ਕਿਸਾਨ ਅੰਦੋਲਨ: ਰਿਹਾਨਾ ਦੀ ਤਾਰੀਫ 'ਚ ਹੋਏ ਟਵੀਟ ਨੂੰ ਟਵਿਟਰ CEO ਜੈਕ ਨੇ ਕੀਤਾ ‘ਲਾਈਕ’

ਭਾਰਤ ਵਿਚ ਜਾਰੀ ਕਿਸਾਨਾਂ ਦਾ ਅੰਦੋਲਨ ਹੁਣ ਦੁਨੀਆ ਵਿਚ ਸੁਰਖੀਆਂ ਬਟੋਰ ਚੁੱਕਿਆ ਹੈ। ਪਾਪ ਸਟਾਰ ਰਿਹਾਨਾ ਦੇ ਅੰਦੋਲ

ਭਾਰਤ ਵਿਚ ਜਾਰੀ ਕਿਸਾਨਾਂ ਦਾ ਅੰਦੋਲਨ ਹੁਣ ਦੁਨੀਆ ਵਿਚ ਸੁਰਖੀਆਂ ਬਟੋਰ ਚੁੱਕਿਆ ਹੈ। ਪਾਪ ਸਟਾਰ ਰਿਹਾਨਾ ਦੇ ਅੰਦੋਲਨ ਦੇ ਸਮਰਥਨ ਵਿਚ ਟਵੀਟ ਕਰਨ ਤੋਂ ਬਾਅਦ ਕਈ ਗਲੋਬਲ ਸੈਲੇਬ੍ਰਿਟੀ ਨੇ ਇਸ ਮਸਲੇ ਉੱਤੇ ਆਪਣੀ ਗੱਲ ਰੱਖੀ ਹੈ, ਜਿਸ ਦੇ ਬਾਅਦ ਭਾਰਤੀ ਰਾਜਨੀਤੀ ਵਿਚ ਵੀ ਹਲਚਲ ਜਾਰੀ ਹੈ। ਇਸ ਸਭ ਵਿਚਾਲੇ ਟਵਿੱਟਰ ਦੇ ਸੀਈਓ ਜੈਕ ਡਾਰਸੀ ਨੇ ਹਾਲ ਹੀ ਵਿਚ ਕੁਝ ਉਨ੍ਹਾਂ ਟਵੀਟਸ ਨੂੰ ਲਾਈਕ ਕੀਤਾ ਹੈ, ਜਿਨ੍ਹਾਂ ਵਿਚ ਕਿਸਾਨ ਅੰਦੋਲਨ ਦੇ ਹੱਕ ਵਿਚ ਬੋਲਣ ਲਈ ਰਿਹਾਨਾ ਦੀ ਤਾਰੀਫ ਕੀਤੀ ਗਈ ਹੈ।

ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦੀ ਸੰਪਾਦਕ ਕੈਰਨ ਨੇ ਹਾਲ ਹੀ ਵਿਚ ਰਿਹਾਨਾ ਦੀ ਤਾਰੀਫ ਵਿਚ ਕਈ ਟਵੀਟ ਕੀਤੇ। ਕੈਰਨ ਵਲੋਂ ਰਿਹਾਨਾ ਦੀ ਤਾਰੀਫ ਕੀਤੀ ਗਈ ਕਿ ਉਨ੍ਹਾਂ ਨੇ ਭਾਰਤ ਵਿਚ ਕਈ ਮਹੀਨਿਆਂ ਤੋਂ ਜਾਰੀ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿਚ ਆਪਣੀ ਆਵਾਜ਼ ਚੁੱਕੀ ਹੈ। ਕੈਰਨ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਕਿ ਰਿਹਾਨਾ ਨੇ ਕਈ ਅੰਦੋਲਨਾਂ ਨੂੰ ਲੈ ਕੇ ਸੂਡਾਨ, ਨਾਈਜੀਰੀਆ ਅਤੇ ਹੁਣ ਭਾਰਤ ਦੇ ਮਸਲੇ ਉੱਤੇ ਆਪਣੀ ਗੱਲ ਕਹੀਆਂ ਹਨ। 

ਰਿਹਾਨਾ ਦੀ ਤਾਰੀਫ ਵਾਲੇ ਇਨ੍ਹਾਂ ਕੁਝ ਟਵੀਟ ਨੂੰ ਟਵਿੱਟਰ ਦੇ ਸੀਈਓ ਜੈਕ ਡਾਰਸੀ ਨੇ ਵੀ ਲਾਈਕ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਵਾਸ਼ਿੰਗਟਨ ਪੋਸਟ ਦੀ ਸੰਪਾਦਕ ਦੁਆਰਾ ਇਸ ਤੋਂ ਪਹਿਲਾਂ ਅਪੀਲ ਕੀਤੀ ਗਈ ਸੀ ਕਿ ਟਵਿੱਟਰ ਨੂੰ ਭਾਰਤ ਵਿਚ ਜਾਰੀ ਕਿਸਾਨਾਂ ਦੇ ਅੰਦੋਲਨ ਉੱਤੇ ਸਪੈਸ਼ਲ ਇਮੋਜੀ ਕੱਢਣੀ ਚਾਹੀਦੀ ਹੈ। ਜਿਵੇਂ ਕ‌ਿ ਅਮਰੀਕਾ ਦੇ ਬਲੈਕ ਲਾਈਫ ਮੈਟਰਸ ਦੇ ਵੇਲੇ ਕੀਤਾ ਗਿਆ ਸੀ। ਜੈਕ ਡਾਰਸੀ ਨੇ ਇਸ ਟਵੀਟ ਨੂੰ ਵੀ ਲਾਈਕ ਕੀਤਾ ਸੀ।

ਤੁਹਾਨੂੰ ਦੱਸ ਦਈਏ ਕਿ ਰਿਹਾਨਾ ਤੋਂ ਇਲਾਵਾ ਕਲਾਈਮੇਟ ਚੇਂਜ ਐਕਟੀਵਿਸਟ ਗਰੇਟਾ ਥਨਬਰਗ, ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਰਿਸ਼ਤੇਦਾਰ ਮੀਨਾ ਹੈਰਿਸ ਨੇ ਵੀ ਕਿਸਾਨਾਂ ਦੇ ਹੱਕ ਵਿਚ ਆਪਣੀ ਆਵਾਜ਼ ਚੁੱਕੀ ਸੀ। ਜਿਸ ਦੇ ਬਾਅਦ ਭਾਰਤ ਵਿਚ ਕਾਫ਼ੀ ਬਵਾਲ ਹੋਇਆ। ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕਿਸਾਨ ਅੰਦੋਲਨ ਨੂੰ ਇਕ ਅੰਦਰੂਨੀ ਮਸਲਾ ਦੱਸਿਆ ਅਤੇ ਕਿਸੇ ਵੀ ਬਾਹਰੀ ਟਿੱਪਣੀ ਉੱਤੇ ਇਤਰਾਜ਼ ਜਤਾਇਆ।

Get the latest update about twitter, check out more about farmer protest, jack dorsey, india & rihanna

Like us on Facebook or follow us on Twitter for more updates.