਵਿਚਾਲੇ ਬੈਠਕ ਸ਼ੁਰੂ ਹੋ ਗਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਬੈਠਕ ਤੋਂ ਕੁਝ ਹੱਲ ਨਿਕਲੇਗਾ। ਹਾਲਾਂਕਿ ਕਿਸਾਨ ਸੰਗਠਨ ਅਜੇ ਵੀ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਉੱਤੇ ਅੜੇ ਹੋਏ ਹਨ।

ਕਿਸਾਨ ਸੰਗਠਨਾਂ ਅਤੇ ਸਰਕਾਰ ਦੇ ਵਿਚਾਲੇ 9ਵੇਂ ਦੌਰ ਦੀ ਗੱਲਬਾਤ ਸ਼ੁਰੂ ਹੋ ਗਈ ਹੈ, ਇਹ ਚਰਚਾ ਵਿਗਿਆਨ ਭਵਨ ਵਿਚ ਹੋ ਰਹੀ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਟ ਨੇ ਬਿਆਨ ਦਿੱਤਾ ਹੈ ਕਿ ਜੇਕਰ ਸੁਪਰੀਮ ਕੋਰਟ ਕਹੇਗਾ ਤਾਂ ਕਿਸਾਨ ਆਪਣੀ ਰਿਪਬਲਿਕ ਡੇਅ ਵਾਲੀ ਟਰੈਕਟਰ ਰੈਲੀ ਨੂੰ ਵਾਪਸ ਲੈ ਲੈਣਗੇ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਹੈ, ਜੋ ਲਾਲਕਿਲੇ ਤੱਕ ਜਾਣਗੇ।

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਦੌਰਾਨ ਕਿਹਾ ਕਿ ਸੁਪਰੀਮ ਕੋਰਟ ਵਲੋਂ ਜੋ ਫੈਸਲਾ ਲਿਆ ਗਿਆ ਹੈ, ਉਹ ਉਸ ਦਾ ਸਵਾਗਤ ਕਰਦੇ ਹਨ। ਸਰਕਾਰ ਵਲੋਂ ਅਦਾਲਤ ਵਲੋਂ ਗਠਿਤ ਕਮੇਟੀ ਦੇ ਸਾਹਮਣੇ ਆਪਣਾ ਪੱਖ ਰੱਖਿਆ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਇਹ ਮਾਮਲਾ ਗੱਲਬਾਤ ਨਾਲ ਜਲਦੀ ਨਿਪਟੇ। 

Get the latest update about supreme court, check out more about farmer protest, talk & government

Like us on Facebook or follow us on Twitter for more updates.