ਕਿਸਾਨ ਅੰਦੋਲਨ ਵਿਚਾਲੇ Twitter India ਦੀ ਪਬਲਿਕ ਪਾਲਿਸੀ ਡਾਇਰੈਕਟਰ ਨੇ ਦਿੱਤਾ ਅਸਤੀਫਾ

ਕਿਸਾਨਾਂ ਦੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਚੱਲ ਰਹੇ ਅੰਦੋਲਨ ਦੇ ਵਿਚਾਲੇ Twitter India ਦੀ ਪਬਲਿ...

ਕਿਸਾਨਾਂ ਦੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਚੱਲ ਰਹੇ ਅੰਦੋਲਨ ਦੇ ਵਿਚਾਲੇ Twitter India ਦੀ ਪਬਲਿਕ ਪਾਲਿਸੀ ਡਾਇਰੈਕਟਰ ਮਹਿਮਾ ਕੌਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਮਹਿਮਾ ਕੌਲ ਇਸ ਸਾਲ ਦੇ ਮਾਰਚ ਅੰਤ ਤਕ ਟਵਿੱਟਰ ਦਾ ਕੰਮਕਾਜ ਸੰਭਾਲੇਗੀ। ਉਹ ਪਿਛਲੇ 5 ਸਾਲ ਤੋਂ ਟਵਿੱਟਰ ਇੰਡੀਆ ਦੇ ਪਬਲਿਕ ਪਾਲਿਸੀ ਡਾਇਰੈਕਟਰ ਦੇ ਅਹੁਦੇ 'ਤੇ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੌਲ ਨੇ ਨਿੱਜੀ ਕਾਰਨਾਂ ਕਰ ਕੇ ਅਸਤੀਫ਼ਾ ਦਿੱਤਾ ਹੈ। ਮਾਈਕ੍ਰੋ ਬਲਾਗਿੰਗ ਕੰਪਨੀ ਟਵਿੱਟਰ ਨੇ ਐਤਵਾਰ ਨੂੰ ਮਹਿਮਾ ਕੌਲ ਦੇ ਅਹੁਦੇ ਛੱਡਣ ਦੀ ਜਾਣਕਾਰੀ ਦਿੱਤੀ ਹੈ।

ਕਿਸਾਨ ਅੰਦੋਲਨ ਵਿਵਾਦ ਦੌਰਾਨ ਦਿੱਤਾ ਅਸਤੀਫ਼ਾ
ਹਾਲਾਂਕਿ ਮਹਿਮਾ ਕੌਲ ਦਾ ਅਸਤੀਫ਼ਾ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਕਿਸਾਨ ਅੰਦੋਲਨ ਦੇ ਟਵੀਟ 'ਤੇ ਉਸ ਨਾਲ ਜੁੜਿਆ ਵਿਵਾਦ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ਹਾਲ ਹੀ 'ਚ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਹਿੰਸਾ ਫੈਲਾਉਣ ਵਾਲੇ ਹੁੱਲੜਬਾਜ਼ੀਆਂ ਦੇ ਟਵਿੱਟਰ ਹੈਂਡਲ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਸੀ ਪਰ ਸਰਕਾਰ ਦੀ ਬਿਨਾਂ ਸਲਾਹ ਦੇ ਟਵਿੱਟਰ ਵੱਲੋਂ ਹਿੰਸਕ ਕਿਸਾਨਾਂ ਦੇ ਟਵਿੱਟਰ ਹੈਂਡਲ ਨੂੰ ਅਨਬਲਾਕ ਕਰ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਤੇ ਟਵਿੱਟਰ ਇੰਡੀਆ ਵਿਚਕਾਰ ਵਿਵਾਦ ਵਧਿਆ ਸੀ। 

ਨਾਲ ਹੀ Twitter ਨੂੰ ਪਿਛਲੇ ਮਹੀਨੇ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖ਼ਾਸ ਕਰ ਜਦੋਂ ਟਵਿੱਟਰ ਵੱਲੋਂ ਸਾਲ ਨਵੰਬਰ 2020 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵਿੱਟਰ ਹੈਂਡਲ ਕੁਝ ਸਮੇਂ ਲਈ ਬਲਾਕ ਕਰ ਦਿੱਤਾ ਸੀ। ਇਸ ਤੋਂ ਬਾਅਦ ਜਨਵਰੀ 2021 ਦੀ ਸੰਸਦੀਅ ਨੀਤੀ ਦੀ ਬੈਠਕ 'ਚ ਟਵਿੱਟਰ ਦੇ ਅਧਿਕਾਰੀਆਂ ਤੋਂ ਪੁੱਛਿਆ ਗਿਆ ਸੀ ਕਿ ਆਖਿਰ ਕਿਹੜੇ ਕਾਰਨ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵਿੱਟਰ ਹੈਂਡਲ ਨੂੰ ਬਲਾਕ ਕੀਤਾ ਗਿਆ ਸੀ।

Get the latest update about Farmer protest, check out more about Twitter, resigned, public policy director & India

Like us on Facebook or follow us on Twitter for more updates.