ਪੰਜਾਬ ‘ਚ ਕਿਸਾਨਾਂ ਕੱਟੇ ਜਿਓ ਟਾਵਰਾਂ ਦੇ ਬਿਜਲੀ ਕੁਨੈਕਸ਼ਨ, ਵੀਡੀਓ ਵਾਇਰਲ

ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਸੇਕ ਹੁਣ ਕਾਰਪੋਰੇਟ ਘਰਾਣਿਆਂ ਨੂੰ ਲੱਗਣ ਲੱਗਾ ਹੈ। ਕਿਸਾਨ ਅੰਦੋਲ...

ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਸੇਕ ਹੁਣ ਕਾਰਪੋਰੇਟ ਘਰਾਣਿਆਂ ਨੂੰ ਲੱਗਣ ਲੱਗਾ ਹੈ। ਕਿਸਾਨ ਅੰਦੋਲਨ ਕਰਕੇ ਲੋਕ ਪੰਜਾਬ ਦੇ ਪਿੰਡਾਂ ਵਿਚ ਜੀਓ ਮੋਬਾਈਲ ਕੰਪਨੀ ਦੇ ਕੁਨੈਕਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਹੋਰ ਸਾਮਾਨ ਦਾ ਬਾਈਕਾਟ ਕਰਨ ਲੱਗੇ ਹਨ। ਪੰਜਾਬ ‘ਚ ਲੱਗੇ ਜੀਓ ਮੋਬਾਈਲ ਕੰਪਨੀ ਦੇ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਸਿਲਸਿਲਾ ਆਮ ਹੋ ਗਿਆ ਹੈ। ਇਸ ਦੌਰਾਨ ਕਈ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਸਾਫ ਦਿਖਾਈ ਦੇ ਰਿਹਾ ਕਿ ਕਿਸਾਨ ਨੌਜਵਾਨ ਜਿਓ ਟਾਵਰਾਂ ਦੇ ਕੁਨੈਕਸ਼ਨ ਕੱਟ ਰਹੇ ਹਨ।
ਇਸੇ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿਚ ਕਿਸਾਨ ਮਜ਼ਦੂਰਾਂ ਨੇ ਜੀਓ ਦੇ ਟਾਵਰਾਂ ਦੇ ਕੁਨੈਕਸ਼ਨ ਕੱਟੇ ਅਤੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਓਦੋਂ ਤੱਕ ਉਹ ਜੀਓ ਦੇ ਟਾਵਰ ਨਹੀਂ ਚੱਲਣ ਦੇਣਗੇ। ਕਿਸਾਨ ਆਗੂਆਂ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਲੋਕਾਂ ਨੂੰ ਆਪਣਾ ਸੰਦੇਸ਼ ਵੀ ਦਿੱਤਾ ਹੈ ਕਿ ਸਾਰੇ ਵਰਗਾਂ ਦੇ ਲੋਕ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਮੂੰਹਤੋੜ ਜਵਾਬ ਦੇਣ। ਇਸ ਦੇ ਨਾਲ ਹੀ ਬਠਿੰਡਾ ਦੇ ਪਿੰਡ ਕੋਟਾ ਨੱਠਾ ਸਿੰਘ ਵਿੱਚ ਵੀ ਕਿਸਾਨਾਂ ਨੇ ਜੀਓ ਕੰਪਨੀ ਦਾ ਟਾਵਰ ਬੰਦ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਮਾਨਸਾ ‘ਚ ਵੀਜੀਓ ਕੰਪਨੀ ਦਾ ਦਫ਼ਤਰ ਤੇ ਸਟੋਰ ਨੂੰ ਬੰਦ ਕਰਕੇਕਾਰਪੋਰੇਟ ਘਰਾਣਿਆਂ ਅਤੇ ਕੇਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ।


ਇੰਨਾਂ ਹੀ ਨਹੀਂ ਲੋਕ ਰੋਜ਼ਾਨਾ ਜੀਓ ਦੇ ਕਨੈਕਸ਼ਨ ਹੋਰ ਕੰਪਨੀਆਂ ਵਿੱਚ ਪੋਰਟ ਕਰਵਾ ਰਹੇ ਹਨ। ਹੁਣ ਜਿਹੜੇ ਲੋਕਾਂ ਕੋਲ ਜੀਓ ਕੁਨੈਕਸ਼ਨ ਸਨ, ਉਨ੍ਹਾਂ ਦੀਆਂ ਸੇਵਾਵਾਂ ਵੀ ਠੱਪ ਹੁੰਦੀਆਂ ਜਾ ਰਹੀਆਂ ਹਨ। ਇਸ ਦੇ ਇਲਾਵਾ ਪਿੰਡਾਂ ਦੇ ਗੁਰਦੁਆਰੇ ਤੋਂ ਜੀਓ ਮੋਬਾਈਲ ਕੁਨੈਕਸ਼ਨ ਧਾਰਕਾਂ ਨੂੰ ਨੰਬਰ ਕਿਸੇ ਹੋਰ ਕੰਪਨੀ ਵਿਚ ਪੋਰਟ ਕਰਵਾਉਣ ਤੇ ਘਰਾਂ ‘ਚ ਲੱਗੇ ਰਿਲਾਇੰਸ ਕੰਪਨੀ ਦੇ ਕੁਨੈਕਸ਼ਨ ਵੀ ਕਟਵਾਉਣ ਲਈ ਅਨਾਊਂਸਮੈਂਟਾਂ ਕਾਰਵਾਈਆਂ ਜਾ ਰਹੀਆਂ ਹਨ।

Get the latest update about Jio Towers, check out more about power connections, Farmers & Punjab

Like us on Facebook or follow us on Twitter for more updates.