ਕਿਸਾਨਾਂ ਦੀ ਟਰੈਕਟਰ ਰੈਲੀ 'ਤੇ SC ਦੀ ਟਿੱਪਣੀ, ਕਿਹਾ-ਦਿੱਲੀ 'ਚ ਕਿਸ ਨੂੰ ਦਾਖਲਾ ਦੇਣਾ ਹੈ, ਇਹ ਤੈਅ ਕਰਨਾ ਪੁਲਸ ਦਾ ਕੰਮ

ਖੇਤੀਬਾੜੀ ਕਾਨੂੰਨਾਂ ਦੇ ਮਸਲੇ ਉੱਤੇ ਜਾਰੀ ਕਿਸਾਨਾਂ ਦੇ ਅੰਦੋਲਨ ਵਿਚਾਲੇ ਹੁਣ ਹਰ ਕਿਸੇ ਦੀਆਂ ਨਜ਼...

ਖੇਤੀਬਾੜੀ ਕਾਨੂੰਨਾਂ ਦੇ ਮਸਲੇ ਉੱਤੇ ਜਾਰੀ ਕਿਸਾਨਾਂ ਦੇ ਅੰਦੋਲਨ ਵਿਚਾਲੇ ਹੁਣ ਹਰ ਕਿਸੇ ਦੀਆਂ ਨਜ਼ਰਾਂ 26 ਜਨਵਰੀ ਯਾਨੀ ਗਣਤੰਤਰ ਦਿਵਸ ਉੱਤੇ ਟਿਕੀਆਂ ਹਨ। ਕਿਸਾਨਾਂ ਨੇ ਇਸ ਦਿਨ ਵੱਡੀ ਟਰੈਕਟਰ ਰੈਲੀ ਕੱਢਣ ਦੀ ਗੱਲ ਕਹੀ ਹੈ, ਜਿਸ ਦਾ ਦਿੱਲੀ ਪੁਲਸ ਨੇ ਵਿਰੋਧ ਕੀਤਾ। ਹੁਣ ਜਦੋਂ ਸੋਮਵਾਰ ਨੂੰ ਇਸ ਮਸਲੇ ਉੱਤੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਤਾਂ ਚੀਫ ਜਸਟਿਸ ਨੇ ਟਿੱਪਣੀ ਕੀਤੀ ਹੈ ਕਿ ਮਾਰਚ ਜਾਂ ਧਰਨੇ ਦੀ ਆਗਿਆ ਦੇਣਾ ਕੋਰਟ ਦਾ ਨਹੀਂ ਪੁਲਸ ਦਾ ਕੰਮ ਹੈ।

ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਗਣਤੰਤਰ ਦਿਵਸ ਮੌਕੇ ਉਹ ਦਿੱਲੀ ਵਿਚ ਟਰੈਕਟਰ ਰੈਲੀ ਕੱਢਣਗੇ। ਇਹ ਟਰੈਕਟਰ ਰੈਲੀ ਦਿੱਲੀ ਦੀ ਰਿੰਗ ਰੋਡ ਉੱਤੇ ਹੋਵੇਗੀ। ਹਾਲਾਂਕਿ ਦਿੱਲੀ ਪੁਲਸ ਨੇ ਇਸ ਦਾ ਵਿਰੋਧ ਕੀਤਾ ਅਤੇ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦਿੱਤਾ। ਇਸ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਗਈ।

ਸੋਮਵਾਰ ਨੂੰ ਜਦੋਂ ਇਸ ਮਸਲੇ ਦੀ ਸੁਣਵਾਈ ਹੋਈ ਤਾਂ ਚੀਫ ਜਸਟਿਸ ਵਲੋਂ ਸਖਤ ਟਿੱਪਣੀ ਕੀਤੀ ਗਈ। ਚੋਟੀ ਦੀ ਅਦਾਲਤ ਨੇ ਕਿਹਾ ਕਿ ਰਾਮਲੀਲਾ ਮੈਦਾਨ ਵਿਚ ਪ੍ਰਦਰਸ਼ਨ ਦੀ ਆਗਿਆ ਉੱਤੇ ਪੁਲਸ ਨੂੰ ਫੈਸਲਾ ਕਰਨਾ ਹੈ। ਨਾਲ ਹੀ ਅਦਾਲਤ ਨੇ ਕਿਹਾ ਕਿ ਸ਼ਹਿਰ ਵਿਚ ਕਿੰਨੇ ਲੋਕ, ਕਿਵੇਂ ਆਉਣਗੇ ਇਹ ਪੁਲਸ ਤੈਅ ਕਰੇਗੀ। ਚੀਫ ਜਸਟੀਸ ਨੇ ਕਿਹਾ ਕਿ ਕੀ ਹੁਣ ਅਦਾਲਤ ਨੂੰ ਦੱਸਣਾ ਹੋਵੇਗਾ ਕਿ ਸਰਕਾਰ ਦੇ ਕੋਲ ਪੁਲਸ ਐਕਟ ਦੇ ਤਹਿਤ ਕੀ ਸ਼ਕਤੀ ਹੈ। ਹਾਲਾਂਕਿ, ਜਦੋਂ ਸਾਲਿਸਿਟਰ ਜਨਰਲ ਵਲੋਂ ਗਣਤੰਤਰ ਦਿਨ ਦਾ ਹਵਾਲਾ ਦੇ ਕੇ ਅਦਾਲਤ ਦੇ ਹੁਕਮ ਦੀ ਅਪੀਲ ਕੀਤੀ ਤਾਂ ਹੁਣ ਇਸ ਉੱਤੇ ਵਿਸਥਾਰ ਨਾਲ ਬੁੱਧਵਾਰ ਨੂੰ ਸੁਣਵਾਈ ਕੀਤੀ ਜਾਵੇਗੀ।

ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ। ਜਿੱਥੇ ਅਦਾਲਤ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ,  ਜੋ ਕਿਸਾਨਾਂ ਅਤੇ ਸਰਕਾਰ ਵਿਚਾਲੇ ਜਾਰੀ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਵਿਵਾਦ ਨੂੰ ਖਤਮ ਕਰਨ ਦਾ ਕੰਮ ਕਰੇਗੀ। ਇਸ ਵਿਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ ਹੈ, ਕਿਸਾਨਾਂ ਨੇ ਕਮੇਟੀ ਦਾ ਬਾਈਕਾਟ ਕਰਨ ਦੀ ਗੱਲ ਕਹੀ ਹੈ।

Get the latest update about supreme court, check out more about tractor rally, republic day, delhi police & farmer protest

Like us on Facebook or follow us on Twitter for more updates.