ਦਿੱਲੀ : ਕਿਸਾਨ ਬਿੱਲਾਂ ਦੇ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਨੇ ਫੂਕਿਆ ਟ੍ਰੈਕਟਰ

ਦਿੱਲੀ, ਹਰਿਆਣਾ ਅਤੇ ਪੰਜਾਬ ਸਮੇਤ ਦੇਸ਼ ਦੇ ਕਈ ਇਲਾਕਿਆਂ 'ਚ ਖੇਤੀ ਨਾਲ ਜੁੜੇ ਬਿੱਲਾਂ ਦਾ ਵਿਰੋਧ ਜਾਰੀ ਹੈ। ਇਸੇ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਨੇ...

ਨਵੀਂ ਦਿੱਲੀ— ਦਿੱਲੀ, ਹਰਿਆਣਾ ਅਤੇ ਪੰਜਾਬ ਸਮੇਤ ਦੇਸ਼ ਦੇ ਕਈ ਇਲਾਕਿਆਂ 'ਚ ਖੇਤੀ ਨਾਲ ਜੁੜੇ ਬਿੱਲਾਂ ਦਾ ਵਿਰੋਧ ਜਾਰੀ ਹੈ। ਇਸੇ ਵਿਰੋਧ 'ਚ ਪ੍ਰਦਰਸ਼ਨਕਾਰੀਆਂ ਨੇ ਅੱਜ ਦਿੱਲੀ 'ਚ ਇੰਡੀਆ ਗੇਟ ਦੇ ਕੋਲ੍ਹ ਇਕ ਟ੍ਰੈਕਟਰ ਸਾੜ ਦਿੱਤਾ। ਪੰਜਾਬ ਯੂਥ ਕਾਂਗਰਸ ਦੇ ਕਾਰਜਕਰਤਾ ਇਕ ਟਰੱਕ 'ਚ ਰੱਖ ਕੇ ਟ੍ਰੈਕਟਰ ਲਿਆਏ ਅਤੇ ਫਿਰ ਹੇਠਾਂ ਉਤਾਰ ਕੇ ਉਸ ਨੂੰ ਅੱਗ ਲਾ ਦਿੱਤੀ। ਇਸ ਮਾਮਲੇ 'ਚ ਪੁਲਸ ਨੇ 5 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।

ਰਾਹੁਲ ਬੋਲੇ— ਕਿਸਾਨਾਂ ਦੀ ਆਵਾਜ਼ ਦੱਬ ਦਿੱਤੀ ਗਈ
ਕਾਂਗਰਸ ਨੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਹੈ ਕਿ ਨਵੇਂ ਖੇਤਾਬਾੜੀ ਜਾਂ ਕਿਸਾਨ ਬਿੱਲ ਕਿਸਾਨਾਂ ਲਈ ਮੌਤ ਦੀ ਸਜ਼ਾ ਵਰਗੇ ਹਨ। ਸੰਸਦ ਦੇ ਅੰਦਰ ਅਤੇ ਬਾਹਰ ਕਿਸਾਨਾਂ ਦੀ ਆਵਾਜ਼ ਦੱਬ ਦਿੱਤੀ ਗਈ ਹੈ।

ਅਮਰਿੰਦਰ ਬੋਲੇ— ਭਾਜਪਾ ਪੂੰਜੀ-ਪਤੀਆਂ ਦੇ ਹਿੱਤ ਦੇਖਦੀ ਹੈ
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਾਂਸ਼ਹਿਰ ਜ਼ਿਲ੍ਹੇ 'ਚ ਸਥਿਤ ਸ਼ਹੀਦ ਭਗਤ ਸਿੰਘ ਦੇ ਪਿੰਡ ਖੱਟਕੜ ਕਲਾਂ 'ਚ ਚੱਲ ਰਹੇ ਕਿਸਾਨਾਂ ਦੇ ਧਰਨੇ 'ਚ ਸ਼ਾਮਲ ਹੋਣ ਲਈ ਪਹੁੰਚ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਪੂੰਜੀ-ਪਤੀਆਂ ਦੇ ਹਿੱਤਾਂ ਨੂੰ ਦੇਖਦੀ ਹੈ। ਸਾਰੀ ਖੇਡ ਜ਼ਰੂਰਤ ਦੀ ਹੈ। ਜਦੋਂ ਜ਼ਰੂਰਤ ਹੁੰਦੀ ਹੈ ਤਾਂ ਕਿਸਾਨ ਯਾਦ ਆਉਂਦੇ ਹਨ, ਨਹੀਂ ਤਾਂ ਅਡਾਣੀ-ਅੰਬਾਨੀ ਹੀ ਦਿਖਾਈ ਦਿੰਦੇ ਹਨ। ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਆਪਣੇ ਰਾਜ ਦੇ ਕਾਨੂੰਨ 'ਚ ਸੋਧ ਸਮੇਤ ਸਾਰੇ ਵਿਕਲਪਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਤਾਮਿਲਨਾਡੂ 'ਚ ਵੀ ਪ੍ਰਦਰਸ਼ਨ ਚੱਲ ਰਹੇ ਹਨ। ਕਾਂਚੀਪੁਰਮ ਦੇ ਕੀਝਾਂਬੀ ਪਿੰਡ 'ਚ ਡੀ.ਐੱਮ.ਕੇ ਦੇ ਪ੍ਰਧਾਨ ਐੱਮ.ਕੇ ਸਟਾਲਿਨ ਪ੍ਰਦਰਸ਼ਨ 'ਚ ਸ਼ਾਮਲ ਹੋਏ। ਓਧਰ ਕਰਨਾਟਕ 'ਚ ਵੀ ਕਿਸਾਨਾਂ ਨੇ ਅੱਜ ਬੰਦ ਰੱਖਿਆ ਹੈ। ਬੈਂਗਲੁਰੂ ਅਤੇ ਸ਼ਿਵਮੋਗਾ ਸਮੇਤ ਕਈ ਜਗ੍ਹਾ 'ਤੇ ਕਿਸਾਨ ਸੰਗਠਨ ਵਿਰੋਧ ਕਰ ਰਹੇ ਹਨ।

ਕਿਸਾਨ ਜੱਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਐਤਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤਿੰਨ ਕਿਸਾਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਤੋਂ ਅਪੀਲ ਕੀਤੀ ਸੀ ਕਿ ਇਹ ਬਿੱਲ ਕਿਸਾਨ ਵਿਰੋਧੀ ਹਨ, ਅਜਿਹੇ 'ਚ ਇਸ 'ਤੇ ਉਹ ਦਸਤਖ਼ਤ ਨਾ ਕਰਨ। ਕਈ ਦਿਨਾਂ ਤੋਂ ਇਨ੍ਹਾਂ ਬਿੱਲਾਂ ਵਿਰੁੱਧ ਸੜਕਾਂ 'ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਇਸ ਮਨਜ਼ੂਰੀ ਦੇ ਨਾਲ ਹੀ ਹੁਣ ਇਹ ਤਿੰਨੇ ਬਿੱਲ ਕਾਨੂੰਨ ਬਣ ਗਏ ਹਨ। ਖੇਤੀ ਕਾਨੂੰਨਾਂ 'ਚ ਖੇਤੀ ਉਤਪਾਦਨ ਵਪਾਰ ਅਤੇ ਵਣਜ (ਸੋਧ ਅਤੇ ਸੁਵਿਧਾ) ਐਕਟ 2020 ਅਤੇ ਕਿਸਾਨ (ਬੰਦੋਬਸਤੀ ਅਤੇ ਸੁਰੱਖਿਆ) ਸਮਝੌਤਾ ਅਤੇ ਖੇਤੀ ਸੇਵਾ ਐਕਟ 2020 ਸ਼ਾਮਲ ਹਨ।

ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਜੰਮੂ ਕਸ਼ਮੀਰ ਅਧਿਕਾਰਿਤ ਭਾਸ਼ਾ ਬਿੱਲ 2020 ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਸ ਮਨਜ਼ੂਰੀ ਤੋਂ ਬਾਅਦ ਇਸ ਬਿੱਲ ਨੇ ਕਾਨੂੰਨ ਦਾ ਰੂਪ ਲੈ ਲਿਆ ਹੈ। ਇਸ ਕਾਨੂੰਨ ਦੇ ਜ਼ਰੀਏ ਜੰਮੂ-ਕਸ਼ਮੀਰ ਦੀਆਂ ਅਧਿਕਾਰਿਤ ਭਾਸ਼ਾਵਾਂ ਦੀ ਸੂਚੀ 'ਚ ਉਰਦੂ ਅਤੇ ਅੰਗਰੇਜ਼ੀ ਤੋਂ ਇਲਾਵਾ ਕਸ਼ਮੀਰੀ, ਡੋਗਰੀ ਅਤੇ ਹਿੰਦੀ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲ ਹੀ 'ਚ ਮਾਨਸੂਨ ਸੈਸ਼ਨ ਦੌਰਾਨ ਸੰਸਦ ਨੇ ਜੰਮੂ-ਕਸ਼ਮੀਰ ਅਧਿਕਾਰਕ ਭਾਸ਼ਾ ਬਿੱਲ ਨੂੰ ਪਾਸ ਕੀਤਾ ਸੀ। ਜਾਰੀ ਗਜ਼ਟ ਨੋਟੀਫਿਕੇਸ਼ਨ ਅਨੁਸਾਰ, ਜੰਮੂ ਕਸ਼ਮੀਰ ਅਧਿਕਾਰਕ ਭਾਸ਼ਾ ਬਿੱਲ 2020 ਨੂੰ ਰਾਸ਼ਟਰਪਤੀ ਨੇ 26 ਸਤੰਬਰ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ।

ਬਿੱਲਾਂ ਦੇ ਵਿਰੋਧ 'ਚ ਅਕਾਲੀ ਦਲ ਐੱਨ.ਡੀਏ ਤੋਂ ਵੱਖ ਹੋਇਆ
ਕਿਸਾਨ ਬਿਲਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਅਤੇ ਮੋਦੀ ਕੈਬਨਿਟ 'ਚ ਫੂਡ ਪ੍ਰੋਸੈਸਿੰਗ ਮਿਨਿਸਟਰ ਰਹੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ। ਸ਼ਨੀਵਾਰ ਨੂੰ ਅਕਾਲੀ ਦਲ ਨੇ ਐੱਨ.ਡੀ.ਏ ਤੋਂ ਵੱਖ ਹੋਣ ਦਾ ਐਲਾਨ ਵੀ ਕਰ ਦਿੱਤਾ।Get the latest update about Haryana Punjab Farmers Protest, check out more about News In Punjabi, Punjab Rail Stop Movement, Kisan bill 2020 & Ram Nath Kovind

Like us on Facebook or follow us on Twitter for more updates.