'ਕਿਸਾਨ ਦਿਵਸ' ਉੱਤੇ ਬੋਲੇ ਕਿਸਾਨ- ਅੱਜ ਦੇ ਦਿਨ ਮੋਦੀ ਦੇ ਦੇਣ ਬਿੱਲ ਰੱਦ ਕਰਨ ਦਾ ਤੋਹਫਾ

ਤਿੰਨਾਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਸਿੰਘੂ ਹੱਦ ਉੱਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ-ਪ੍ਰਦਰਸ਼...

ਤਿੰਨਾਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਸਿੰਘੂ ਹੱਦ ਉੱਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ ਬੁੱਧਵਾਰ ਨੂੰ 28ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਥੇ ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਜੋ ਚਿਠੀ ਕੇਂਦਰ ਸਰਕਾਰ ਨੇ ਭੇਜੀ ਹੈ, ਬੁੱਧਵਾਰ ਨੂੰ ਉਸ ਦਾ ਜਵਾਬ ਦਿੱਤਾ ਜਾਵੇਗਾ। ਅਸੀਂ 24 ਘੰਟੇ ਗੱਲ ਕਰਨ ਲਈ ਤਿਆਰ ਹਾਂ ਪਰ ਉਹ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਮਨ ਵਿਚ ਖੋਟ ਹੈ। 

ਓਧਰ ਖੇਤੀਬਾੜੀ ਕਾਨੂੰਨਾਂ ਖਿਲਾਫ ਟਿਕਰੀ ਬਾਰਡਰ ਉੱਤੇ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਕਿਸਾਨ ਦਿਵਸ ਉੱਤੇ ਮੈਂ ਮੋਦੀ ਸਰਕਾਰ ਨੂੰ ਇਕ ਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਕੇ ਸਾਨੂੰ ਅੱਜ ਇਹ ਗਿਫਟ ਵਿਚ ਦੇ ਦਿਓ ਕਿਉਂਕਿ ਅੱਜ ਦਾ ਕਿਸਾਨ ਪੜ੍ਹਿਆ-ਲਿਖਿਆ ਹੈ। ਉਸ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਪਤਾ ਹੈ। 

ਉਥੇ ਹੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨ ਵਿਚ ਲੱਗੇ ਕਿਸਾਨ ਕੇਂਦਰ ਸਰਕਾਰ ਨੂੰ ਹੁਣ ਅੰਤਰਰਾਸ਼ਟਰੀ ਪੱਧਰ ਉੱਤੇ ਘੇਰਨ ਦੀ ਤਿਆਰੀ ਵਿਚ ਜੁੱਟ ਗਏ ਹਨ ।  ਕਿਸਾਨ ਨੇਤਾਵਾਂ ਨੇ ਇੰਗਲੈਂਡ ਦੇ ਸੰਸਦ ਮੈਂਬਰਾਂ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਸਮਰਥਨ ਵਿਚ ਭਾਰਤੀ ਗਣਤੰਤਰ ਦਿਨ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਆਉਣ ਤੋਂ ਰੋਕਣ। ਕਿਸਾਨਾਂ ਨੇ ਦੇਰ ਸ਼ਾਮ ਸਰਕਾਰ ਨੂੰ ਜਵਾਬ ਦੇਣ ਲਈ ਵੀ ਆਪਣੀ ਰਣਨੀਤੀ ਦਾ ਐਲਾਨ ਕੀਤਾ ਹੈ । ਬੁੱਧਵਾਰ ਨੂੰ ਸਾਰੇ ਸੰਗਠਨਾਂ ਨੇ ਮੰਥਨ ਕਰਨ ਤੋਂ ਬਾਅਦ ਇਹ ਜਵਾਬ ਕੇਂਦਰ ਨੂੰ ਭੇਜਿਆ ਜਾਵੇਗਾ।  ਇਸ ਵਿਚ ਕਿਸਾਨਾਂ ਦਾ ਸਵਾਲ ਹੈ ਕਿ ਕੇਂਦਰ ਸਰਕਾਰ ਦੱਸੇ ਕਿ ਖੇਤੀਬਾੜੀ ਕਨੂੰਨ ਰੱਦ ਹੋਣਗੇ ਜਾਂ ਨਹੀਂ, ਇਸ ਦੇ ਬਾਅਦ ਉਹ ਦੱਸਣਗੇ ਕਿ ਗੱਲਬਾਤ ਲਈ ਜਾਣਗੇ ਜਾਂ ਨਹੀਂ।  ਜਾਣਗੇ ਤਾਂ ਕਦੋਂ ਅਤੇ ਕਿਸਦੇ ਬੁਲਾਵੇ ਉੱਤੇ ਜਾਣਗੇ।  

Get the latest update about gift, check out more about cancel Bills, Modi & Farmers Day

Like us on Facebook or follow us on Twitter for more updates.