ਕਿਸਾਨਾਂ ਦੀ 'ਟਰਾਲੀ ਟਾਈਮਜ਼' ਹਿਲਾਏਗੀ ਸਰਕਾਰ ਦੀਆਂ ਜੜ੍ਹਾਂ

ਖੇਤੀਬਾੜੀ ਬਿੱਲਾਂ ਖਿਲਾਫ ਅੱਜ ਕਿਸਾਨਾਂ ਦਾ 22 ਦਿਨ ਜਾਰੀ ਹੈ। ਕਿਸਾਨ ਸਿੰਘੂ, ਟਿਕਰੀ ਅਤੇ ਦਿੱਲੀ ਦੀ...

ਖੇਤੀਬਾੜੀ ਬਿੱਲਾਂ ਖਿਲਾਫ ਅੱਜ ਕਿਸਾਨਾਂ ਦਾ 22 ਦਿਨ ਜਾਰੀ ਹੈ। ਕਿਸਾਨ ਸਿੰਘੂ, ਟਿਕਰੀ ਅਤੇ ਦਿੱਲੀ ਦੀਆਂ ਹੋਰ ਹੱਦਾਂ ਉੱਤੇ ਆਪਣੀਆਂ ਮੰਗਾਂ ਮਨਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਕਈ ਲੋਕਾਂ ਨੇ ਇਸ ਸੰਘਰਸ਼ ਵਿਚ ਆਪਣੀ ਜਾਨ ਤੱਕ ਗੁਆ ਦਿੱਤੀ ਹੈ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਲਈ ਆਪਣੀ 'ਕਿਸਾਨੀ ਟਾਈਮਜ਼' ਅਖਬਾਰ ਦੀ ਸ਼ੁਰੂਆਤ ਕੀਤੀ ਹੈ।

ਕਿਸਾਨਾਂ ਵਲੋਂ ਸ਼ੁਰੂ ਕੀਤੀ ਗਈ ਟਰਾਲੀ ਟਾਈਮਜ਼ ਵਿਚ ਕਿਸਾਨੀ ਮੁੱਦਿਆਂ ਦੇ ਨਾਲ-ਨਾਲ ਸੰਘਰਸ਼ ਵਿਚ ਲੱਗੇ ਕਿਸਾਨਾਂ ਦੇ ਹਾਲਾਤਾਂ ਉੱਤੇ ਵੀ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ 'ਟਰਾਲੀ ਟਾਈਮਜ਼' ਰਾਹੀਂ ਕਿਸਾਨਾਂ ਨੇ ਜੁੜਾਂਗੇ, ਲੜਾਂਗੇ, ਜਿੱਤਾਂਗੇ ਦਾ ਨਾਅਰਾ ਦਿੱਤਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਸੰਘਰਸ ਵਿਚ ਜੁੜਨ ਦੀ ਅਪੀਲ ਕੀਤੀ ਹੈ। ਕਿਸਾਨਾਂ ਦੀ ਇਸ ਦੇਸੀ ਅਖਬਾਰ ਨੂੰ ਦੋ ਭਾਸ਼ਾਵਾਂ ਵਿਚ ਕੱਢਿਆ ਗਿਆ ਹੈ ਤਾਂ ਜੋ ਕਿਸਾਨੀ ਅਤੇ ਹੋਰ ਮਸਲਿਆਂ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਅਜੇ ਵੀ ਅੜਿਕਾ ਬਣਿਆ ਹੋਇਆ ਹੈ। ਸਰਕਾਰ ਕਿਸਾਨਾਂ ਨੂੰ ਸੋਧਾਂ ਲਈ ਕਹਿ ਰਹੀ ਹੈ ਅਤੇ ਕਿਸਾਨ ਬਿੱਲਾਂ ਨੂੰ ਰੱਦ ਕਰਨ ਉੱਤੇ ਅੜੇ ਹੋਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਿਸਾਨਾਂ ਨਾਲ ਗੱਲਬਾਲ ਲਈ ਸਰਕਾਰ ਦੇ ਤਿਆਰ ਹੋਣ ਦੀ ਗੱਲ ਵੀ ਆਖੀ ਹੈ।

Get the latest update about Farmers, check out more about government, newspaper & Trolley Times

Like us on Facebook or follow us on Twitter for more updates.