ਆਪਣੀਆਂ ਮੰਗਾਂ 'ਤੇ ਅੜੇ ਕਿਸਾਨ ਕੁਝ ਦੇਰ 'ਚ ਕਰਨਗੇ ਸਰਕਾਰ ਨਾਲ ਅਗਲੇ ਦੌਰ ਦੀ ਮੁਲਾਕਾਤ

ਅੱਜ ਫਿਰ ਅੰਦੋਲਨਕਾਰੀ ਕਿਸਾਨ ਅਤੇ ਸਰਕਾਰ ਗੱਲਬਾਤ ਦੇ ਟੇਬਲ ਉੱਤੇ ਆਹਮੋ-ਸਾਹਮਣੇ ਹੋਣਗੇ। ਇਹ ਗੱਲਬਾਤ ਦੁਪਹਿਰ 2 ਵਜੇ ਦਿੱਲੀ...

ਅੱਜ ਫਿਰ ਅੰਦੋਲਨਕਾਰੀ ਕਿਸਾਨ ਅਤੇ ਸਰਕਾਰ ਗੱਲਬਾਤ ਦੇ ਟੇਬਲ ਉੱਤੇ ਆਹਮੋ-ਸਾਹਮਣੇ ਹੋਣਗੇ। ਇਹ ਗੱਲਬਾਤ ਦੁਪਹਿਰ 2 ਵਜੇ ਦਿੱਲੀ ਦੇ ਵਿਗਿਆਨ ਭਵਨ ਵਿਚ ਹੋਵੇਗੀ। ਕਿਸਾਨਾਂ ਦੇ ਕੱਲ ਦੀ ਟਰੈਕਟਰ ਵਾਲੇ ਸ਼ਕਤੀ ਨੁਮਾਇਸ਼ ਦੇ ਬਾਅਦ ਅੱਜ ਦੀ ਬੈਠਕ ਉੱਤੇ ਸਾਰਿਆਂ ਦੀਆਂ ਨਜ਼ਰਾਂ  ਹਨ। ਹੁਣ ਤੱਕ ਦੀ ਗੱਲਬਾਤ ਵਿਚ ਦੋਵੇਂ ਆਪੋ-ਆਪਣੇ ਰੁੱਖ ਉੱਤੇ ਅੜੇ ਹਨ। ਨਾ ਸਰਕਾਰ ਮੰਨਣ ਨੂੰ ਤਿਆਰ ਹੈ ਨਾ ਕਿਸਾਨ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਦੇ ਸਟੇਟ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਕਿ ਅਸੀ ਉਮੀਦ ਲੈ ਕੇ ਜਾ ਰਹੇ ਹਾਂ ਕਿ ਸਰਕਾਰ ਕੁਝ ਨਾ ਕੁਝ ਜ਼ਰੂਰ ਕਰੇਗੀ ਕਿਉਂਕਿ ਕਾਫ਼ੀ ਲੰਮਾ ਸਮਾਂ ਹੋ ਗਿਆ ਹੈ ਅਤੇ ਜੋ ਕੱਲ ਸਾਡੀ ਟਰੈਕਟਰ ਪਰੇਡ ਸੀ, ਉਹ ਵੀ ਕਾਫ਼ੀ ਸਫਲ ਰਹੀ ਹੈ। ਸਰਕਾਰ ਨੂੰ ਸਮਝ ਵਿਚ ਆ ਗਿਆ ਹੋਵੇਗਾ ਕਿ ਕਿਸਾਨ ਇੱਕਜੁੱਟ ਹਨ ਅਤੇ ਪਿੱਛੇ ਹੱਟਣ ਵਾਲੇ ਨਹੀਂ ਹਨ। ਉਥੇ ਹੀ ਰਾਸ਼ਟਰੀ ਕਿਸਾਨ ਮਜਦੂਰ ਮਹਾਸੰਘ ਦੇ ਯੂਥ ਵਿੰਗ ਦੇ ਪ੍ਰਧਾਨ ਅਭਿਮਨਿਊ ਦਾ ਕਹਿਣਾ ਹੈ ਕਿ ਸਰਕਾਰ ਨੂੰ ਤਿੰਨਾਂ ਕਾਨੂੰਨਾਂ ਤਾਂ ਵਾਪਸ ਲੈਣ ਹੀ ਹੋਣਗੇ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਬਣਾਉਣਾ ਪਵੇਗਾ। ਚਾਹੇ ਹੁਣ ਬਣਾਓ ਜਾਂ ਬਾਅਦ ਵਿਚ ਬਣਾਓ। ਜੇਕਰ ਸਰਕਾਰ ਜਲਦੀ ਕੋਈ ਫੈਸਲਾ ਨਹੀਂ ਲੈਂਦੀ ਤਾਂ ਇਹ ਅੰਦੋਲਨ ਹੋਰ ਤੇਜ਼ ਹੋਵੇਗਾ।

ਕਿਸਾਨ ਨੇਤਾ ਅਭਿਮਨਿਊ ਨੇ ਕਿਹਾ ਕਿ ਕੱਲ ਸਾਰਿਆਂ ਨੇ ਰਿਹਰਸਲ ਵੇਖ ਲਈ ਹੋਵੇਗੀ ਅਤੇ ਇਹ ਅੰਦੋਲਨ ਸਿਰਫ ਕੁੱਝ ਲੋਕਾਂ ਦਾ ਨਹੀਂ ਪੂਰੇ ਦੇਸ਼ ਦਾ ਅੰਦੋਲਨ ਹੈ। ਅੱਜ ਦੀ ਜੋ ਮੀਟਿੰਗ ਹੈ, ਅਸੀਂ ਸਕਾਰਾਤਮਕ ਸੋਚ ਦੇ ਨਾਲ ਜਾਵਾਂਗੇ। ਪਹਿਲਾਂ ਵੀ ਅਸੀਂ ਖੁੱਲੇ ਮਨ ਨਾਲ ਅਤੇ ਸਕਾਰਾਤਮਕ ਸੋਚ ਨਾਲ ਆਏ ਸੀ ਪਰ ਸਰਕਾਰ ਟਾਲਮਟੋਲ ਕਰ ਰਹੀ ਹੈ।

ਕਿਸਾਨਾਂ ਨਾਲ ਗੱਲਬਾਤ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅੱਜ ਦੀ ਗੱਲਬਾਤ ਵਿਚ ਕੋਈ ਨਹੀਂ ਕੋਈ ਹੱਲ ਨਿਕਲੇਗਾ ਅਤੇ ਕਿਸਾਨ ਸਰਕਾਰ ਦੀ ਗੱਲ ਸਮਝਣਗੇ ਕਿ ਕਿਸਾਨਾਂ  ਦੇ ਹਿੱਤ ਵਿਚ ਇਹ ਕਾਨੂੰਨ ਬਣਾਇਆ ਗਿਆ ਹੈ ਅਤੇ ਸਾਰੇ ਕਿਸਾਨਾਂ ਲਈ ਹੈ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਜੇ ਦੋਵੇਂ ਪੱਖ ਸੋਚਣ ਤਾਂ ਹੱਲ ਜ਼ਰੂਰ ਨਿਕਲੇਗਾ। ਅਜੇ ਤਾਂ ਖੇਤੀਬਾੜੀ ਸੁਧਾਰਾਂ ਦੀ ਸ਼ੁਰੂਆਤ ਹੋਈ ਹੈ। ਖੇਤੀਬਾੜੀ ਸੁਧਾਰ ਜਾਰੀ ਰਹਿਣਗੇ।

Get the latest update about government, check out more about meeting & Farmers

Like us on Facebook or follow us on Twitter for more updates.