ਮੁਹਾਲੀ 'ਚ ਕਿਸਾਨਾਂ ਦਾ ਧਰਨਾ ਪ੍ਰਸਰਸ਼ਨ, 2 ਵਜੇ ਸ਼ੁਰੂ ਹੋਵੇਗਾ 'ਟਰੈਕਟਰ ਮਾਰਚ '

ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਇਸ ਮੌਕੇ ਤੇ ਕਿਹਾ ਕਿ ਪ੍ਰਸਾਸ਼ਨ ਨਾਲ ਮੀਟਿੰਗ ਹੋਈ ਹੈ ਤੇ 10 ਤੋਂ 15 ਕਿਸਾਨਾਂ ਦੇ ਇਥੇ ਪਹੁੰਚਣ ਦੀ ਉਮੀਦ ਹੈ। ਅਸੀਂ ਪੰਜਾਬ ਅਤੇ ਹਰਿਆਣਾ ਦੇ ਰਾਜਪਾਲਾਂ ਨੂੰ ...

ਮੁਹਾਲੀ 'ਚ ਕਿਸਾਨਾਂ ਵਲੋਂ ਮੰਗਾਂ ਪੂਰੀਆਂ ਨਾ ਹੋਣ ਤੇ ਅੱਜ ਟਰੈਕਟਰ ਮਾਰਚ ਕਢਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੀ ਅਗਵਾਈ ਵਿੱਚ ਕਿਸਾਨਾਂ ਨੇ ਮੁਹਾਲੀ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।ਦੁਪਹਿਰ 2 ਵਜੇ ਤੋਂ ਟਰੈਕਟਰ ਮਾਰਚ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਹੁਣ ਤੱਕ ਇਸ ਧਰਨੇ ਚ ਕਈ ਕਿਸਾਨ ਆਗੂ ਵੀ ਪਹੁੰਚ ਚੁਕੇ ਹਨ ਤੇ  ਕਿਸਾਨਾਂ ਕਿਹਾ ਹੈ ਕਿ ਉਨ੍ਹਾਂ ਦੀਆਂ ਕਈ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ। ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਇਹ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨ 2 ਵਜੇ ਤੱਕ ਮੁਹਾਲੀ ਵਿੱਚ ਧਰਨਾ ਦੇਣਗੇ। ਜੇਕਰ ਉਸ ਸਮੇਂ ਤੱਕ ਕੋਈ ਸੀਨੀਅਰ ਅਧਿਕਾਰੀ ਨਾ ਪਹੁੰਚਿਆ ਤਾਂ ਉਹ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਦੀ ਰਿਹਾਇਸ਼ ਵੱਲ ਮਾਰਚ ਕਰਨਗੇ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਇਸ ਮੌਕੇ ਤੇ ਕਿਹਾ ਕਿ ਪ੍ਰਸਾਸ਼ਨ ਨਾਲ ਮੀਟਿੰਗ ਹੋਈ ਹੈ ਤੇ 10 ਤੋਂ 15 ਕਿਸਾਨਾਂ ਦੇ ਇਥੇ ਪਹੁੰਚਣ ਦੀ ਉਮੀਦ ਹੈ। ਅਸੀਂ ਪੰਜਾਬ ਅਤੇ ਹਰਿਆਣਾ ਦੇ ਰਾਜਪਾਲਾਂ ਨੂੰ ਇੱਥੇ ਆ ਕੇ ਮੰਗ ਪੱਤਰ ਲੈਣ ਲਈ ਕਿਹਾ ਸੀ। ਪ੍ਰਸ਼ਾਸਨ ਨੇ ਕਿਹਾ ਕਿ ਅਜਿਹਾ ਸੰਭਵ ਨਹੀਂ ਹੈ। ਮੰਗ ਪੱਤਰ ਸੌਂਪਣ ਦੀ ਆਗਿਆ ਨਾ ਮਿਲਣ ਤੇ ਹੁਣ ਅੱਗੇ ਕੀ ਕਰਨਾ ਹੈ ਇਸ ਬਾਰੇ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਮੀਟਿੰਗ ਕੀਤੀ ਜਾਵੇਗੀ। ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਅਗਲੇ ਕਦਮ ਬਾਰੇ ਫੈਸਲਾ ਲਿਆ ਜਾਵੇਗਾ।    


ਕਿਸਾਨਾਂ ਦੀਆਂ ਮੰਗਾਂ 
* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ MSP 'ਤੇ ਇੱਕ ਕਮੇਟੀ ਬਣਾਈ ਜਾਵੇਗੀ। ਜਿਸ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਕਈ ਮਹੀਨੇ ਹੋ ਗਏ ਪਰ ਕੁਝ ਨਹੀਂ ਹੋਇਆ।
* ਲਖੀਮਪੁਰ ਖੇੜੀ ਹਿੰਸਾ ਮਾਮਲੇ 'ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਅਜੇ ਤੱਕ ਨਹੀਂ ਹਟਾਇਆ ਗਿਆ ਹੈ। ਉਸ ਦੇ ਪੁੱਤਰ ਨੂੰ ਵੀ ਜ਼ਮਾਨਤ ਮਿਲ ਗਈ ਹੈ। ਗਵਾਹ ਬਣੇ ਕਿਸਾਨਾਂ ਨੂੰ ਧਮਕਾਇਆ ਜਾ ਰਿਹਾ ਹੈ।
* ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਇਸ ਸਬੰਧੀ ਰੋਸ ਪ੍ਰਗਟਾਇਆ ਗਿਆ ਪਰ ਇਨਸਾਫ਼ ਨਹੀਂ ਮਿਲ ਰਿਹਾ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਢਾਹਿਆ ਜਾ ਰਿਹਾ ਹੈ। ਪਹਿਲਾਂ ਚੇਅਰਮੈਨ ਪੰਜਾਬ ਤੋਂ ਅਤੇ ਮੈਂਬਰ ਹਰਿਆਣਾ ਤੋਂ ਸਨ। ਹੁਣ ਕੇਂਦਰ ਸਾਰਿਆਂ ਦੇ ਹੱਕ ਖੋਹ ਰਿਹਾ ਹੈ। ਪਹਿਲਾਂ ਡੈਮਾਂ 'ਤੇ ਪੰਜਾਬ ਦੀ ਸੁਰੱਖਿਆ ਹੁੰਦੀ ਸੀ ਪਰ ਹੁਣ ਸਭ ਕੁਝ ਕੇਂਦਰ ਦੇ ਹੱਥਾਂ 'ਚ ਜਾ ਰਿਹਾ ਹੈ।

Get the latest update about TRECTOR MARCH, check out more about Narendra Modi, FARMERS, PUNJAB NEWS & KISAN ANDOLAN

Like us on Facebook or follow us on Twitter for more updates.